ਨਗਰ ਸੁਧਾਰ ਸਭਾ ਨੇ ਵੱਖ-ਵੱਖ ਮੁੱਦਿਆ ਤੇ ਕੀਤੀ ਅਹਿਮ ਮੀਟਿੰਗ

0
95

ਬੁਢਲਾਡਾ 5 ਜੁਲਾਈ ( ਸਾਰਾ ਯਹਾ/ ਅਮਨ ਮਹਿਤਾ, ਅਮਿੱਤ ਜਿੰਦਲ) ਅੱਜ ਨਗਰ ਸੁਧਾਰ ਸਭਾ ਬੁਢਲਾਡਾ ਦੀ  ਮੀਟਿੰਗ ਸੱਤਪਾਲ ਸਿੰਘ ਕਟੋਦੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪ੍ਰਾਈਵੇਟ ਸਕੂਲਾਂ ਵੱਲੌਂ ਫੀਸਾਂ ਫੰਡਾਂ, ਸਟਾਫ ਨੂੰ ਤਨਖਾਹਾਂ, ਗੰਦੇ ਪਾਣੀ ਦੀ ਪੀਣ ਵਾਲੇ ਪਾਣੀ ਵਿੱਚ ਸਪਲਾਈ, ਸ਼ੜਕਾਂ ਆਦਿ ਸੰਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਮੀਟਿੰਗ ਵਿੱਚ ਸਾਰੀਆਂ ਪ੍ਰਾਇਵੇਟ ਸਕੂਲਾਂ ਦੇ ਮਾਲਕਾ ਅਤੇ ਮਨੇਜਮੈਂਟ ਕਮੇਟੀਆ ਨੂੰ ਬੇਨਤੀ ਕੀਤੀ ਕਿ ਨਾਲ ਟੀਚਿੰਗ ਸ਼ਟਾਫ ਨੂੰ ਉਹਨਾਂ ਦੇ ਆਰਥਿਕ ਹਾਲਾਤ ਦੇ ਮੱਦੇਨਜਰ ਤਨਖਾਹ ਰੀਲਿਜ ਕੀਤੀ ਜਾਵੇ। ਉਹਨਾਂ ਬੱਚਿਆ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਜੋ ਮਾਪੇ ਸਕੂਲ ਦੀਆਂ ਫੀਸਾਂ ਦੇਣ ਦੇ ਸਮੱਰਥ ਹਨ, ਉਹ 50% ਫੀਸਾਂ ਭਰਨ। ਉਹਨਾਂ ਕਿਹਾ ਕਿ ਪ੍ਰਾਇਵੇਟ ਸਕੂਲਾਂ ਸੰਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਿਛਲੇ ਦਿਨੀਂ ਫੈਸਲੇ ਨੂੰ ਮੰਦਭਾਗਾਂ ਅਤੇ ਲੋਕ ਭਾਵਨਾਵਾਂ

ਦੇ ਉੱਲਟ ਕਰਾਰ ਦਿੰਦਿਆ ਇਸ ਫੈਸਲੇ ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ। ਸਭਾ ਨੇ ਸ਼ਹਿਰ ਵਿੱਚ ਤੁਰੰਤ ਫਾਇਰ ਬਿਰਗੇਡ ਭੇਜਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਸ਼ਹਿਰ ਵਾਸੀਆ ਨੂੰ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੀ ਸਪਲਾਈ ਦਾ ਸਖਤ ਨੋਟਿਸ ਲੈਦਿਆਂ ਸੰਬੰਧਤ ਵਿਭਾਗ ਅਤੇ ਡਿਪਟੀ ਕਮਿਸ਼ਨਰ ਮਾਨਸਾ ਪਾਸੋ ਮੰਗ ਕੀਤੀ ਕਿ ਇਸ ਪਾਸੇ ਵੱਲ ਫੌਰੀ ਧਿਆਨ ਦਿੱਤਾ ਜਾਵੇ, ਨਹੀਂ ਨਗਰ ਸੁਧਾਰ ਸਭਾ ਇਸ ਮਸਲੇ ਤੇ ਸ਼ਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ। ਮੀਟਿੰਗ ਵਿੱਚ ਐਡਵੋਕੇਟ ਸ਼ੁਸ਼ੀਲ ਬਾਂਸਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਅਵਤਾਰ ਸਿੰਘ ਰਿਟਾਇਰਡ ਹੌਲਦਾਰ ਬਲਵਿੰਦਰ ਸਿੰਘ ਭੋਲਾ ਅਤੇ ਪ੍ਰੇਮ ਸਿੰਘ ਦੋਦੜਾ ਨੇ ਵੀ ਵਿਚਾਰ ਪੇਸ਼ ਕੀਤੇ। 

LEAVE A REPLY

Please enter your comment!
Please enter your name here