
ਬਰੇਟਾ (ਸਾਰਾ ਯਹਾਂ/ ਰੀਤਵਾਲ) ਸਥਾਨਕ ਸ਼ਹਿਰ ਵਾਸੀਆਂ ਵੱਲੋਂ ਨਕਸ਼ਾ ਓਬਜੈਕਸ਼ਨ ਕਮੇਟੀ ਦੀ ਅਗਵਾਈ
ਹੇਠ ਅੱਜ ਸਥਾਨਕ ਨਗਰ ਕੌਂਸਲ ਦੇ ਦਫਤਰ ਵਿਖੇ ਇਕੱਠ ਕੀਤਾ ਗਿਆ । ਜਿਸ ਵਿੱਚ ਲੋਕਾਂ ਵੱਲੋਂ
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਤੇ ਪ੍ਰਧਾਨ ਵਿਰੁੱਧ ਭਾਰੀ ਰੋਸ ਪ੍ਰਗਟ ਕਰਦੇ ਹੋਏ
ਨਾਅਰੇਬਾਜੀ ਕੀਤੀ ਗਈ।ਇਸ ਸਬੰਧੀ ਬੋਲਦਿਆਂ ਨਕਸ਼ਾ ਓਬਜੈਕਸ਼ਨ ਕਮੇਟੀ ਦੇ ਮੈਬਰ ਬੌਨੀ
ਸਿੰਗਲਾ ਅਤੇ ਲੱਕੀ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਨਗਰ ਕੌਂਸਲ ਬਰੇਟਾ ਵੱਲੋਂ ਬਹੁਤ ਹੀ
ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਨਾ ਤਾਂ ਲੋਕਾਂ ਦੇ ਨਕਸ਼ੇ ਪਾਸ ਕੀਤੇ ਜਾ ਰਹੇ ਹਨ
ਅਤੇ ਨਕਸ਼ਾ ਫੀਸਾਂ ਦੇ ਰੇਟ ਵੀ ਬਹੁਤ ਹੀ ਨਜਾਇਜ ਕੀਤੇ ਗਏ ਹਨ।ਉਨ੍ਹਾਂ ਨੇ ਕਿਹਾ ਕਿ ਨਗਰ
ਕੌਂਸਲ ਅਧਿਕਾਰੀਆਂ ਵੱਲੋਂ ਮੰਡੀ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ
ਰਿਹਾ ਹੈ ਅਤੇ ਨਗਰ ਕੌਂਸਲ ਦੇ ਮੁਲਾਜਮਾਂ ਵੱਲੋਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ
ਹੋਏ ਬਹੁਤ ਹੀ ਜਿਆਦਤੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਮੰਡੀ ਵਾਸੀਆਂ ਤੇ ਨਜਾਇਜ
ਕੇਸ ਥੋਪੇ ਜਾ ਰਹੇ ਹਨ ਅਤੇ ਐਨ.ਓ.ਸੀ ਦੇ ਨਾਮ ਤੇ ਲੁੱਟ ਘਸੁੱਟ ਕੀਤੀ ਜਾ ਰਹੀ
ਹੈ।ਉਨ੍ਹਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਮੰਡੀ ਵਾਸੀਆਂ ਦੀ ਹੋ ਰਹੀ ਇਹ
ਨਜਾਇਜ ਲੁੱਟ ਬੰਦ ਕੀਤੀ ਜਾਵੇ ਅਤੇ ਭ੍ਰਿਸ਼ਟ ਮੁਲਾਜਮਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ
ਆਮ ਲੋਕਾਂ ਤੇ ਕੀਤੇ ਗਏ ਨਜਾਇਜ ਕੇਸ ਵਾਪਸ ਲਏ ਜਾਣ। ਨਕਸ਼ਾ ਭਰਨ ਦੀ ਫੀਸ ਘੱਟ ਕਰਕੇ
ਨਕਸ਼ਾ ਭਰਨ ਦੀ ਪ੍ਰਕ੍ਰਿਆ ਨੂੰ ਸੁਖਾਲਾ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ
ਇਲਾਵਾ ਬੌਬੀ ਕੁਮਾਰ,ਰਾਜ ਸਿੰਘ,ਮੇਜਰ ਸਿੰਘ,ਸੰਜੀਵ ਕੁਮਾਰ,ਗਗਨਦੀਪ ਸਿੰਘ,ਕੁੱਕੂ
ਰਾਮ,ਜਗਸੀਰ ਸਿੰਘ,ਕਾਲਾ ਰਾਮ,ਦਰਸ਼ਨ ਕੁਮਾਰ,ਕਾਲਾ ਕੈਂਥ ਆਦਿ ਹਾਜਰ ਸਨ। ਜਦ ਇਸ
ਮਾਮਲੇ ਨੂੰ ਲੈ ਕੇ ਨਗਰ ਕੋਸæਲ ਦੇ ਸਹਾਇਕ ਵਿਜੈ ਕੁਮਾਰ ਅਤੇ ਪ੍ਰਧਾਨ ਗਾਧੀ ਰਾਮ ਨਾਲ
ਰਾਬਿਤਾ ਕੀਤਾ ਗਿਆ ਤਾਂ ਉਹਨਾ ਨੇ ਕਿਹਾ ਕਿ ਇਹ ਸਰਕਾਰੀ ਰੇਟ ਹੈ। ਭਰਨੇ ਹੀ ਪੈਣਗੇ ਅਤੇ ਫੀਸ ਘੱਟ
ਉਚ ਅਧਿਕਾਰੀ ਹੀ ਕਰ ਸਕਦੇ ਹਨ।
