ਬੁਢਲਾਡਾ17,ਫਰਵਰੀ (ਸਾਰਾ ਯਹਾ /ਅਮਨ ਮਹਿਤਾ) : ਸਥਾਨਕ ਨਗਰ ਕੌਂਸਲ ਚੋਣਾਂ ਵਿੱਚੋਂ ਕਾਂਗਰਸ ਦੇ 19 ਵਾਰਡਾਂ ਵਿੱਚੋਂ ਸਿਰਫ਼ 6 ਉਮੀਦਵਾਰ ਹੀ ਜਿੱਤ ਦਰਜ ਕਰਵਾ ਸਕੇ, ਜਦਕਿ 10 ਵਾਰਡਾਂ ਵਿੱਚੋਂ ਆਜ਼ਾਦ ਉਮੀਦਵਾਰ ਅਤੇ ਦੋ ਸ੍ਰੋਮਣੀ ਅਕਾਲੀ ਦਲ ਅਤੇ ਇੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ। ਜੇਤੂ ਉਮੀਦਵਾਰਾਂ ਵਿੱਚੋਂ ਵਾਰਡ ਨੰਬਰ 1 ਅਤੇ 2 ਤੋਂ ਕ੍ਰਮਵਾਰ ਅਜ਼ਾਦ ਉਮੀਦਵਾਰ ਅਮਨਦੀਪ ਕੌਰ ਅਤੇ ਸੁਖਵਿੰਦਰ ਸਿੰਘ (ਸੁਭਾਸ ਵਰਮਾ) ਜੇਤੂ ਰਹੇ। ਵਾਰਡ ਨੰਬਰ 3 ਤੋਂ ਕਾਂਗਰਸ ਦੀ ਰਾਣੀ ਸ਼ਰਮਾਂ ਅਤੇ ਵਾਰਡ ਨੰਬਰ 4,5,6 ਤੋਂ ਅਜ਼ਾਦ ਉਮੀਦਵਾਰ ਕ੍ਰਮਵਾਰ ਤਾਰੀ ਚੰਦ ਫੌਜੀ, ਸੁਖਪਾਲ ਕੌਰ ਪਤਨੀ ਬਿੰਦਰ ਸਿੰਘ ਅਤੇ ਦਰਸ਼ਨ ਸਿੰਘ ਦਰਸ਼ੀ ਨੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਸੁੱਖੀ ਨੇ ਜਿੱਤ ਪ੍ਰਾਪਤ ਕੀਤੀ ਜਦਕਿ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਕੰਵਲਜੀਤ ਮਦਾਨ (ਕਾਲੂ) ਨੇ ਕਾਂਗਰਸ ਦੇ ਤੀਰਥ ਸਿੰਘ ਸਵੀਟੀ ਨੂੰ ਹਰਾਕੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 9 ਤੋਂ ਕਾਂਗਰਸ ਉਮੀਦਵਾਰ ਬਿੰਦੂ ਬਾਲਾ ਅਤੇ ਵਾਰਡ ਨੰਬਰ 10 ਅਤੇ 11 ਤੋਂ ਕ੍ਰਮਵਾਰ ਅਜ਼ਾਦ ਉਮੀਦਵਾਰ ਰਾਜਿੰਦਰ ਸੈਣੀ ਝੰਡਾ ਤੇ ਸਰੀਤਾ ਦੇਵੀ ਨੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 12, 15, 16 ਅਤੇ 19 ਤੋਂ ਕਾਂਗਰਸੀ ਉਮੀਦਵਾਰ ਕ੍ਰਮਵਾਰ ਨਰੇਸ ਕੁਮਾਰ, ਗੁਰਪ੍ਰੀਤ ਕੌਰ ਚਹਿਲ ਪਤਨੀ ਤਰਜੀਤ ਸਿੰਘ ਚਹਿਲ, ਹਰਵਿੰਦਰਦੀਪ ਸਿੰਘ ਸਵੀਟੀ ਅਤੇ ਨਰਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਿਰਕ ਜੇਤੂ ਰਹੇ। ਵਾਰਡ ਨੰਬਰ 13, 14 ਅਤੇ 17 ਤੋਂ ਕ੍ਰਮਵਾਰ ਅਜ਼ਾਦ ਉਮੀਦਵਾਰ ਟਿੰਕੂ ਪੰਜਾਬ ਦੀ ਪਤਨੀ ਕੰਚਨ ਮਦਾਨ, ਪ੍ਰੇਮ ਗਰਗ ਅਤੇ ਸੁਖਪਾਲ ਸਿੰਘ ਨੇ ਜਿੱਤ ਦਰਜ ਕਰਵਾਈ। ਇਸੇ ਤਰ੍ਹਾਂ ਵਾਰਡ ਨੰਬਰ 18 ਤੋਂ ਸੁਖਦੀਪ ਸੋਨੀ ਨੇ ਜਿੱਤ ਦਰਜ ਕਰਵਾਕੇ ਸਿਰਫ਼ ਇੱਕ ਵਾਰਡ ਤੋਂ ਹੀ ਆਮ ਆਦਮੀ ਪਾਰਟੀ ਦਾ ਖਾਤਾ ਖੋਲਿਆ। ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਕਮ ਰਿੰਟਰਨਿੰਗ ਅਫ਼ਸਰ ਸਾਗਰ ਸੇਤਿਆਂ ਵੱਲੋਂ ਜੇਤੂ ਉਮੀਦਵਾਰਾਂ ਨੂੰ ਜਿੱਤ ਦੇ ਸਰਟੀਫਿਕੇਟ ਜਾਰੀ ਕਰਦਿਆਂ ਉਮੀਦਵਰਾਂ ਨੂੰ ਵਧਾਈਆਂ ਦਿੱਤੀਆਂ।