
ਸੁਨਾਮ, 17 ਮਈ (ਸਾਰਾ ਯਹਾ/ ਜੋਗਿੰਦਰ ਸੁਨਾਮ) : ਦੁਨੀਆਂ ਭਰ ਚੱਲ ਰਹੀ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਦੇਖਦਿਆਂ ਸਰਕਾਰ ਵੀ ਲੋਕਾਂ ਦੀ ਸੁਰੱਖਿਆ ਲਈ ਸਮੇਂ ਸਮੇਂ ਤੇ ਉਹਨਾਂ ਨੂੰ ਇਸ ਬੀਮਾਰੀ ਤੋਂ ਬਚਾਅ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਵੀ ਇਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਸ ਲੜੀ ਤਹਿਤ ਅੱਜ ਨਗਰ ਕੌਂਸਲ ਸੁਨਾਮ ਵਲੋਂ ਜਿਥੇ ਵੱਖ-ਵੱਖ ਏਰੀਆ ਨੂੰ ਸੈਨਿਟਾਇਜ਼ਰ ਕੀਤਾ ਜਾ ਰਿਹਾ ਹੈ ਅਤੇ ਸਾਰੇ ਅਤੇ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਦੀ ਅਵਾਜਵੀ ਸ਼ੁਰੂ ਹੋ ਗਈ ਹੈ ਉਸ ਨੂੰ ਦੇਖਦੇ ਹੋਏ ਅਤੇ ਨਗਰ ਕੌਂਸਲ ਵੱਲੋਂ ਸਦਰ ਥਾਣਾ ਸੁਨਾਮ ਨੂੰ ਸੈਨਿਟਾਇਜ਼ਰ ਕੀਤਾ ਗਿਆ ਸਾਰਾ ਯਹਾ ਦੇ ਰਿਪੋਟਰ ਵਲੋਂ ਥਾਣਾ ਸਦਰ ਸੁਨਾਮ ਦੇ ਮੁਖੀ ਕਸ਼ਮੀਰਾ ਸਿੰਘ ਨਾਲ ਗੱਲਬਾਤ ਕੀਤੀ ਗਈ ਸਦਰ ਮੁਖੀ ਦੱਸਿਆ ਕਿ ਸਾਡੇ ਵਲੋਂ ਇਸ ਕੋਰੋਨਾ ਵਾਇਰਸ ਕਰਕੇ ਜ਼ਿਲਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਹਰ ਹਫਤੇ ਥਾਣੇ ਨੂੰ ਸੈਨਿਟਾਇਜ਼ਰ ਕੀਤਾ ਜਾ ਰਿਹਾ ਹੈ ਤਾਂ ਜ਼ੋ ਲੋਕਾਂ ਦਾ ਇਸ ਬੀਮਾਰੀ ਤੋਂ ਬਚਾਅ ਕੀਤਾ ਜਾ ਸਕੇ

