ਬੁਢਲਾਡਾ 12,ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਨਗਰ ਕੋਸਲ ਚੋਣਾ ਨੂੰ ਲੈ ਕੇ ਸ਼ਹਿਰ ਵਿੱਚ ਸੰਭਾਵੀ ਉਮੀਦਵਾਰਾਂ ਵੱਲੋਂ ਵਾਰਡਾਂ ਵਿੱਚ ਵੋਟਰਾ ਨਾਲ ਜਿੱਥੇ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਔਰਤਾ ਨੂੰ 50 ਫੀਸਦੀ ਰਾਖਵਾਕਰਨ ਦੇਣ ਕਾਰਨ ਬੁਢਲਾਡਾ ਦੇ 19 ਵਾਰਡਾਂ ਵਿੱਚੋਂ ਲਗਭਗ10 ਵਾਰਡ ਔਰਤਾਂ ਦੇ ਖਾਤੇ ਵਿੱਚ ਆਉਣ ਦੀ ਸੰਭਾਵਨਾ ਨੂੰ ਮੱਦੇਨਜ਼ਰ ਰੱਖਦਿਆਂ ਸਿਆਸੀ ਮਾਹਿਰਾਂ ਅਨੁਸਾਰ ਨਗਰ ਕੋਸਲ ਦੀ ਪ੍ਰਧਾਨਗੀ ਵੀ ਔਰਤ ਲਈ ਰਾਖਵੀ ਹੋ ਸਕਦੀ ਹੈ ਦੇ ਸੰਦਰਭ ਵਿੱਚ ਕੁਝ ਸੰਭਾਵੀ ਉਮੀਦਵਾਰ ਜ਼ੋ ਪ੍ਰਧਾਨਗੀ ਹਾਸਲ ਕਰਨ ਦੀ ਦੋੜ ਵਿੱਚ ਸਨ ਦੀਆਂ ਆਸਾਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਸਰਗਰਮ ਸੰਭਾਵੀ ਮਹਿਲਾ ਉਮੀਦਵਾਰਾਂ ਦੀਆਂ ਸਰਗਰਮੀਆਂ ਤੋਂ ਬਾਅਦ ਸਭ ਤੋਂ ਵੱਧ ਸ਼ਹਿਰ ਦੇ ਸਮਾਜ ਸੇਵੀ ਠੇਕੇਦਾਰ ਗੁਰਪਾਲ ਸਿੰਘ ਵੱਲੋਂ ਉਪਰੋਕਤ ਚੋਣਾਂ ਵਿੱਚ ਸਿਆਸੀ ਕਿਲਾਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਆਪਣੇ ਨਜ਼ਦੀਕੀਆਂ ਦੀ ਮੀਟਿੰਗ ਕਰਕੇ ਰੂਪਰੇਖਾ ਵੀ ਤਿਆਰ ਕਰ ਲਈ ਹੈ ਜ਼ੋ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ 19 ਵਾਰਡਾਂ ਵਿੱਚੋਂ 12 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੇ ਹਨ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇਹ ਉਮੀਦਵਾਰ ਆਪਣੀ ਚੋਣ ਸਰਗਰਮੀਆਂ ਸ਼ੁਰੂ ਕਰਨਗੇ। ਮੀਟਿੰਗ ਵਿੱਚ ਨਗਰ ਕੋਸਲ ਦੇ ਸਾਬਕਾ ਪ੍ਰਧਾਨ ਕਾਕਾ ਕੋਚ, ਕੋਸਲਰ ਵਿਵੇਕ ਜਲਾਨ, ਕਰਮਜੀਤ ਸਿੰਘ ਮਾਘੀ, ਕੋਸਲਰ ਸੁਖਵਿੰਦਰ ਸੁੱਖੀ, ਕੋਸਲਰ ਪ੍ਰਦੀਪ ਕੋਰ, ਜਤਿੰਦਰ ਕੁਮਾਰ ਨੀਟੂ, ਕ੍ਰਿਪਾਲ ਸਿੰਘ ਗੁਲਿਆਣੀ, ਬਾਕੇ ਬਿਹਾਰੀ, ਵਿਸ਼ਾਲ ਸ਼ਾਲੂ, ਰਵਿੰਦਰ ਕੁਮਾਰ ਟਿੰਕੂ, ਕੋਸਲਰ ਅਜੈ ਕੁਮਾਰ ਟਿੰਕੂ, ਜ਼ਸਪਾਲ ਬੱਤਰਾ, ਟੀਟੀ, ਹਨੀ ਚਹਿਲ, ਬੰਟੂ ਕਣਕਵਾਲੀਆ, ਡਾ ਪ੍ਰਗਟ ਸਿੰਘ ਕੁਲਦੀਪ, ਰਾਜ ਕੁਮਾਰ, ਪਰਮਜੀਤ ਸਿੰਘ, ਕਮਲਜੀਤ ਕੋਰ, ਸਾਬਕਾ ਕੋਸਲਰ ਗੁਰਵਿੰਦਰ ਸੋਨੂੰ, ਗੋਬਿੰਦ ਗੋਇਲ, ਸੁਖਪਾਲ ਸਿੰਘ ਆਦਿ ਹਾਜ਼ਰ ਸਨ।