
ਬਰੇਟਾ 23,ਮਈ (ਸਾਰਾ ਯਹਾਂ/ ਰੀਤਵਾਲ) ਸਥਾਨਕ ਨਗਰ ਕੌਂਸਲ ਬਰੇਟਾ ਦੇ ਉਪ ਪ੍ਰਧਾਨ ਦੀ ਚੋਣ ਸਰਬ
ਸੰਮਤੀ ਨਾਲ ਹੋਈ । ਜਿਸ ‘ਚ ਦਰਸ਼ਨ ਸਿੰਘ ਮੱਘੀ ਨੂੰ ਸਰਬ ਸੰਮਤੀ ਨਾਲ ਕੌਸਲ ਦਾ
ਉੱਪ ਪ੍ਰਧਾਨ ਚੁਣਿਆ ਗਿਆ । ਇਹ ਚੋਣ ਕਨਵੀਨਰ ਵਜੋਂ ਐਸ.ਡੀ. ਐਮ ਬੁਢਲਾਡਾ
ਪ੍ਰਮੋਦ ਸਿੰਗਲਾ, ਕਾਰਜ ਸਾਧਕ ਅਫਸਰ ਰਵੀ ਕੁਮਾਰ ਜਿੰਦਲ, ਸਹਾਇਕ ਵਿਜੈ ਕੁਮਾਰ ਜੈਨ,
ਪ੍ਰਧਾਨ ਗਾਂਧੀ ਰਾਮ, ਹਲਕਾ ਵਿਧਾਇਕ ਬੁਧ ਰਾਮ ਅਤੇ 12 ਕੌਂਸਲਰਾਂ ਦੀ ਹਾਜ਼ਰੀ
ਵਿੱਚ ਸਰਬ ਸੰਮਤੀ ਨਾਲ ਹੋਈ । ਜਿਸ ਵਿੱਚ ਦਰਸ਼ਨ ਸਿੰਘ ਮੱਘੀ ਦਾ ਨਾਮ ਕੌਸਲਰ ਦਰਸ਼ਨ
ਸਿੰਘ ਵਾਰਡ ਨੰਬਰ 8 ਵੱਲੋਂ ਪੇਸ਼ ਕੀਤਾ ਗਿਆ ਤੇ ਤਾਇਦ ਓਮ ਪ੍ਰਕਾਸ਼ ਵੱਲੋਂ ਕੀਤੀ
ਗਈ। ਹੋਰ ਕੋਈ ਨਾਮ ਨਾ ਆਉਣ ਤੇ ਸਰਬ ਸੰਮਤੀ ਨਾਲ ਦਰਸ਼ਨ ਸਿੰਘ ਮੱਘੀ ਨੂੰ ਉਪ
ਪ੍ਰਧਾਨ ਚੁਣ ਲਿਆ ਗਿਆ।ਇਸ ਸਮੇਂ ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ
ਬਰੇਟਾ ਦਾ ਸਭ ਨੇ ਮਿਲ ਕੇ ਵਿਕਾਸ ਕਰਨਾ ਹੈ ਅਤੇ ਹਲਕੇ ਦੇ ਲੋਕਾਂ ਦੀਆਂ
ਸਮੱਸਿਆਵਾਂ ਹੱਲ ਕਰਨੀਆਂ ਹਨ, ਜਿਸ ਲਈ ਉਹਨਾਂ ਵੱਲੋਂ ਸਰਕਾਰ ਵਿੱਚ ਪ¨ਰੀ ਪਹੁੰਚ
ਅਪਣਾਈ ਜਾਵੇਗੀ ਅਤੇ ਸਭ ਸਮੱਸਿਆਵਾਂ ਦਾ ਹੱਲ ਤੇ ਵਿਕਾਸ ਕੀਤਾ ਜਾਵੇਗਾ।
ਕੈਪਸ਼ਨ- ਨਗਰ ਕੌਂਸਲ ਦੇ ਚੁਣੇ ਗਏ ਮੀਤ ਪ੍ਰਧਾਨ, ਵਿਧਾਇਕ ਤੇ ਮੌਜੂਦ ਕੌਸਲਰ
