ਮਾਨਸਾ, 22-06-2020 (ਸਾਰਾ ਯਹਾ/ਬਲਜੀਤ ਸ਼ਰਮਾ) ਥਾਣਾ ਬੋਹਾ ਦੇ ਏਰੀਆ ਵਿੱਚ ਪੈਂਦੇ ਪਿੰਡ ਵਰ੍ਹੇ ਦੇ ਗਰੀਬ ਕਿਸਾਨ ਮੇਜਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਵਰ੍ਹੇ ਨਾਲ ਬੈਂਕ ਦੀਆ ਲਿਮਟਾਂ ਮੁਆਫ ਕਰਾਉਣ ਦੇ
ਨਾਮ ਪਰ 2 ਲੱਖ 6 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਨਾਮਲੂਮ ਵਿਆਕਤੀਆਂ ਨੂੰ ਸੀ.ਆਈ.ਏ. ਸਟਾਫ
ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
ਗ੍ਰਿਫਤਾਰ ਦੋਨਾਂ ਵਿਆਕਤੀਆਂ ਪਾਸੋਂ ਨਗਦੀ 1,55,000/-ਰੁਪਏ ਤੋਂ ਇਲਾਵਾ ਇੱਕ ਏਸੀ ਕੀਮਤ 25,500/-
ਰੁਪਏ, ਇੱਕ ਫਰਿੱਜ ਕੀਮਤ 6500/-ਰੁਪਏ, ਇੱਕ ਸਟੈਪਲਾਈਜ਼ਰ ਕੀਮਤ 3000/-ਰੁਪਏ, ਜਾਅਲੀ ਨੰਬਰ
ਪਲੇਟ, 1 ਜਾਅਲੀ ਸ਼ਨਾਖਤੀ ਕਾਰਡ ਅਤੇ ਵਾਰਦਾਤ ਵਿੱਚ ਵਰਤੀ ਕਾਰ ਬਰਾਮਦ ਕੀਤੀ ਗਈ ਹੈ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ
ਮਿਤੀ 06-06-2020 ਨੂੰ ਮੇਜਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਵਰ੍ਹੇ ਨੇ ਥਾਣਾ ਬੋਹਾ ਪੁਲਿਸ ਪਾਸ ਆਪਣਾ
ਬਿਆਨ ਲਿਖਾਇਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਮਿਤੀ 02-06-2020 ਨੂੰ ਉਹ ਆਪਣੀ ਵੇਚੀ
ਫਸਲ ਦੇ ਬੁਢਲਾਡਾ ਵਿਖੇ ਆੜਤੀਏ ਤੋਂ 2 ਲੱਖ 6 ਹਜਾਰ ਲੈ ਕੇ ਝੋਲੇ ਵਿੱਚ ਪਾ ਕੇ ਪੈਦਲ ਹੀ ਪਿੰਡ ਨੂੰ ਚੱਲ
ਪਿਆ ਅਤੇ ਬੁਢਲਾਡਾ-ਵਰੇ੍ ਰੋਡ ਤੇ ਕਿਸੇ ਸਾਧਨ ਦੀ ਉਡੀਕ ਕਰਨ ਲਈ ਖੜ ਗਿਆ। ਇਤਨੇ ਵਿੱਚ ਬੁਢਲਾਡਾ
ਸਾਈਡ ਤੋਂ ਇੱਕ ਵਰਨਾ ਕਾਰ ਆਈ ਜਿਸ ਵਿੱਚ ਦੋ ਵਿਆਕਤੀ ਸਵਾਰ ਸਨ ਤੇ ਉਹ ਪਿੰਡ ਮੰਢਾਲੀ ਜਾਣ ਲਈ
ਮੁਦੱਈ ਪਾਸੋਂ ਰਸਤਾ ਪੁੱਛਣ ਲੱਗੇ। ਜਿਹਨਾਂ ਨਾਲ ਮੁਦੱਈ ਵੀ ਸਵਾਰ ਹੋ ਗਿਆ ਤਾਂ ਰਸਤੇ ਵਿੱਚ ਗੱਲਾਂਬਾਤਾ ਕਰਦੇ
ਡਰਾਇਵਰ ਕਹਿਣ ਲੱਗਾ ਕਿ ਉਹ ਬੈਂਕ ਵਿੱਚ ਮੈਨੇਜਰ ਹੈ, ਜੇਕਰ ਉਸਨੂੰ ਬੈਂਕ ਦੀ ਮੁਆਫੀ ਨਹੀ ਆਈ ਤਾਂ ਉਹ
ਉਸਨੂੰ ਮੁਆਫੀ ਦਿਵਾ ਦੇਣਗੇ। ਮੁਦੱਈ ਉਹਨਾਂ ਦੀਆ ਗੱਲਾਂ ਵਿੱਚ ਆ ਗਿਆ ਤੇ ਉਹਨਾ ਨੇ ਮੁਦੱਈ ਦਾ ਮੋਬਾਇਲ
ਨੰਬਰ ਵੀ ਲੈ ਲਿਆ। ਜਿਹਨਾ ਨੇ ਮੁਦੱਈ ਨੂੰ ਕਿਹਾ ਕਿ ਉਹ ਕੱਲ ਨੂੰ ਵਰ੍ਹੇ ਬੈਂਕ ਵਿੱਚ ਆ ਜਾਵੇ, ਉਸਦੀ ਮੁਆਫੀ
ਕਰਵਾ ਦੇਣਗੇ ਅਤੇ ਮੁਦੱਈ ਨੂੰ ਪਿੰਡ ਵਰੇ੍ਹ ਲਾਹ ਕੇ ਉਹ ਦੋਨੋ ਵਿਆਕਤੀ ਅੱਗੇ ਚਲੇ ਗਏ। ਅਗਲੇ ਦਿਨ ਮਿਤੀ
03-06-2020 ਨੂੰ ਉਹਨਾ ਨੇ ਮੁਦੱਈ ਨੂੰ ਫੋਨ ਕੀਤਾ ਕਿ ਉਹ ਲਿਮਟ ਦੇ ਪੈਸੇ ਲੈ ਕੇ ਬੈਂਕ ਵਿੱਚ ਆ ਜਾਵੇ ਪਰ
ਮੁਦੱਈ ਦੇ ਬੈਂਕ ਵਿੱਚ ਸਮੇਂ ਸਿਰ ਨਾ ਪੁੱਜਣ ਤੇ ਉਹ ਵਿਆਕਤੀ ਮੁਦੱਈ ਦੇ ਘਰ ਆਏ ਤਾਂ ਮੁਦੱਈ ਲਿਮਟ ਦੇ 2
ਲੱਖ 6 ਹਜ਼ਾਰ ਰੁਪਏ ਲੈ ਕੇ ਉਹਨਾਂ ਦੇ ਨਾਲ ਵਰ੍ਹੇ ਐਸ.ਬੀ.ਆਈ. ਬੈਂਕ ਵਿੱਚ ਚਲਾ ਗਿਆ।ਦੋਨਾਂ ਵਿਆਕਤੀਆਂ
ਵਿੱਚੋ 1 ਗੱਡੀ ਵਿੱਚ ਬੈਠਾ ਰਿਹਾ ਅਤੇ ਦੂਸਰਾ ਵਿਆਕਤੀ ਮੁਦੱਈ ਦੇ ਨਾਲ ਬੈਂਕ ਅੰਦਰ ਚਲਾ ਗਿਆ। ਜਿਸਨੇ
ਮੁਦੱਈ ਨੂੰ ਕੁਰਸੀ ਦੇ ਬਿਠਾ ਕੇ ਉਸ ਪਾਸੋ 2 ਲੱਖ 6 ਹਜਾਰ ਰੁਪਏ ਅਤੇ ਉਸਦੇ ਆਧਾਰ ਕਾਰਡ ਅਤੇ ਬੈਂਕ ਦੀ
ਕਾਪੀ ਲੈ ਕੇ ਬੈਂਕ ਮੈਨੇਜਰ ਦੇ ਕਮਰੇ ਵੱਲ ਚਲਾ ਗਿਆ ਅਤੇ ਕੁਝ ਚਿਰ ਬਾਅਦ ਆ ਕੇ ਮੁਦੱਈ ਨੂੰ ਕਹਿਣ ਲੱਗਾ
ਕਿ ਉਹ ਅਸਲ ਆਧਾਰ ਕਾਰਡ ਲੈ ਕੇ ਆਵੇ ਅਤੇ ਉਹ ਇਤਨੇ ਵਿੱਚ ਬੈਂਕ ਮੈਨੇਜਰ ਪਾਸੋਂ ਮੁਆਫੀ ਵਾਲੇ ਕਾਗਜਾਤ
ਤਿਆਰ ਕਰਵਾਉਦਾ ਹੈ। ਮੁਦੱਈ ਜਦੋਂ ਘਰੋਂ ਆਧਾਰ ਕਾਰਡ ਲੈ ਕੇ ਵਾਪਸ ਬੈਂਕ ਵਿੱਚ ਆਇਆ ਤਾਂ ਉਹ ਦੋਨੋ
ਵਿਆਕਤੀ ਉਥੇ ਨਹੀ ਸਨ ਜੋ ਮੁਦੱਈ ਦੇ ਪੈਸੇ ਲੈ ਕੇ ਸਮੇਤ ਕਾਰ ਕਿੱਧਰੇ ਚਲੇ ਗਏ, ਜਿਹਨਾ ਦਾ ਮੋਬਾਇਲ ਫੋਨ
ਵੀ ਬੰਦ ਆ ਰਿਹਾ ਸੀ। ਨਾਮਲੂਮ ਵਿਆਕਤੀਆਂ ਨੇ ਮੁਦੱਈ ਨੂੰ ਫੁਸਲਾ ਕੇ ਬੈਂਕ ਮੁਆਫੀ ਦਿਵਾਉਣ ਦੇ ਨਾਮ ਪਰ 2
ਲੱਖ 6 ਹਜਾਰ ਦੀ ਠੱਗੀ ਮਾਰੀ ਹੈ। ਪਹਿਲਾਂ ਮੁਦੱਈ ਆਪਣੇ ਤੌਰ ਤੇ ਪੜਤਾਲ ਕਰਦਾ ਰਿਹਾ ਪਰ ਕੋਈ ਪਤਾ-
ਟਿਕਾਣਾ ਨਾ ਮਿਲਣ ਤੇ ਮਿਤੀ 06-06-2020 ਨੂੰ ਪੁਲਿਸ ਪਾਸ ਬਿਆਨ ਲਿਖਾਉਣ ਤੇ ਦੋਨਾਂ ਨਾਮਲੂਮ
ਵਿਆਕਤੀਆਂ ਵਿਰੁੱਧ ਮੁਕੱਦਮਾ ਨੰਬਰ 89 ਮਿਤੀ 06-06-2020 ਅ/ਧ 420 ਹਿੰ:ਦੰ: ਥਾਣਾ ਬੋਹਾ ਦਰਜ਼
ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ।
ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਮੁਕੱਦਮਾ ਦੀ ਤਫਤੀਸ ਇੰਚਾਰਜ ਸੀ.ਆਈ.ਏ. ਸਟਾਫ
ਮਾਨਸਾ ਵੱਲੋਂ ਸੈਟੇਫਿਕ ਢੰਗ ਤਰੀਕਿਆ ਨਾਲ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਮੁਕੱਦਮਾ ਨੂੰ ਟਰੇਸ
ਕਰਕੇ ਦੋਨਾਂ ਦੋਸ਼ੀਆਨ ਮਨਪਰੀਤ ਸਿੰਘ ਉਰਫ ਮਨਦੀਪ ਉਰਫ ਗੱਗੂ ਪੁੱਤਰ ਗੁਰਮੀਤ ਸਿੰਘ ਵਾਸੀ ਮੌੜ ਚੜਤ
ਸਿੰਘ (ਬਠਿੰਡਾ) ਅਤੇ ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ (ਜੋਗਾ) ਨੂੰ
ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਇੱਕ ਏਸੀ (ਕੀਮਤ 25,500/-ਰੁਪਏ), ਇੱਕ ਫਰਿੱਜ
(ਕੀਮਤ 6500/-ਰੁਪਏ), ਇੱਕ ਸਟੈਪਲਾਈਜ਼ਰ (ਕੀਮਤ 3000/-ਰੁਪਏ) ਤੋਂ ਇਲਾਵਾ ਨਗਦੀ
1,55,000/-ਰੁਪਏ ਬਰਾਮਦ ਕੀਤੀ ਗਈ ਹੈ ਅਤੇ ਇਹਨਾਂ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤੀ ਵਰਨਾ ਕਾਰ
ਵੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਈ ਗਈ ਹੈ। ਦੋਸ਼ੀਆਂ ਦੀ ਮੁਢਲੀ ਪੁੱਛਗਿੱਛ ਤੇ ਮੁਕੱਦਮਾ ਵਿੱਚ ਜੁਰਮ
ਅ/ਧ 465,468,473 ਹਿੰ:ਦੰ: ਦਾ ਵਾਧਾ ਕਰਕੇ ਇੱਕ ਜਾਅਲੀ ਨੰਬਰ ਪਲੇਟ ਅਤੇ 1 ਜਾਅਲੀ ਸ਼ਨਾਖਤੀ
ਕਾਰਡ (ਐਸ.ਬੀ.ਆਈ.) ਵੀ ਬਰਾਮਦ ਕੀਤੇ ਗਏ ਹਨ।
ਇਹ ਦੋਨੋ ਦੋਸ਼ੀ ਕਰਾਈਮ-ਪੇਸ਼ਾ ਹਨ। ਦੋਸ਼ੀ ਮਨਪਰੀਤ ਸਿੰਘ ਉਰਫ ਮਨਦੀਪ ਉਰਫ ਗੱਗੂ ਦੇ
ਖਿਲਾਫ ਮੁਕੱਦਮਾ ਨੰ:67/2014 ਅ/ਧ 420 ਹਿੰ:ਦੰ: ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਹੈ। ਇਸੇ
ਤਰਾ ਦੂਸਰੇ ਦੋਸ਼ੀ ਗੁਰਪਾਲ ਸਿੰਘ ਉਰਫ ਬੱਗਾ ਦੇ ਵਿਰੁੱਧ ਵੀ ਮੁਕੱਦਮਾ ਨੰ:68/2016 ਅ/ਧ 323,452
ਹਿੰ:ਦੰ: ਥਾਣਾ ਜੋਗਾ, ਮੁਕੱਦਮਾ ਨੰ:291/2019 ਅ/ਧ 436,451,427 ਹਿੰ:ਦੰ: ਥਾਣਾ ਸਦਰ ਮਾਨਸਾ ਅਤੇ
ਮੁਕੱਦਮਾ ਨੰ:380/2018 ਅ/ਧ 27-ਏ/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਤੀਆ
(ਹਰਿਆਣਾ) ਦਰਜ਼ ਰਜਿਸਟਰ ਹਨ, ਜੋ ਅਦਾਲਤ ਵਿੱਚ ਚੱਲਦੇ ਹੋਣ ਕਰਕੇ ਦੋਸ਼ੀ ਜਮਾਨਤ ਤੇ ਬਾਹਰ ਆਏ
ਹਨ।
ਗ੍ਰਿਫਤਾਰ ਦੋਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ
ਕੀਤਾ ਗਿਆ ਹੈ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਵੱਲੋਂ ਕੀਤੀਆ ਅਜਿਹੀਆ ਹੋਰ
ਵਾਰਦਾਤਾਂ ਆਦਿ ਬਾਰੇ ਪਤਾ ਲਗਾਇਆ ਜਾਵੇਗਾ। ਜਿਹਨਾ ਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ
ਸੰਭਾਵਨਾਂ ਹੈ।