*ਨਗਰ ਸੁਧਾਰ ਸਭਾ ਨੇ ਐਸ ਡੀ ਐਮ ਬੁਢਲਾਡਾ ਵੱਲੋਂ 27 ਅਗੱਸਤ ਦੀ ਮੀਟਿੰਗ ਤੈਅ ਕਰਨ ‘ਤੇ ਫ਼ਿਲਹਾਲ ਟਾਲਿਆ ਸੰਘਰਸ਼ ਵਿੱਢਣ ਦਾ ਫੈਸਲਾ – ਐਡਵੋਕੇਟ ਦਲਿਓ*

0
100

ਬੁਢਲਾਡਾ – 23 ਅਗੱਸਤ – (ਸਾਰਾ ਯਹਾਂ/ਮਹਿਤਾ ਅਮਨ) – ਸ਼ਹਿਰ ਦੀ ਸੰਘਰਸ਼ਸ਼ੀਲ ਸੰਸਥਾ ਨਗਰ ਸੁਧਾਰ ਸਭਾ ਬੁਢਲਾਡਾ ਨੇ ਅੱਜ ਐਸ.ਡੀ.ਐਮ. ਬੁਢਲਾਡਾ ਵੱਲੋਂ ਸ਼ਹਿਰ ਦੀਆਂ ਮੰਗਾਂ-ਸਮੱਸਿਆਵਾਂ ਸਬੰਧੀ ਨਗਰ ਕੌਂਸਲ , ਸੀਵਰੇਜ ਵਿਭਾਗ , ਵਾਟਰ ਸਪਲਾਈ ਵਿਭਾਗ ਆਦਿ ਦੇ ਉੱਚ ਅਧਿਕਾਰੀਆਂ ਨਾਲ  27 ਅਗੱਸਤ ਦਿਨ ਮੰਗਲਵਾਰ ਨੂੰ ਸ਼ਾਮ 4 ਵਜੇ ਮੀਟਿੰਗ ਤੈਅ ਕਰਨ ਅਤੇ ਸੀਵਰੇਜ਼ ਸਮੇਤ ਸਾਰੀਆਂ ਸਮੱਸਿਆਵਾਂ ਹੱਲ ਕਰਨ ਦੇ ਵਿਸ਼ਵਾਸ ਤੋਂ ਬਾਅਦ ਸੰਘਰਸ਼ ਵਿੱਢਣ ਦਾ ਫੈਸਲਾ ਟਾਲ ਦਿੱਤਾ ਹੈ।

    ਅੱਜ ਸੰਸਥਾ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੁਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ਵਿੱਚ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਗਿਆ ਕਿ ਪ੍ਰਸ਼ਾਸਨ ਦੁਆਰਾ ਦਿੱਤੇ ਵਿਸ਼ਵਾਸ ਦੇ ਬਾਵਜੂਦ ਸ਼ਹਿਰ ਵਿੱਚ ਸੀਵਰੇਜ਼ , ਮਿਕਸ ਗੰਦੇ ਪਾਣੀ ਦੀ ਸਪਲਾਈ , ਅਵਾਰਾ ਪਸ਼ੂਆਂ ਜਿਹੀਆਂ ਸਮੱਸਿਆਵਾਂ ਜਿਉਂ ਦੀ ਤਿਉਂ ਹਨ। ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਬੁਰਾ ਹਾਲ ਹੈ। ਵਾਰਡ ਨੰਬਰ 5 , ਵਾਰਡ ਨੰਬਰ 6 ਅਤੇ ਵਾਰਡ ਨੰਬਰ 7 ਦੇ ਵਸਨੀਕ ਸੜਕਾਂ ‘ਤੇ ਉਤਰ ਕੇ ਸੰਘਰਸ਼ ਕਰ ਰਹੇ ਹਨ।

    ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਡੇਂਗੂ ਦੀ ਬਿਮਾਰੀ ਦੇ ਵੀ ਕੇਸ ਸਾਹਮਣੇ ਆ ਰਹੇ ਹਨ। ਜੇਕਰ ਉਪਰੋਕਤ ਸਮੱਸਿਆਵਾਂ ਦਾ ਛੇਤੀ ਹੱਲ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ। ਐਡਵੋਕੇਟ ਦਲਿਓ ਨੇ ਸੱਤਾਧਾਰੀ ਧਿਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਸਥਿਤੀ “ਅੱਗਾ ਦੌੜ – ਪਿੱਛਾ ਚੌੜ” ਵਾਲੀ ਬਣੀ ਹੋਈ ਹੈ। ਸ਼ਹਿਰ ਵੱਲ ਕੋਈ ਧਿਆਨ ਨਹੀਂ ਦੂਜੇ ਪਾਸੇ ਸੱਤਾਧਾਰੀ ਸਾਰਾ ਲਾਮ ਲਸ਼ਕਰ ਲੈ ਕੇ ਹਰਿਆਣਾ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਦੇ ਹੋਏ ਹਨ।

      ਉਨ੍ਹਾਂ ਕਿਹਾ ਕਿ ਨਗਰ ਸੁਧਾਰ ਸਭਾ 27 ਅਗੱਸਤ ਦੀ ਮੀਟਿੰਗ ਤੋਂ ਬਾਅਦ  ਆਪਣਾ ਅਗਲਾ ਫੈਸਲਾ ਲਵੇਗੀ।

  ਅੱਜ ਦੀ ਮੀਟਿੰਗ ਵਿੱਚ ਪ੍ਰੇਮ ਸਿੰਘ ਦੋਦੜਾ , ਮਾ. ਰਘੁਨਾਥ ਸਿੰਗਲਾ , ਅਵਤਾਰ ਸਿੰਘ ,  ਪਵਨ ਨੇਵਟੀਆ , ਹਰਦਿਆਲ ਸਿੰਘ ਦਾਤੇਵਾਸ , ਗਗਨ ਦਾਸ ਵੈਰਾਗੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here