*ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਦੀ ਚੋਣ ਮੁਲਤਵੀ, ਕੌਂਸਲਰਾਂ ਨੇ ਖੁਦ ਕਾਮਰੇਡ ਗਰਮੀਤ ਸਿੰਘ ਜੋਗਾ ਨੂੰ ਚੁਣਿਆ ਪ੍ਰਧਾਨ*

0
193

ਜੋਗਾ, 17 ਅਪ੍ਰੈਲ ( ਸਾਰਾ ਯਹਾਂ /ਗੋਪਾਲ ਅਕਲੀਆ)-ਨਗਰ ਪੰਚਾਇਤ ਜੋਗਾ ਦੀ ਪ੍ਰਧਾਨਗੀ ਦੀ ਚੋਣ ਹਾਲੇ ਨਹੀਂ ਹੋ ਸਕੀ ਹੈ, ਅਧਿਕਾਰਿਤ ਤੌਰ ਤੇ ਹਾਲੇ ਚੋਣ ਕਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਲਈ ਕੋਈ ਨਿਸ਼ਚਿਤ ਤਾਰੀਖ ਨਹੀਂ ਰੱਖੀ ਗਈ ਹੈ,ਪਰ ਕੁੱਝ ਕੌਂਸਲਰਾਂ ਨੇ ਆਪਣੇ ਤੌਰ ਤੇ ਕਾਮਰੇਡ ਗੁਰਮੀਤ ਸਿੰਘ ਨੂੰ ਨਗਰ ਪੰਚਾਇਤ ਜੋਗਾ ਦਾ ਪ੍ਰਧਾਨ ਤੇ ਰਾਜਵੰਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਗੁਰਮੀਤ ਸਿੰਘ ਜੋਗਾ ਦਾ ਕਹਿਣਾ ਹੈ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਿਆਸੀ ਦਬਾਅ ਕਾਰਨ ਇਹ ਚੋਣ ਅੱਗੇ ਪਾਈ ਗਈ ਹੈ, ਜਦੋਂ ਕਿ ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਤੇ ਇਸ ਵਿਚ ਕੋਈ ਸਮੱਸਿਆ ਨਹੀਂ ਸੀ।

            ਜੋਗਾ ਨਗਰ ਪੰਚਾਇਤ `ਚ 13 ਕੌਂਸਲਰ ਹਨ, ਜਿੰਨ੍ਹਾਂ ਪੰਚਾਇਤ ਚੋਣ ਕਰਨ ਲਈ 16 ਅਪ੍ਰੈਲ ਰੱਖੀ ਗਈ ਸੀ, ਪਰ ਮੌਕੇ ਤੇ ਆ ਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਹ ਚੋਣ ਮੁਲਤਵੀ ਕਰ ਦਿੱਤੀ ਗਈ। ਜਦ ਇਹ ਸੁਨੇਹਾ ਕੌਂਸਲਰਾਂ ਨੂੰ ਮਿਲਿਆ ਕਿ ਹੁਣ ਪ੍ਰਸ਼ਾਸਨਿਕ ਤੌਰ ਤੇ ਇਹ ਚੋਣ ਅੱਗੇ ਪਾ ਦਿੱਤੀ ਗਈ ਹੈ।ਜੇਤੂ ਕੌਸ਼ਲਰਾਂ ਵੱਲੋਂ ਮੌਕੇ ਤੇ ਕਾਮਰੇਡ ਗੁਰਮੀਤ ਸਿੰਘ ਜੋਗਾ ਨੂੰ ਆਪਣੀ ਪੰਚਾਇਤ ਦਾ ਪ੍ਰਧਾਨ ਰਾਜਵੰਤ ਕੌਰ ਨੂੰ ਮੀਤ ਪ੍ਰਧਾਨ ਚਣਿਆ ਗਿਆ। ਕਾਮਰੇਡ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਸਿਆਸੀ ਦਬਾਅ ਹੇਠ ਆ ਕੇ ਮੌਕੇ ਤੇ ਜ਼ਿਲਾ ਪਸ੍ਰਾਸ਼ਨ ਨੇ ਇਹ ਚੋਣ ਮੁਲਤਵੀ ਕੀਤੀ ਹੈ।ਉਨਾਂ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਕਾਂਗਰਸ ਨੇ ਉਨਾਂ ਦਾ ਡਟ ਕੇ ਸਾਥ ਦਿੱਤਾ, ਪਰ ਇਸ ਵਾਰ ਕੁੁੱਝ ਸਥਾਨਕ ਨੇਤਾ ਸਰਾਰਤੀ ਅਨਸਰਾਂ ਪਿਛੇ ਲੱਗ ਕੇ ਉਨਾਂ ਦੇ ਖਿਲਾਫ ਭਗੂਤ ਰਹੇ ਹਨ।ਉਨਾਂ ਕਿਹਾ ਕਿ ਜਦੋਂ ਲੋਕਾਂ ਦੇ ਚੁਣੇ ਗਏ 13 ਕੌਂਸਲਰਾਂ ਨੰ ਕੋਈ ਇਤਰਾਜ਼ ਨਹੀਂ ਹੈ ਤਾਂ ਕੁੱਝ ਵਿਅਕਤੀ ਇਸ ਤੇ ਸਿਆਸੀ ਰੋਟੀਆਂ ਕਿੳੋਂ ਸੇਕ ਰਹੇ ਹਨ।ਉਨਾਂ ਕਿਹਾ ਕਿ ਉਹ ਕਿਸੇ ਵੀ ਅੱਗੇ ਝੁਕਣਗੇ ਨਹੀਂ ਤੇ ਜੋਗਾ ਖੇਤਰ ਦੇ ਵਿਕਾਸ ਲਈ ਹਮੇਸ਼ਾ ਤੱਤਪਰ ਰਹਿਣਗੇ।

             ਐਸ ਡੀ ਐਮ ਸਿਖਾ ਭਗਤ ਦਾ ਕਹਿਣਾ ਹੈ ਕਿ ਚੋਣ ਪ੍ਰਕਿਰਿਆ ਸਿਹਤ ਠੀਕ ਨਾ ਹੋਣ ਕਰਕੇ ਮੁਲਤਵੀ ਕੀਤੀ ਗਈ ਹੈ, ਜਿਸ ਕਰਕੇ ਉਹ ਇਸ ਪ੍ਰਕਿਰਿਆ ਵਿਚ ਹਿੱਸਾ ਨਹੀਂ ਲੈ ਸਕੇ।  ਉਨਾਂ ਕਿਹਾ ਕਿ ਹਾਲੇ ਅਧਿਕਾਰਿਤ ਤੇ ਪ੍ਰਸਾਸਨਿਕ ਤੌਰ ਤੇ ਇਸ ਦੀ ਚੋਣ ਹੋਣੀ ਬਾਕੀ ਹੈ,ਜਿਸ ਦੀ ਹਾਲੇ ਤੱਕ ਕੋਈ ਵੀ ਤਾਰੀਖ ਨਹੀਂ ਰੱਖੀ ਗਈ ਹੈ।ਉਨਾਂ ਕਿਹਾ ਕਿ ਇਸ ਵਿਚ ਕੋਈ ਸਿਆਸੀ ਦਬਾਅ ਵਾਲੀ ਗੱਲ ਨਹੀਂ ਹੈ, ਜਲਦੀ ਹੀ ਤਾਰੀਖ ਰੱਖਕੇ ਇਹ ਚੋਣ ਕਰਵਾ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here