ਬੁਢਲਾਡਾ – 10 ਅਗਸਤ (ਸਾਰਾ ਯਹਾ/ਅਮਨ ਮਹਿਤਾ) ਨਗਰ ਸੁਧਾਰ ਸਭਾ ਦੀ ਮੀਟਿੰਗ ਰਾਮਲੀਲਾ ਗਰਾਊਂਡ ਵਿਖੇ ਸ: ਅਵਤਾਰ ਸਿੰਘ ਸੇਵਾ ਮੁਕਤ ਹੌਲਦਾਰ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸਰਬਸੰਮਤੀ ਨਾਲ ਨਗਰ ਸੁਧਾਰ ਸਭਾ ਦੀ ਚੋਣ ਕੀਤੀ ਗਈ । ਜਿਸ ਵਿੱਚ ਸ: ਪਰੇਮ ਸਿੰਘ ਦੋਦੜਾ ਪ੍ਰਧਾਨ ,ਐਡਵੋਕੇਟ ਸਵਰਨਜੀਤ ਸਿੰਘ ਦਲਿਓ ਜਨਰਲ ਸਕੱਤਰ, ਸਤਪਾਲ ਸਿੰਘ ਚੇਅਰਮੈਨ, ਲਵਲੀ ਕਾਠ , ਸ: ਸੁਰਜੀਤ ਸਿੰਘ ਟੀਟਾ ( ਦੋਵੇਂ ਸੀਨੀਅਰ ਮੀਤ ਪ੍ਰਧਾਨ) , ਰਾਕੇਸ਼ ਘੱਤੂ (ਦੋਵੇਂ ਮੀਤ ਪ੍ਰਧਾਨ) , ਜੱਸੀ ਸਵਰਨਕਾਰ ਸੰਘ , ਵਿਸ਼ਾਲ ਰਿਸ਼ੀ ( ਦੋਵੇਂ ਜੁਆਇੰਟ ਸਕੱਤਰ) , ਅਮਿਤ ਕੁਮਾਰ ਜਿੰਦਲ ਆਰਕੀਟੈਕਟ ਪ੍ਰੈਸ ਸਕੱਤਰ ,ਮਾਸਟਰ ਰਘੂਨਾਥ ਸਿੰਗਲਾ ਖਜਾਨਚੀ , ਰਾਜਿੰਦਰ ਸਿੰਘ ਸੋਨੂੰ ਕੋਹਲੀ ਸਹਾਇਕ ਖਜਾਨਚੀ,ਕਾਨੂੰਨੀ ਸਲਾਹਕਾਰ ਸੁਸ਼ੀਲ ਕੁਮਾਰ ਬਾਂਸਲ ਚੁਣੇ ਗਏ । ਮੀਟਿੰਗ ਮੌਕੇ ਨਵੀਂ ਚੁਣੀ ਸਮੁੱਚੀ ਟੀਮ ਨੇ ਪਰਣ ਲਿਆ ਕਿ ਉਹ ਬੁਢਲਾਡਾ ਸ਼ਹਿਰ ਦੀ ਤਰੱਕੀ , ਵਿਕਾਸ ਅਤੇ ਖੁਸਹਾਲੀ ਲਈ ਤਨਦੇਹੀ ਨਾਲ ਸਰਗਰਮ ਰਹਿਣਗੇ । ਮੀਟਿੰਗ ਵਿੱਚ ਮਤੇ ਪਾਸ ਕਰਕੇ ਮੰਗ ਕੀਤੀ ਕਿ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਫੌਰੀ ਪ੍ਰਬੰਧ ਕੀਤਾ ਜਾਵੇ , ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ , ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ , ਸ਼ਹਿਰ ਦੀ ਰੇਲਵੇ ਰੋਡ ਅਤੇ ਆਈ ਟੀ ਆਈ ਤੋ ਗੁਰੂ ਨਾਨਕ ਕਾਲਜ ਤੱਕ ਵਾਇਆ ਬੱਸ ਸਟੈਂਡ ਇਨ੍ਹਾਂ ਸੜਕਾਂ ਦੇ ਦੋਵੇਂ ਪਾਸੇ ਇੰਟਰਲੌਕਿੰਗ ਟਾਇਲ ਲਗਾਈ ਜਾਵੇ ਅਤੇ ਇਨ੍ਹਾਂ ਸੜਕਾਂ ਦੇ ਪਾਣੀ ਦੀ ਨਿਕਾਸੀ ਦਾ ਉੱਚਿਤ ਪ੍ਰਬੰਧ ਕੀਤਾ ਜਾਵੇ ,ਬੱਸ ਸਟੈਂਡ ਤੋਂ ਕਾਲਜ ਤੱਕ ਸੀਵਰੇਜ਼ ਦੇ ਹੌਲ ਨੀਵੇਂ ਕੀਤੇ ਜਾਣ , ਸ਼ਹਿਰ ਵਿੱਚ ਵਧੀਆ ਅਤੇ ਵੱਡਾ ਪਾਰਕ ਬਣਾਇਆ ਜਾਵੇ , ਫਾਇਰ ਬਿਰਗੇਡ ਦਾ ਫੌਰੀ ਇੰਤਜ਼ਾਮ ਕੀਤਾ ਜਾਵੇ , ਓਵਰ ਬਰਿੱਜ ( ਬੋਹਾ ਰੋਡ ਵਾਲੇ) ਦੀਆਂ ਬਿਜਲਈ ਲਾਈਟਾਂ ਚਾਲੂ ਕੀਤੀਆਂ ਜਾਣ , ਨਜਾਇਜ਼ ਕਬਜਿਆਂ ਦੇ ਮਾਮਲੇ ਵਿੱਚ ਧੱਕੜ ਅਤੇ ਪੱਖਪਾਤੀ ਰਵੱਈਆ ਬੰਦ ਕੀਤਾ ਜਾਵੇ.