ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਜ਼ਾਦ ਉਮੀਦਵਾਰ ਸਰਬਜੀਤ ਕੌਰ ਦੇ ਹੱਕ ਵਿਚ ਵਾਰਡ ਵਾਸੀਆਂ ਨੇ ਕੀਤਾ ਇਕੱਠ

0
135

ਬੁਢਲਾਡਾ 17 ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਨਗਰ ਕੋਸਲ ਚੋਣਾ ਦੇ  ਮੱਦੇਨਜ਼ਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 1 ਪਲਾਟ ਬਸਤੀ ਵਿਖੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਉਮੀਦਵਾਰ ਸਰਬਜੀਤ ਕੌਰ ਪਤਨੀ ਸੱਤਪਾਲ ਸਿੰਘ ਦੇ ਪੱਖ ਵਿਚ ਵਾਰਡ ਵਾਸੀਆਂ ਵੱਲੋਂ ਇਕੱਠ ਕੀਤਾ ਗਿਆ। ਇਸ ਮੌਕੇ ਯੂਥ ਆਗੂ  ਜਸਪਾਲ ਸਿੰਘ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਜੋ ਵਾਰਡਾਂ ਵਿੱਚ ਨਸ਼ੇ ਵੰਡੇ ਜਾ ਰਹੇ ਹਨ ਉਹ ਬਹੁਤ ਹੀ ਨਿੰਦਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬੋਤਲਾਂ ਦੇ ਕੇ ਵੋਟ ਖਰੀਦਦੇ ਹਨ ਉਨ੍ਹਾਂ ਤੋਂ ਅਸੀਂ ਕੋਈ ਉਮੀਦ ਨਹੀਂ ਰੱਖ ਸਕਦੇ। ਇਸ ਮੌਕੇ ਨੌਜਵਾਨ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਾਨੂੰ ਫੀਸਾਂ ਸਬੰਧੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਸਮੇਂ ਸਾਡੇ ਮਾਪਿਆਂ ਨੇ ਸਾਡਾ ਸਾਥ ਨਹੀਂ ਦਿੱਤਾ ਜਿੰਨਾ ਕਿ   ਸੱਤਪਾਲ ਸਿੰਘ ਨੇ ਸਾਡਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਤਪਾਲ ਸਿੰਘ ਅਤੇ ਇਸ ਦਾ ਪਰਿਵਾਰ ਵਾਰਡ ਦੇ ਹਰ ਇੱਕ ਵਿਅਕਤੀ ਦੇ ਦੁੱਖ ਸੁੱਖ ਵਿਚ ਅਤੇ ਕੰਮਕਾਰ ਵਿੱਚ ਸਾਥ ਦਿੰਦੇ ਹਨ ਅਤੇ ਅੱਗੇ ਵਧ ਚਡ਼੍ਹ ਕੇ ਮਦਦ ਕਰਦੇ ਹਨ। ਇਸ ਮੌਕੇ ਕ੍ਰਾਂਤੀਕਾਰੀ ਬੀ ਕੇ ਯੂ ਇਕਾਈ ਪ੍ਰਧਾਨ ਤੇਲੂ ਰਾਮ ਨੇ ਕਿਹਾ ਕਿ ਜਿਹੜੇ ਵਿਅਕਤੀ ਅਤੇ ਪਹਿਲਾਂ ਹੀ ਸਿਆਸੀ ਪਾਰਟੀਆਂ ਦਾ ਠੱਪਾ ਲੱਗਿਆ ਹੋਇਆ ਹੈ ਉਹ ਚਾਹੇ ਆਜ਼ਾਦ ਤੌਰ ਤੇ ਚੋਣਾਂ ਲੜਣ ਲੋਕ ਘੋਲਾਂ ਨੂੰ ਭਲੀ ਭਾਂਤੀ ਜਾਣਦੇ ਹਨ।  ਇਸ ਮੌਕੇ ਸੱਤਪਾਲ ਸਿੰਘ ਨੇ ਕਿਹਾ ਕਿ  ਜੇਕਰ ਵਾਰਡ ਵਾਸੀ ਸਾਨੂੰ  ਵਾਰਡ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਦਿੰਦੇ ਹਨ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਅਤੇ ਵਾਰਡ ਵਾਸੀ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ।  ਇਸ ਮੌਕੇ ਵਾਰਡ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਤਰ੍ਹਾਂ ਸਤਪਾਲ ਤੇ ਉਸ ਦਾ ਪਰਿਵਾਰ ਬਿਨਾਂ ਕਿਸੇ ਅਹੁਦੇ ਤੋਂ ਵਾਰਡ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਤਾਂ ਹੁਣ ਸਾਡਾ ਫ਼ਰਜ਼ ਹੈ  ਬਣਦਾ ਹੈ ਕਿ ਅਸੀਂ ਉਨ੍ਹਾਂ ਨੂੰ ਵਾਰਡ ਦੀ ਸੇਵਾ ਕਰਨ ਦਾ ਇਕ ਕੌਂਸਲਰ ਦੇ ਤੌਰ ਤੇ ਮੌਕਾ ਦੇਈਏ। ਇਸ ਮੌਕੇ ਸਰਬਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਚੋਣਾਂ ਆਜ਼ਾਦ ਲੜਾਂਗੇ ਜੇਕਰ ਨਤੀਜੇ ਆਪਣੇ ਪੱਖ ਵਿਚ ਆਉਂਦਾ ਹੈ ਤਾਂ ਕੌਂਸਲਰ ਦੀ ਵੋਟ ਪਬਲਿਕ ਦੇ ਪੱਖ ਵਿੱਚ ਹੀ ਭੁਗਤੇਗੀ। ਉਹਨਾ ਕਿਹਾ ਕਿ ਵਾਰਡ ਵਿਚ ਘੱਟੋ ਘੱਟ ਇੱਕੀ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਵਾਰਡ ਵਿਚ ਹੋਣ ਵਾਲੇ ਕੰਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਿਲਣ ਵਾਲੀ ਹਰੇਕ ਸਹੂਲਤ ਲੋਕਾਂ ਤੱਕ ਪਹੁੰਚਾਈ ਜਾਵੇਗੀ ਅਤੇ ਲੋਕਾਂ ਨੂੰ ਸ਼ਿਕਾਇਤ ਦਾ ਕਦੇ ਵੀ ਮੌਕਾ ਨਹੀ ਦਿੱਤਾ ਜਾਵੇਗਾ। ਇਸ ਮੌਕੇ ਪੰਮੀ ਕੌਰ, ਪਰਦੀਪ ਕੌਰ’ ਜਗਤਾਰ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ, ਅਮਰੀਕ ਸਿੰਘ, ਰਾਣਾ ਸਿੰਘ, ਮਨਜਿੰਦਰ ਸਿੰਘ, ਮਮਤਾ ਰਾਣੀ, ਛਿੰਦਰ ਕੌਰ ਆਦਿ ਹਾਜ਼ਰ ਸਨ  । 

NO COMMENTS