
ਬੁਢਲਾਡਾ – 4 ਅਗਸਤ (ਸਾਰਾ ਯਹਾ/)ਅਮਨ ਮਹਿਤਾ) – ਅੱਜ ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਨੇ ਸਥਾਨਕ ਰਾਮਲੀਲਾ ਗਰਾਊਂਡ ਵਿਖੇ ” ਸੰਕਲਪ ਦਿਵਸ ” ਸਮਾਗਮ ਆਯੋਜਿਤ ਕੀਤਾ। ਜਿਸ ਵਿੱਚ ਸ਼ਹਿਰੀਆਂ ਨੇ ਸਹੁੰ ਚੁੱਕ ਕੇ ਸੰਕਲਪ ਲਿਆ ਕਿ ਉਹ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਸੰਘਰਸ਼ਸੀਲ ਰਹਿਣਗੇ। ਇਸ ਮੌਕੇ ਨਗਰ ਸੁਧਾਰ ਸਭਾ ਦੇ ਆਗੂ ਪਰੇਮ ਸਿੰਘ ਦੋਦੜਾ , ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਸਤਪਾਲ ਸਿੰਘ ਕਟੌਦੀਆ ਨੇ ਬੋਲਦਿਆਂ ਕਿਹਾ ਕਿ ਸਾਲ 2018 ਦੇ ਅਗਸਤ ਮਹੀਨੇ ਦੇ ਇਤਿਹਾਸਕ ਸੰਘਰਸ਼ ਤੋਂ ਊਰਜਾ ਅਤੇ ਜੋਸ਼ ਲੈਦਿਆਂ ਸ਼ਹਿਰ ਦੇ ਲੋਕ ਬੁਢਲਾਡੇ ਨੂੰ ਨਰਕਮੲੀ ਹਾਲਤ ਵਿੱਚੋਂ ਕੱਢਣ ਲੲੀ ਨਗਰ ਸੁਧਾਰਸਭਾ ਦੀ ਅਗਵਾਈ ਵਿੱਚ ਇੱਕਮੁੱਠ ਹਨ ਅਤੇ ਸ਼ਹਿਰ ਦੇ ਵਿਕਾਸ ਲਈ ਆਈਆਂ ਸਰਕਾਰੀ ਗਰਾਂਟਾਂ ਵਿੱਚ ਘਪਲੇਬਾਜ਼ੀ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਆਗਾਮੀ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਨਗਰ ਸੁਧਾਰ ਸਭਾ ਮਹੱਤਵਪੂਰਨ ਭੂਮਿਕਾ ਨਿਭਾਵੇਗੀ । ਨਗਰ ਕੌਂਸਲ ਬੁਢਲਾਡਾ ਨੂੰ ਭ੍ਰਿਸ਼ਟਾਚਾਰੀ ਟੋਲੇ ਤੋਂ ਮੁਕਤ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ । ਉਨ੍ਹਾਂ ਕਿਹਾ ਕਿ ਇੰਨਾਂ ਚੋਣਾਂ ਵਿੱਚ ਬੇਦਾਗ,ਸ਼ਹਿਰ ਨੂੰ ਸਮਰਪਿਤ ਭਾਵਨਾ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ । ਇਸ ਸੰਕਲਪ ਦਿਵਸ ਮੌਕੇ ਸ਼ਹਿਰ ਦੇ ਲੋਕਾਂ ਨੇ ਸਹੁੰ ਚੁੱਕ ਕੇ ਪ੍ਣ ਲਿਆ ਗਿਆ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ , ਸ਼ਹਿਰ ਦੀ ਆਰਥਿਕ ਮਜਬੂਤੀ ਲਈ,ਸ਼ਹਿਰੀਆਂ ਦੇ ਬੁਨਿਆਦੀ ਹੱਕਾਂ ਲੲੀ , ਭ੍ਰਿਸ਼ਟਾਚਾਰ ਦੇ ਖਿਲਾਫ਼,ਨਗਰ ਕੌਂਸਲ ਬੁਢਲਾਡਾ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਲਈ,ਚੰਗੀ ਅਤੇ ਸਾਫ਼ ਸੁਥਰੀ ਦਿੱਖ ਵਾਲੇ ਐਮ.ਸੀ ਜਿਤਾਉਣ ਲਈ ਸੰਘਰਸਸ਼ੀਲ ਰਹਿਣਗੇ । ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਅੱਜ 7-30 ਵਜੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਹਿੱਸਿਆਂ ਵਿੱਚ ਕਾਲੇ ਝੰਡੇ ਲੈ ਕੇ ਅਤੇ ਮੋਮਬੱਤੀਆਂ ਬਾਲ ਕੇ ਸੰਕਲਪ ਦਿਵਸ ਤਹਿਤ ਹੀ ਸ਼ਹਿਰਵਾਸੀ ਸੰਕਲਪ ਲੈਣਗੇ। ਸਮਾਗਮ ਵਿੱਚ ਮਤੇ ਪਾਸ ਕਰਕੇ ਮੰਗ ਕੀਤੀ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਫੌਰੀ ਕੀਤੀ ਜਾਵੇ , ਪੀਣ ਵਾਲੇ ਪਾਣੀ ਦੀ ਸਾਫ਼ ਸੁਥਰੀ ਸਪਲਾਈ ਯਕੀਨੀ ਬਣਾਈ ਜਾਵੇ , ਸ਼ਹਿਰ ਦੀ ਸਾਫ਼ ਸਫ਼ਾਈ ਵੱਲ ਫੌਰੀ ਧਿਆਨ ਦਿੱਤਾ ਜਾਵੇ, ਆਈ ਟੀ ਆਈ ਤੋਂ ਵਾਇਆ ਬੱਸ ਸਟੈਂਡ ਗੁਰੂ ਨਾਨਕ ਕਾਲਜ ਤੱਕ ਅਤੇ ਰੇਲਵੇ ਰੋਡ ‘ਤੇ ਦੋਵੇਂ ਪਾਸੇ ਇੰਟਰਲੌਕਿੰਗ ਟਾਇਲ ਲਗਾਈ ਜਾਵੇ , ਰੇਲਵੇ ਰੋਡ ਸੜਕ ਦੇ ਘਪਲੇ ਦੀ ਜਾਂਚ ਜਲਦੀ ਕੀਤੀ ਜਾਵੇ ਅਤੇ ਇਸ ਸੜਕ ਦੇ ਦੋਵੇਂ ਪਾਸਿਆਂ ਤੋਂ ਨਾਲੀਆਂ ਆਦਿ ਦੇ ਗੰਦੇ ਪਾਣੀ ਦਾ ਨਿਕਾਸ ਕੀਤਾ ਜਾਵੇ , ਸ਼ਹਿਰ ਵਿੱਚ ਵਧੀਆ ਖੁੱਲਾ ਸੁੰਦਰ ਪਾਰਕ ਬਣਾਇਆ ਜਾਵੇ , ਫਾਇਰ ਬਿਰਗੇਡ ਦੀ ਫੌਰੀ ਵਿਵਸਥਾ ਕੀਤੀ ਜਾਵੇ । ਇਸ ਸਮਾਗਮ ਵਿੱਚ ਰਾਕੇਸ਼ ਘੱਤੂ , ਵਿਸ਼ਾਲ ਰਿਸ਼ੀ , ਸੁਰਜੀਤ ਸਿੰਘ ਟੀਟਾ , ਮਾ. ਕੁਲਵੰਤ ਸਿੰਘ, ਰਵੀ ਮਲਕੋਂ , ਪਵਨ ਨੇਵਟੀਆ, ਮਾ. ਰਘੂਨਾਥ ਸਿੰਗਲਾ , ਬਲਵਿੰਦਰ ਭੋਲਾ “ਕਣਕਵਾਲੀਆ”,ਰਾਕੇਸ਼ ਕੰਟਰੀ , ਅਮਿਤ ਜਿੰਦਲ , ਨੱਥਾ ਸਿੰਘ ਸੰਧੂ , ਇੰਦਰਜੀਤ ਸਿੰਘ ਟੋਨੀ , ਡਾ. ਅਸ਼ੋਕ ਰਸਵੰਤਾ , ਤੇਜਾ ਸਿੰਘ ਕੈਂਥ ( ਫੈਂਸੀ ਟੇਲਰਜ਼) , ਆਦਿ ਸ਼ਾਮਲ ਹੋਏ।
