*ਨਜਾਇਜ ਅਸਲੇ ਸਮੇਤ ਇੱਕ ਵਿਅਕਤੀ ਨੂੰ 1 ਪਿਸਟਲ (ਦੇਸੀ ਕੱਟਾ 315 ਬੋਰ) ਸਮੇਤ ਇੱਕ*

0
70

ਮਾਨਸਾ ,05-08-23(ਸਾਰਾ ਯਹਾਂ/ਬੀਰਬਲ ਧਾਲੀਵਾਲ):

ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਜਾਣਕਾਰੀਦਿੰਦੇ ਹੋੲ ੇ ਦੱਸਿਆ ਗਿਆ ਹੈ ਮਾਨਯੋਗ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਮਾਨਯੋਗ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ,ਆਈ.ਪੀ.ਐਸ ਜੀ ਦੇ ਦਿਸਾ ਨਿਰਦੇਸ਼ਾ ਤਹਿਤ ਸ੍ਰੀ ਸੁਰਿੰਦਰਪਾਲ
ਸਿੰਘ ਪਰਮਾਰ ਆਈ.ਪੀ.ਐਸ ਐਡੀਸਨਲ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋੲ ੇ ਸਪੈਸ਼ਲ਼ ਕਾਰਡਨ ਐਂਡ ਸਰਚ ਅਪਰੇਸ਼ਨ (ਛਅਸ਼ੌ) ਕਰਨ ਦੇ ਆਦੇਸ਼ ਦਿੱਤੇ ਗਏ ਹਨ।ਜਿਸ ਤਹਿਤ ਜਿਲ੍ਹਾਂ ਮਾਨਸਾ ਅੰਦਰ ਦੇ ਵੱਖ-ਵੱਖ ਥਾਣਿਆਂ ਦੀਆਂ ਨਸ਼ਾ ਪ੍ਰਭਾਵਿਤ ਥਾਵਾਂ ਪਰ ਅਸਰਦਾਰ ਢੰਗ ਨਾਲ ਸਰਚ ਕੀਤੀ ਜਾ ਰਹੀ ਹੈ।

ਇਸ ਸਪੈਸ਼ਲ ਸਰਚ ਅਪਰੇਸ਼ਨ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 4 ਮੁੱਕਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਕੇ 5 ਵਿਅਕਤੀਆਂ ਨੂੰ ਕਾਬ ੂ ਕਰਕੇ 490 ਨਸੀਲੀਆਂ ਗੋਲੀਆਂ,4 ਗ੍ਰਾਂਮ ਹੈਰੋਇਨ(ਚਿੱਟਾ) ਦੀ ਬਰਾਮਦਗੀ ਕੀਤੀ ਗਈ ਹੈ।ਆਬਕਾਰੀ ਐਕਟ ਤਹਿਤ 5 ਮੁਕੱਦਮੇ ਦਰਜ ਕਰਕੇ 5 ਵਿਅਕਤੀਆਂ ਨੂੰ ਕਾਬ ੂ ਕਰਕੇ 25 ਬੋਤਲਾਂ ਸ਼ਰਾਬ ਨਜੈਜ,20 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਅਤੇ 80 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ।ਇਸੇ ਤਰ੍ਹਾਂ ਅ/ਧ 188 ਹਿੰ:ਦੰ: ਤਹਿਤ 7 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਕੇ 7 ਵਿਅਕਤੀਆਂ ਨੂੰ ਕਾਬੂ ਕਰਕੇ 925 ਫ੍ਰਓਘਅਭਲ਼ੀੰ ਕੈਪਸੂਲ ਅਤ ੇ 690 ਸਿਗਨੇਚਰ ਕੈਪਸੂਲ ਦੀ ਬਰਾਮਦਗੀ ਕੀਤੀ ਗਈ ਹੈ।ਦਰਜ ਕੀਤੇ ਮੁਕੱਦਮਿਆਂ ਦੀ ਅਗਲੀ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ।

ਇਸੇ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਜੋਗਾ ਦੇ ਸ:ਥ: ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਬਾ-ਹੱਦ ਮਾਖਾ ਚਹਿਲਾ ਪਾਸ ਰਵੀ ਸਰਮਾਂ ਪੁੱਤਰ ਛਬੀਲ ਦਾਸ ਵਾਸੀ ਕੁਲਰੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿਸ ਪਾਸੋਂ 1 ਪਿਸਤੌਲ (ਦੇਸੀ ਕੱਟਾ 315 ਬੋਰ) ਸਮੇਤ ਇੱਕ ਜਿੰਦਾਂ ਕਾਰਤੂਸ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ।ਜਿਸਦੇ ਵਿਰੁੱਧ ਮੁਕ ੱਦਮਾ ਨੰਬਰ

75/23 ਅ/ਧ 25/54/59 ਅਸਲਾ ਐਕਟ ਥਾਣਾ ਜੋਗਾ ਦਰਜ ਰਜਿਸਟਰ ਕਰਕੇ ਬਰਾਮਦ ਨਜਾਇਜ ਅਸਲਾ- ਐਮੋਨੀਸ਼ਨ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਐਂਟੀ-ਡਰੱਗ ਅਵੇਰਨੈਂਸ ਸੈਮੀਨਾਰ ਕਰਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਲਗਾਤਾਰ ਸੈਮੀਨਾਰ/ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।ਜਿਲ੍ਹਾ ਅੰਦਰ ਨਸ਼ਿਆਂ ਦੇ ਮੁਕ ੰਮਲ ਖਾਤਮੇ ਲਈ ਮਾਨਸਾ ਪੁਲਿਸ ਨੇ ਪਬਲਿਕ ਪਾਸੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ।ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here