ਮਾਨਸਾ 30 ਜਨਵਰੀ(ਸਾਰਾ ਯਹਾਂ/ ਮੁੱਖ ਸੰਪਾਦਕ) : ਮਾਨਸਾ ਸ਼ਹਿਰ ਦੀ ਬਹੁਤ ਲੰਬੇ ਅਰਸੇ ਤੋਂ ਬਾਅਦ ਸੁਣੀ ਗਈ, ਜਦੋਂ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਅਤੇ ਡਾ. ਸੰਦੀਪ ਪਾਠਕ ਮਾਨਯੋਗ ਮੈਂਬਰ ਰਾਜ ਸਭਾ, ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿੱਪ ਨੇ ਫੈਸਲਾ ਕੀਤਾ ਕਿ ਮਾਨਸਾ ਸ਼ਹਿਰ ਦੇ ਵਿਕਾਸ ਦੀ ਤੌਰ ਨੂੰ ਹੋਰ ਗਤੀ ਪ੍ਰਦਾਨ ਕੀਤੀ ਜਾਵੇ। ਇਸ ਲਈ ਮਾਨਸਾ ਮਿਊਂਸਪਲ ਕੌਂਸਲ ਦੀ ਚੌਣ ਕਰਵਾਈ ਗਈ। ਇਸ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ। ਇਸ ਵਿੱਚ ਦਾਸ ਵਿਜੈ ਕੁਮਾਰ ਨੂੰ ਪ੍ਰਧਾਨ ਵਜੋਂ, 23 ਨਗਰ ਕੌਂਸਲ ਮੈਂਬਰਾਂ ਵੱਲੋਂ ਸਮਰਥਨ ਦਿੱਤਾ ਗਿਆ ਅਤੇ ਵਿਰੋਧ ਵਿੱਚ ਕੋਈ ਵੀ ਉਮੀਦਵਾਰ ਨਹੀਂ ਆਇਆ। ਇਸੇ ਤਰ੍ਹਾਂ ਸੁਨੀਲ ਕੁਮਾਰ ਨੀਨੂੰ ਸੀਨੀਅਰ ਮੀਤ ਪ੍ਰਧਾਨ ਵਜੋਂ 23 ਨਗਰ ਕੌਂਸਲ ਦੇ ਮੈਂਬਰਾਂ ਦਾ ਸਮਰਥਨ ਮਿਲਿਆ ਅਤੇ ਵਿਰੋਧ ਵਿੱਚ ਕੋਈ ਵੀ ਉਮੀਦਵਾਰ ਨਹੀਂ ਆਇਆ ਅਤੇ ਵਾਇਸ ਪ੍ਰਧਾਨ ਲਈ 4 ਉਮੀਦਵਾਰ ਵਿੱਚ ਮੁਕਾਬਲਾ ਹੋਇਆ ਜਿਸ ਵਿੱਚ ਕ੍ਰਿਸ਼ਨ ਕੁਮਾਰ ਐਮ.ਸੀ. ਨੂੰ 8 ਵੋਟਾਂ ਹਾਸਲ ਕੀਤੀਆਂ ਅਤੇ ਜੇਤੂ ਰਿਹਾ। ਵਿਜੈ ਕੁਮਾਰ ਨੂੰ ਬਤੌਰ ਪ੍ਰਧਾਨ ਨਗਰ ਕੌਂਸਲ ਮਾਨਸਾ ਅਤੇ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਸਾਰੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਾਡੇ ਮਾਨਯੋਗ ਐਮ.ਐਲ.ਏ. ਸਾਹਿਬਾਨ ਪ੍ਰਿੰਸੀਪਲ ਬੁੱਧ ਰਾਮ ਜੀ, ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਓਵਰਸੀਜ ਪੰਜਾਬ ਦੇ ਚੇਅਰਮੈਨ ਸੁੱਖੀ ਅਕਲੀਆ, ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਸੈਕਟਰੀ ਗੁਰਪ੍ਰੀਤ ਸਿੰਘ ਭੁੱਚਰ ਦਾ ਸੰਪੂਰਨ ਯੋਗਦਾਨ ਰਿਹਾ ਹੈ। ਮੈਂ ਬਹੁਤ ਧੰਨਵਾਦੀ ਹਾਂ ਸਮੂਹ ਕੌਂਸਲਰ ਸਾਹਿਬਾਨਾਂ ਦਾ ਜਿੰਨ੍ਹਾਂ ਨੇ ਪਹਿਲਾਂ ਆਮ ਆਦਮੀ ਪਾਰਟੀ, ਫਿਰ ਮੇਰੀ ਸੰਪੂਰਨ ਟੀਮ ਉੱਪਰ ਭਰੋਸਾ ਪ੍ਰਗਟ ਕੀਤਾ ਅਤੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਮੈਂ ਵਿਸ਼ਵਾਸ ਦਵਾਉਂਦਾ ਹਾਂ ਕਿ ਮੈਂ ਆਪਣੇ ਸ਼ਹਿਰ ਮਾਨਸਾ ਦੇ ਵਿਕਾਸ ਲਈ ਹਰ ਵਕਤ ਹਾਜ਼ਰ ਅਤੇ ਤੱਥਪਰ ਰਹਾਂਗਾ ਕਿਉਂਕਿ ਅਸੀਂ ਏਥੇ ਕੋਈ ਨੇਤਾਗਿਰੀ ਨਹੀਂ ਕਰਨ ਆਏ ਬਲਕਿ ਆਮ ਆਦਮੀ ਪਾਰਟੀ ਦੇ ਸਿਧਾਂਤਾ ਅਨੁਸਾਰ ਆਮ ਆਦਮੀ ਵਜੋਂ ਜਨਤਾ ਦੀ ਸੇਵਾ ਕਰਨ ਲਈ ਵਚਨਬੱਧ ਹਾਂ। ਅਖਿਰ ਵਿੱਚ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਸਪੈਸ਼ਲ ਧੰਨਵਾਦ ਐਡਵੋਕੇਟ ਰਣਦੀਪ ਸ਼ਰਮਾ ਲੀਗਲ ਇੰਚਾਰਜ ਜਿਲ੍ਹਾ ਮਾਨਸਾ ਦਾ ਕਰਦਾ ਹਾਂ ਜੋ ਬਹੁਤ ਲੰਬੇ ਸਮੇਂ ਤੋਂ ਮੇਰੀ ਪੂਰੀ ਟੀਮ ਨਾਲ ਖੜ੍ਹੇ ਹਨ। ਅੱਜ ਦੀ ਜਿੱਤ ਆਮ ਆਦਮੀ ਪਾਰਟੀ ਦੀਆਂ ਨੀਤੀਆਂ, ਸੋਚ ਦੀ ਜਿੱਤ ਹੈ ਜਿਸਦਾ ਸੇਹਰਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਾਨਸਾ ਦਾ ਇੱਕ ਆਗੂ ਕੁਝ ਸ਼ਰਾਰਤੀ ਅਨਸਰਾਂ ਨੂੰ ਲੈ ਕੇ ਮਾਨਸਾ ਦੇ ਵਿਕਾਸ ਕੰਮਾਂ ਵਿੱਚ ਰੋੜਾ ਬਣਿਆ ਹੋਇਆ ਹੈ ਜਿਸ ਨੇ ਪਹਿਲਾਂ ਦੋ ਵਾਰ ਨਗਰ ਕੌਂਸਲ ਦੀ ਚੋਣ ਆਪਣਾ ਨਿੱਜੀ ਰਸੂਖ ਵਰਤ ਕੇ ਰੱਦ ਕਰਵਾ ਦਿੱਤੀ ਸੀ ਉਸ ਨੂੰ ਮਾਨਸਾ ਦੇ ਲੋਕਾਂ ਦੇ ਹਿੱਤਾ ਦਾ ਧਿਆਨ ਰੱਖਦੇ ਹੋਏ ਮਾਨਸਾ ਦੇ ਵਿਕਾਸ ਕੰਮਾਂ ਨੂੰ ਹੋਣ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਉਹ ਭ੍ਰਿਸ਼ਟਾਚਾਰ ਦੇ ਬਿਲਕੁਲ ਖਿਲਾਫ ਹਨ। ਇਸ ਉਕਤਾ ਲੀਡਰ ਨੂੰ ਪਾਰਟੀ ਨੇ ਅਤੇ ਲੋਕਾਂ ਨੇ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਸੀ ਪਰ ਉਹ ਇਹ ਮਾਨ ਸਨਮਾਨ ਪ੍ਰਾਪਤ ਨਹੀਂ ਕਰ ਸਕਿਆ। ਹੁਣ ਉਸਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਮਾਨਦਾਰੀ ਨਾਲ ਕੰਮ ਹੋਣ ਦੇਣਾ ਚਾਹੀਦਾ ਹੈ।