ਬੁਢਲਾਡਾ 3 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਅੰਦਰ ਆਰਜੀ ਨਾਜਾਇਜ ਕਬਜਿਆਂ ਦੀ ਭਰਮਾਰ ਹੋਣ ਕਾਰਨ ਬਾਜਾਰਾਂ ਚ ਲੋਕਾਂ ਨੂੰ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਦੁਕਾਨਦਾਰਾਂ ਵੱਲੋਂ ਪਾਮ ਸਟਰੀਟ ਤੇ ਫੁਟਪਾਥ ਤੋਂ ਇਲਾਵਾ ਉਸ ਤੋਂ ਅੱਗੇ ਵੀ ਬੋਰਡ ਲਗਾ ਕੇ ਆਰਜੀ ਨਾਜਾਇਜ ਕਬਜੇ ਕੀਤੇ ਹੋਏ ਹਨ। ਜਿਸ ਕਾਰਨ ਪਾਮ ਸਟਰੀਟ ਉੱਪਰ ਟ੍ਰੇਫਿਕ ਦਾ ਤਾਂਤਾ ਲੱਗਿਆ ਰਹਿੰਦਾ ਹੈ। ਕੌਂਸਲ ਵੱਲੋਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਦੇ ਮੁੱਖ ਬਾਜਾਰ ਰਾਮ ਲੀਲਾ ਗਰਾਊਂਡ, ਪੀ ਐਨ ਬੀ ਰੋਡ, ਨੰਬਰਾਂ ਵਾਲਾ ਬਾਜਾਰ, ਫੁਹਾਰਾ ਚੌਂਕ ਆਦਿ ਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਅੰਦਰ ਪੇਂਡੂ ਲੋਕਾਂ ਦੀ ਆਮਦ ਵੱਧਣ ਕਾਰਨ ਉਨ੍ਹਾਂ ਦੇ ਵਹੀਕਲ ਕਾਰਾਂ, ਜੀਪਾਂ, ਟਰੈਕਟਰ ਟਰਾਲੀਆਂ ਵੀ ਬੇਤਰਤੀਬੇ ਖੜਨ ਕਾਰਨ ਟ੍ਰੇਫਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ। ਸੜਕਾਂ ਤੋਂ ਫੁਟਪਾਥ ਗਾਇਬ ਹੋ ਗਏ ਹਨ ਅਤੇ ਫੁਟਪਾਥਾਂ ਉੱਪਰ ਕਬਜਾ ਕਰਕੇ ਵੀ ਦੁਕਾਨਦਾਰਾਂ ਦਾ ਦਿਲ ਨਹੀਂ ਭਰਦਾ ਉਨ੍ਹਾਂ ਨੇ ਹੁਣ ਉਸ ਤੋਂ ਵੀ ਅੱਗੇ ਤੱਕ ਨਾਜਾਇਜ ਕਬਜੇ ਸ਼ੁਰੂ ਕਰ ਦਿੱਤੇ ਹਨ। ਜਿਸ ਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਲੋੜ ਹੈ ਇਸ ਪਾਸੇ ਵੱਲ ਫੌਰੀ ਕਾਰਵਾਈ ਕਰਨ ਦੀ। ਇਸ ਸੰਬੰਧੀ ਕਾਰਜਸਾਧਕ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਹੀ ਪ੍ਰਸ਼ਾਸ਼ਨ ਦੀ ਸਹਿਯੋਗ ਨਾਲ ਟ੍ਰੇਫਿਕ ਚ ਵਿਘਣ ਪਾਉਣ ਵਾਲੇ ਅਤੇ ਆਰਜੀ ਨਾਜਾਇਜ ਕਬਜਿਆਂ ਨੂੰ ਹਟਾਇਆ ਜਾਵੇਗਾ।