ਨਜਾਇਜ਼ ਅਸਲੇ ਸਮੇਤ 1 ਮੁਲਜਿਮ ਕਾਬੂ..! ਮੁਲਜਿਮ ਪਾਸੋਂ 1 ਪਿਸਟਲ 12 ਬੋਰ ਦੇਸੀ ਸਮੇਤ 3 ਕਾਰਤੂਸ ਜਿੰਦਾਂ ਬਰਾਮਦ

0
59

ਮਾਨਸਾ, 02—01—2021 :(ਸਾਰਾ ਯਹਾ / ਮੁੱਖ ਸੰਪਾਦਕ) ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਪ੍ਰੈਸ
ਨੋਟ ਜਾਰੀ ਕਰਦੇ ਹੋੲ ੇ ਦੱਸਿਆ ਕਿ ਮਾਨਸਾ ਪੁਲਿਸ ਨੇ ਸਮਾਜ ਵਿਰੋਧੀ ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ
ਤਹਿਤ ਕਾਰਵਾਈ ਕਰਦਿਆ ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋਂ ਮੁਲਜਿਮ ਸੁਖਵਿੰਦਰ ਸਿੰਘ ਉਰਫ ਬਿੱਲੂ ਉਰਫ
ਬੱਕਰਾ ਪੁੱਤਰ ਅਮਰੀਕ ਸਿੰਘ ਵਾਸੀ ਉਡਤ ਸੈਦੇਵਾਲਾ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ।
ਗ੍ਰਿਫਤਾਰ ਮੁਲਜਿਮ ਪਾਸੋਂ 1 ਪਿਸਟਲ 12 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ
ਲਏ ਗਏ ਹਨ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ ਬੋਹਾ ਦੀ
ਪੁਲਿਸ ਪਾਰਟੀ ਗਸ਼ਤ ਵਾ: ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਪਿੰਡ ਉਡਤ ਸੈਦੇਵਾਲਾ ਮੌਜੂਦ ਸੀ ਤਾਂ
ਸਾਹਮਣੇ ਤੋਂ ਆ ਰਹੇ ਵਿਅਕਤੀ ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਨਾਮਪਤਾ ਪੁੱਛਣ ਤੇ ਉਸਨੇ ਆਪਣਾ ਨਾਮ ਸੁਖਵਿੰਦਰ
ਸਿੰਘ ਉਰਫ ਬਿੱਲੂ ਉਰਫ ਬੱਕਰਾ ਪੁੱਤਰ ਅਮਰੀਕ ਸਿੰਘ ਵਾਸੀ ਉਡਤ ਸੈਦੇਵਾਲਾ ਦੱਸਿਆ, ਜਿਸਦੀ ਕਾਇਦੇ ਅਨੁਸਾਰ
ਤਲਾਸ਼ੀ ਕਰਨ ਤੇ ਉਸ ਪਾਸੋਂ 1 ਪਿਸਟਲ 12 ਬੋਰ ਦੇਸੀ ਸਮੇਤ 3 ਕਾਰਤੂਸ ਜਿੰਦਾਂ ਬਰਾਮਦ ਕੀਤੇ। ਜਿਸਦੇ ਵਿਰੁੱਧ
ਮੁਕੱਦਮਾ ਨੰਬਰ 3 ਮਿਤੀ 01—01—2021 ਅ/ਧ 25/54/59 ਅਸਲਾ ਐਕਟ ਥਾਣਾ ਬੋਹਾ ਦਰਜ਼ ਰਜਿਸਟਰ ਕੀਤਾ
ਗਿਆ ਹੈ।

ਗ੍ਰਿਫਤਾਰ ਮੁਲਜਿਮ ਕਰਾਈਮ ਪੇਸਾ ਹੈ, ਜਿਸਦੇ ਵਿਰੁੱਧ ਲੜਾਈ—ਝਗੜੇ, ਚੋਰੀ ਅਤ ੇ ਨਸ਼ੇ ਦੇ 6
ਮੁਕੱਦਮੇ ਪੰਜਾਬ ਦੇ ਜਿਲਾ ਮਾਨਸਾ ਤੋਂ ਇਲਾਵਾ ਹਰਿਆਣਾ ਅਤ ੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚ ਦਰਜ਼ ਰਜਿਸਟਰ ਹਨ।
ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਡੂੰਘਾਈ ਨਾਲ
ਪੁੱਛਗਿੱਛ ਕੀਤੀ ਜਾਵੇਗੀ ਕਿ ਨਜਾਇਜ ਅਸਲਾ ਉਸਨੇ ਕਿੱਥੋ, ਕਿਸ ਪਾਸੋਂ ਲਿਆਂਦਾ ਸੀ ਅਤ ੇ ਉਸਦਾ ਕੀ ਮਕਸਦ
ਸੀ। ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

LEAVE A REPLY

Please enter your comment!
Please enter your name here