*ਧੁੰਦ ਵਿੱਚ ਐਕਸੀਡੈਂਟਾਂ ਤੋਂ ਬਚਾਉਣ ਚ ਸਹਾਈ ਹੁੰਦੇ ਹਨ ਰਿਫਲੈਕਟਰ… ਅਸ਼ਵਨੀ ਜਿੰਦਲ*

0
64

ਮਾਨਸਾ 09 ਦਸੰਬਰ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਅਪੈਕਸ ਕਲੱਬ ਮਾਨਸਾ ਵਲੋਂ ਅੱਜ ਮੈਂਬਰ ਧਰਮਪਾਲ ਸਿੰਗਲਾ ਦੇ ਜਨਮਦਿਨ ਮੌਕੇ ਰੇਹੜੀਆਂ ਅਤੇ ਟਰਾਲੀਆਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਹਰੇਕ ਮੈਂਬਰ ਦੇ ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ ਮੌਕੇ ਖੂਨਦਾਨ ਕੈਂਪ ਜਾਂ ਕੋਈ ਹੋਰ ਸਮਾਜਸੇਵੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਇਹ ਰਿਫਲੈਕਟਰ ਲਗਾਏ ਗਏ ਹਨ। ਇਸ ਮੌਕੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਦਿਆਂ ਕਲੱਬ ਮੈਂਬਰ ਅਸ਼ਵਨੀ ਜਿੰਦਲ ਨੇ ਕਿਹਾ ਕਿ ਧੁੰਦਾਂ ਦੇ ਸਮੇਂ ਅਤੇ ਰਾਤ ਦੇ ਹਨੇਰੇ ਵਿੱਚ ਜ਼ਿਆਦਾਤਰ ਐਕਸੀਡੈਂਟ ਹੋਣ ਦਾ ਕਾਰਨ ਰੇਹੜੀਆਂ ਅਤੇ ਟਰਾਲੀਆਂ ਪਿਛੇ ਲਾਈਟ ਦਾ ਨਾ ਹੋਣਾ ਹੁੰਦਾ ਹੈ ਇਸ ਲਈ ਕਲੱਬ ਵੱਲੋਂ ਇਹ ਰਿਫਲੈਕਟਰ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰੇਕ ਵ੍ਹੀਕਲ ਦੇ ਪਿੱਛੇ ਸਹੀ ਢੰਗ ਨਾਲ ਲਾਈਟ ਹੋਵੇ ਅਤੇ ਹਰੇਕ ਵਾਹਨ ਚਾਲਕ ਰਾਤ ਸਮੇਂ ਡਿਪਰ ਦੀ ਸਹੀ ਵਰਤੋਂ ਕਰੇ।ਸੰਜੀਵ ਪਿੰਕਾ ਨੇ ਦੱਸਿਆ ਕਿ ਅਪੈਕਸ ਕਲੱਬ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਆਲਾ ਦੁਆਲਾ ਸਾਫ ਸੁਥਰਾ ਰੱਖਣ, ਖੂਨਦਾਨ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ ਅਤੇ ਕਲੱਬ ਮੈਂਬਰਾਂ ਵਲੋਂ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਵੀ ਕੀਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਅੱਜ 200 ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸੇਵਾ ਦੇ ਕੰਮ ਜਾਰੀ ਰਹਿਣਗੇ। ਇਸ ਮੌਕੇ ਸੁਰੇਸ਼ ਜਿੰਦਲ ਖਿਆਲਾ, ਨਰਿੰਦਰ ਜੋਗਾ, ਮਾਸਟਰ ਸਤੀਸ਼ ਗਰਗ, ਧਰਮਪਾਲ ਸਿੰਗਲਾ, ਕਮਲ ਜੋਗਾ,ਸੰਜੀਵ ਪਿੰਕਾ, ਅਸ਼ਵਨੀ ਜਿੰਦਲ ਹਾਜ਼ਰ ਸਨ। 2 attachments • Scanned by Gmail

NO COMMENTS