*ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਵਿੱਚ ਵਾਰਡ ਨੰਬਰ 83 ਤੋਂ ਅਜਾਦ ਉਮੀਦਵਾਰ ਮੋਨਿਕਾ ਜੱਗੀ ਯਕੀਨੀ ਕਰੇਗੀ ਜਿੱਤ*

0
8
Oplus_131072

ਲੁਧਿਆਣਾ, 18 ਦਸੰਬਰ:- (ਸਾਰਾ ਯਹਾਂ/ਸੌਰਵ ਭਾਰਦਵਾਜ) ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਹੋ ਰਹੀਆਂ ਹਨ। ਜਿਸ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਭਾਰਤੀਆ ਜਨਤਾ ਪਾਰਟੀ ਦੇ ਸਮਰਥਿੱਕ ਦਵਿੰਦਰ ਜੱਗੀ ਨੇ ਆਪਣੀ ਨੇ ਆਪਣੀ ਧਰਮ ਪਤਨੀ ਸਾਬਕਾ ਮਿਊਂਸੀਪਲ ਕਮੀਸ਼ਨਰ ਰਹਿ ਚੁੱਕੇ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਹੁਣ ਮਾਧੋਪੁਰੀ, ਮਹਿਮੂਦਪੁਰਾ, ਕਲਿਆਣ ਨਗਰ, ਬਾਜਵਾ ਨਗਰ, ਬਾਲਮੀਕੀ ਨਗਰ ਅਤੇ ਸੈਦਾ ਚੌਂਕ ਦੇ ਲੋਕਾਂ ਦੀ ਅਵਾਜ ਸਿਰਫ ਤੇ ਸਿਰਫ ਅਜਾਦ ਉਮੀਦਵਾਰ ਮੋਨਿਕਾ ਜੱਗੀ ਨੂੰ ਹਰ ਪੱਖੋਂ ਸਪੋਰਟ ਕੀਤੀ ਜਾ ਰਹੀ ਹੈ ਅਤੇ ਆਪਣੀ ਯਕੀਨੀ ਜਿੱਤ ਦਸਦੇ ਹਨ।

ਇਸ ਮੌਕੇ ਤੇ ਅਜਾਦ ਉਮੀਦਵਾਰ ਮੋਨਿਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਮੂਰਖ ਨਹੀਂ ਬਣਾਇਆ ਜਾ ਸਕਦਾ। ਹੁਣ ਝਾੜੂ ਉਲ਼ਟਾ ਫਿਰੂ ਕਿਉਂਕਿ ਆਮ ਲੋਕ ਹੁਣ ਜਾਗ ਚੁੱਕੇ ਹਨ। ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਦੀਆਂ ਚਾਲਾਂ ਸਮਝ ਆ ਗਈਆਂ ਹਨ। ਕਿਵੇਂ ਸੂਬਾ ਸਰਕਾਰ ਕੇਂਦਰ ਦੇ ਕੀਤੇ ਗਏ ਕੰਮਾਂ ਤੇ ਆਪਣੀ ਮੋਹਰ ਲਗਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੇਂਦਰ ਦੇ ਪੈਸੇ ਨੂੰ ਗਲਤ ਢੰਗ ਨਾਲ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਵਾਰਡ ਦੀਆਂ ਮੰਗਾਂ ਸਰਕਾਰ ਕੋਲ ਰੱਖ ਕੇ ਇਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਅੰਤ ਵਿੱਚ ਦਵਿੰਦਰ ਜੱਗੀ ਨੇ ਕਿਹਾ ਕਿ ਮੇਰੀ ਧਰਮ ਪਤਨੀ ਮੋਨਿਕਾ ਜੱਗੀ ਸਾਬਕਾ ਮਿਊਂਸੀਪਲ ਕਮਿਸ਼ਨਰ ਰਹਿ ਚੁੱਕੇ ਹਨ। ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਬਹੁਤ ਹੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈਆਂ ਸਨ। ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਵਾਰਡ ਦੇ ਵਿਕਾਸ ਅਤੇ ਆਮ ਲੋਕਾਂ ਦੀਆਂ ਮੁਸਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। 


LEAVE A REPLY

Please enter your comment!
Please enter your name here