
ਫਗਵਾੜਾ 21 ਦਸੰਬਰ (ਸਾਰਾ ਯਹਾਂ/ਸ਼ਿਵ ਕੌੜਾ) ਨਗਰ ਨਿਗਮ ਫਗਵਾੜਾ ਤੇ ਨਗਰ ਪੰਚਾਇਤ ਭੁਲੱਥ,ਬੇਗੋਵਾਲ,ਨਡਾਲਾ ਤੇ ਢਿਲਵਾਂ ਲਈ ਕੁੱਲ 56.20 ਫੀਸਦੀ ਵੋਟਿੰਗ ਹੋਈ ਹੈ ਫਗਵਾੜਾ ਨਗਰ ਨਿਗਮ ਲਈ 101374 ਵੋਟਾਂ ਵਿਚੋੰ 55964 ਵੋਟਾਂ ਪਈਆਂ ਜੋ ਕਿ ਕੁੱਲ 55.21 ਫੀਸਦੀ ਸਨ ਇਸੇ ਤਰ੍ਹਾਂ ਢਿਲਵਾਂ ਵਿਖੇ ਕੁੱਲ 4863 ਵਿੱਚੋਂ 2918 ਵੋਟਾਂ ( 60 ਫੀਸਦੀ ) ਪਈਆਂ ਜਦਕਿ ਭੁਲੱਥ ਨਗਰ ਪੰਚਾਇਤ ਲਈ ਕੁੱਲ 6139 ਵੋਟਾਂ ਵਿੱਚੋਂ 3885 ਵੋਟਾਂ (63.28 ਫੀਸਦੀ ) ਪਈਆਂ ਬੇਗੋਵਾਲ ਨਗਰ ਪੰਚਾਇਤ ਲਈ ਕੁੱਲ 8349 ਵੋਟਾਂ ਵਿੱਚੋਂ 4976 ਵੋਟਾਂ (59.60 ਫੀਸਦੀ) ਵੋਟਾਂ ਪਈਆਂ ਜਦਕਿ ਨਡਾਲਾ ਨਗਰ ਪੰਚਾਇਤ ਲਈ ਕੁੱਲ 5766 ਵੋਟਾਂ ਵਿੱਚੋਂ 3720 ਵੋਟਾਂ ( 64.52 ਫੀਸਦੀ ) ਪਈਆਂ
