ਨਕਲੀ ਸ਼ਰਾਬ ਤ੍ਰਾਸਦੀ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਨੂੰ ਨਜਾਇਜ਼ ਸ਼ਰਾਬ ਦੇ ਧੰਦੇ ਲਈ ਬਾਦਲ ਬੀਜੇਪੀ ਤਰਾ ਦਿੱਤੀ ਖੁੱਲੀ ਛੋਟ ਦਾ ਨਤੀਜਾ

0
26

ਮਾਨਸਾ 2 ਅਗਸਤ : (ਸਾਰਾ ਯਹਾ, ਬੀਰਬਲ ਧਾਲੀਵਾਲ )ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਰਨਲ ਸਕੱਤਰ ਅਤੇ ਪ੍ਰਧਾਨ ਕਿਸਾਨ ਵਿੰਗ ਸ੍ਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਅੱਜ ਨੇੜਲੇ ਪਿੰਡ ਅਤਲਾ ਖੁਰਦ ਵਿਖੇ ਪਾਰਟੀ ਦੇ ਜਿਲਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਦੇ ਗ੍ਰਹਿ ਵਿਖੇ ਚੌਣਵੇ ਪੱਤਰਕਾਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਕ ‘ਖੂਨੀ’ ਸਰਕਾਰ ਦੀ ਅਗਵਾਈ ਕਰ ਰਹੇ ਹਨ ਜਿਸਦੇ ਹੱਥ 80 ਪੰਜਾਬੀਆਂ ਦੇ ਖੂਨ ਦੇ ਰੰਗੇ ਹਨ।ਉਹਨਾਂ ਕਿਹਾ ਕਿ ਨਕਲੀ ਸ਼ਰਾਬ ਦੀ ਇਹ ਤ੍ਰਾਸਦੀ ਲਈ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਹੋਰ ਆਗੂਆਂ ਨੂੰ ਸੂਬੇ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਲਈ ਦਿੱਤੀ ਗਈ ਖੁੱਲ• ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ ਤੇ ਇਸੇ ਦਾ ਨਤੀਜਾ ਹੈ। ਕਾਨਸਿੰਘ ਵਾਲਾ ਨੇ ਕਿਹਾ ਕਿ ਇਹ ਸਪਸ਼ਟ ਤੌਰ ‘ਤੇ ਕਤਲ ਹੈ। ਉਹਨਾਂ ਕਿਹਾ ਕਿ ਮੰਤਰੀਆਂ ਤੇ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਉਹਨਾਂ ਦੀ ਲਾਲਸਾ ਸੂਬੇ ਦੇ ਲੋਕਾਂ ਪ੍ਰਤੀ ਉਹਨਾਂ ਦੀ ਮੁਢਲੀ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਰਾਹ ਵਿਚ ਅੜਿਕਾ ਬਣ ਰਹੀ ਹੈ ਉਹਨਾਂ ਨੇ ਆਪਣੇ ਤੇ ਇਸ ਵੱਡੀ ਤ੍ਰਾਸਦੀ ਲਈ ਜ਼ਿੰਮੇਵਾਰ ਆਪਣੇ ਸਾਥੀਆਂ ਦੇ ਬਚਾਅ ਲਈ ਹੋਰਨਾਂ ਨੂੰ ਬਲੀ ਦਾ ਬਕਰਾ ਬਣਾਉਣ ਵਿਰੁੱਧ ਚੇਤਾਵਨੀ ਵੀ ਦਿੱਤੀ। ਮੁੱਖ ਮੰਤਰੀ ਵੱਲੋਂ  ਘਟਨਾ ਦੀ ਮੈਜਿਸਟਰੇਟੀ ਜਾਂਚ ਰੱਦ ਕਰਦਿਆਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਉਹਨਾਂ ਕਿ ਤੁਸੀਂ ਇਕ ਸਰਕਾਰੀ ਮੁਲਾਜ਼ਮ ਤੋਂ ਆਪਣੇ ਹੀ ਮੁੱਖ ਮੰਤਰੀ ਖਿਲਾਫ ਸਹੀ ਤਰੀਕੇ ਜਾਂਚ ਦੀ ਆਸ ਕਿਵੇਂ ਕਰ ਸਕਦੇ ਹੋ ? ਸ੍ਰ ਕਾਨਸਿੰਘ ਵਾਲਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਦੀ ਸਰਪ੍ਰਸਤੀ ਹਾਸਲ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ  ਨਜਾਇਜ਼ ਸ਼ਰਾਬ ਵੇਚਣ ਤੋਂ ਤੁਰੰਤ ਰੋਕਿਆ ਨਾ ਗਿਆ ਤਾਂ ਫਿਰ ਅਜਿਹੇ ਹੋਰ ਹਾਦਸੇ ਕਿਸੇ ਵੀ ਸਮੇਂ ਵਾਪਰ ਸਕਦੇ ਹਨ ਉਹਨਾਂ ਨੇ ਇਸ ‘ਡਰਾਉਣੇ ਕਤਲੇਆਮ’ ਮੁੱਖ ਮੰਤਰੀ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਕਿਉਂਕਿ ਨਾ ਸਿਰਫ ਉਹ ਆਬਕਾਰੀ ਵਿਪਾਗ ਦੀ ਅਗਵਾਈ ਕਰ ਰਹੇ ਹਨ ਬਲਕਿ ਪਹਿਲਾਂ ਵੀ ਕਈ ਵਾਰ ਉਹਨਾਂ ਨੂੰ ਅਜਿਹੇ ਭਿਆਨਕ ਹਾਦਸੇ ਵਾਪਰਨ ਦੀਆਂ ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਉਹ ਸਾਡੇ ਵੱਲੋਂ ਸਮੇਂ ਸਿਰ ਦਿੱਤੀ ਚੇਤਾਵਨੀ ਦਾ ਨਜਾਇਜ਼ ਸ਼ਰਾਬ ਦੇ ਧੰਦੇ ਨਾਲ ਛੇਤੀ ਪੈਸਾ ਬਣਾਉਣ ਦੀ ਲਾਲਸਾ ਕਾਰਨ ਮਖੌਲ ਉਡਾ ਦਿੰਦੇ ਹਨ ਸ੍ਰ ਕਾਨਸਿੰਘ ਵਾਲਾ ਨੇ ਕਿਹਾ ਕਿ ਨਕਲੀ ਸ਼ਰਾਬ ਨਾਲ ਇਹ ਅਣਕਿਆਸਾ ਦੁਖਾਂਤ ਅਚਨਚੇਤ ਹੀ ਨਹੀਂ ਵਾਪਰ ਗਿਆ।  ਕਾਫੀ ਦੇਰ ਤੋਂ ਅਜਿਹਾ ਭਾਣਾ ਵਾਪਰਨ ਦਾ ਖਦਸ਼ਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਇਸ ਸਰਕਾਰ ਦੀ ਸ਼ੁਰੂਆਤ ਵੇਲੇ ਤੋਂ ਹੀ ਇਸ ਪ੍ਰਤੀ ਚੇਤਾਵਨੀ ਦਿੰਦਾ ਰਿਹਾ ਹੈ ਕਿਉਂਕਿ ਇਹ ਸ਼ੁਰੂ ਤੋਂ ਹੀ ਸਪਸ਼ਟ ਹੋ ਗਿਆ ਸੀ ਕਿ ਮੁੱਖ ਮੰਤਰੀ ਨਜਾਇਜ਼ ਸ਼ਰਾਬ ਦੇ ਧੰਦੇ ਦੀ ਸਰਪ੍ਰਸਤੀ ਆਪ ਕਰ ਰਹੇ ਹਨ ਜਿਸਦੀ ਬਰਾਬਰੀ ਦੇਸ਼ ਵਿਚ ਕਿਤੇ ਵੀ ਕਦੇ ਨਹੀਂ ਵੇਖੀ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਕਾਂਗਰਸੀ ਆਗੂਆਂ ਵੱਲੋਂ ਇਸ ਨਜਾਇਜ਼ ਸ਼ਰਾਬ ਦੇ ਧੰਦੇ ਨਾਲ ਨਾ ਸਿਰਫ ਆਬਕਾਰੀ ਡਿਊਟੀ ਨਾਂ ਦੇ ਕੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ ਬਲਕਿ ਉਹ ਮਾਸੂਮ ਪੰਜਾਬੀਆਂ ਦੀ ਸਿਹਤ ਤੇ ਜਾਨਾਂ ਨਾਲ ਵੀ ਖੇਡ ਰਹੇ ਹਨ। ਉਹਨਾਂ ਕਿਹਾ ਕਿ ਅੰਸਵੇਦਨਸ਼ੀਲ ਮੁੱਖ ਮੰਤਰੀ ਕਦੇ ਵੀ ਸਾਡੀਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪਿੰਡ ਮੁੱਛਲ ਦਾ ਵੀ ਦੌਰਾ ਕਰਨਗੇ ਉਨਾ ਮਿਰਤਕਾ ਦੇ ਪਰਿਵਾਰਾਂ ਨੂੰ 50_50 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੋਕਰੀ ਦੇਣ ਦੀ ਮੰਗ ਕੀਤੀ  ਇਸ ਸਮੇ ਉਨਾ ਨਾਲ ਬਲਵੀਰ ਸਿੰਘ ਬੱਛੋਆਣਾ ਜਿਲਾ ਪ੍ਰਧਾਨ   ਜੁਗਿੰਦਰ ਸਿੰਘ ਬੋਹਾ ਪ੍ਰਧਾਨ ਕਿਸਾਨ ਵਿੰਗ ਮਨਜੀਤ ਸਿੰਘ ਢੈਪਈ ਗਮਦੂਰ ਸਿੰਘ ਗੁੜਥੜੀ ਮਹਿੰਦਰ ਸਿੰਘ ਖੀਵਾ ਤਰਸਪਾਲ ਸਿੰਘ ਫਰਵਾਹੀ ਲਵਪੀ੍ਤ ਸਿੰਘ ਅਕਲੀਆ ਸੁਖਰਾਜ ਸਿੰਘ ਅਤਲਾ  ਰਾਜਵਿੰਦਰ ਸਿੰਘ ਮੋਰ ਲਖਵੀਰ ਸਿੰਘ ਮੱਤੀ ਅਤੇ ਸੁਖਜੀਤ ਕੋਰ ਅਤਲਾ ਆਦਿ ਹਾਜਰ ਸਨ

LEAVE A REPLY

Please enter your comment!
Please enter your name here