ਧੂਰੀ 25 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਦਿਨ-ਦਿਹਾੜੇ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਲੈ ਕੇ ਧੂਰੀ ਵਾਸੀਆਂ ‘ਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਦੁਪਹਿਰ ਵੇਲੇ ਹੋਈ ਲੁੱਟ ਨੂੰ ਲੈ ਕੇ ਲੋਕਾਂ ‘ਚ ਗੁੱਸਾ ਭਰਿਆ ਹੈ ਅਤੇ ਪੁਲਿਸ ਕਾਰਵਾਈ ਖਿਲਾਫ ਲੋਕਾਂ ਨੇ ਗੁੱਸਾ ਜ਼ਾਹਰ ਕਰਦਿਆਂ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰ ਕੇ ਧਰਨਾ ਪ੍ਰਦਰਸ਼ਨ ਕੀਤਾ। ਪੁਲਿਸ ਅਧਿਕਾਰੀਆਂ ਤੋਂ ਤੁਰੰਤ ਇਸ ਲੁੱਟ ਪਿੱਛੇ ਛੁਪੇ ਗਿਰੋਹ ਨੂੰ ਬੇਨਕਾਬ ਕਰਨ ਦੀ ਗੱਲ ਕਹੀ ਗਈ ਹੈ।
ਐਤਵਾਰ ਨੂੰ ਦੁਪਹਿਰ ਕਰੀਬ ਇੱਕ ਵਜ ਤਿੰਨ ਲੁਟੇਰੇ ਫਾਇਰਿੰਗ ਕਰ ਮਨੀ ਐਕਸਚੇਂਜ ਕਰਨ ਵਾਲੀ ਇੱਕ ਦੁਕਾਨ ਤੋਂ 80000 ਰੁਪਏ ਦੇ ਨਾਲ – ਨਾਲ ਇੱਕ ਮੋਬਾਇਲ ਲੁੱਟ ਕਰ ਕੇ ਫਰਾਰ ਹੋ ਗਏ। 1 ਦਿਨ ਗੁਜਰ ਜਾਣ ਦੇ ਬਾਅਦ ਵੀ ਪੁਲਿਸ ਹੁਣ ਤੱਕ ਇਸ ਮਾਮਲੇ ਦੀ ਤਹਿ ਤੱਕ ਨਹੀਂ ਪਹੁੰਚੀ ਇਸਨ੍ਹੂੰ ਲੈ ਕੇ ਧੂਰੀ ਦੇ ਵਪਾਰੀ ਵਰਗ ਦਾ ਗੁੱਸਾ ਹੈ । ਵਪਾਰੀ ਵਰਗ ਨੇ ਅੱਜ ਦੁਕਾਨਾਂ ਬੰਦ ਕਰਕੇ ਥਾਣੇ ਅੱਗੇ ਬੈਠਕੇ ਪੁਲਿਸ ਅਤੇ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ
ਮੀਡਿਆ ਨਾਲ ਮੁਖਾਤਿਬ ਹੁੰਦੇ ਹੋਏ ਵਪਾਰੀ ਆਗੂਆਂ ਨੇ ਕਿਹਾ ਕਿ ਇਹ ਪੁਲਿਸ ਅਤੇ ਸਰਕਾਰ ਦੀ ਨਾਕਾਮੀ ਹੈ ਕਿ ਦਿਨਦਹਾੜੇ ਲੁੱਟ ਦੀਆਂ ਘਟਨਾਵਾਂ ਲਗਾਤਾਰ ਵੱਧਦੀ ਜਾ ਰਹੀ ਹੈ ਜੇਕਰ ਪੁਲਿਸ ਲੁਟੇਰੀਆਂ ਨੂੰ ਫੜਨ ਵਿੱਚ ਨਾਕਾਮ ਰਹਿੰਦੀ ਹੈ ਤਾਂ ਇਹ ਪ੍ਰਦਰਸ਼ਨ ਤੇਜ ਕੀਤਾ ਜਾਵੇਗਾ।
ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਟੀਮਾਂ ਬਣਾ ਕੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ