ਮਾਨਸਾ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ): ਅਪੈਕਸ ਕਲੱਬ ਮਾਨਸਾ ਸਿਟੀ ਦੇ ਮੈਂਬਰਾਂ ਦੀ ਇੱਕ ਬੱਸ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤੀ ਗਈ।ਇਹ ਜਾਣਕਾਰੀ ਦਿੰਦਿਆਂ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਬੱਸ ਨੂੰ ਧਾਰਮਿਕ ਰਸਮਾਂ ਅਨੁਸਾਰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਜੀ ਅਤੇ ਸ਼ਹਿਰ ਦੇ ਉਦਯੋਗਪਤੀ ਸ਼੍ਰੀ ਮੱਘਰ ਮੱਲ ਖਿਆਲਾ ਜੀ ਨੇ ਅਦਾ ਕੀਤੀ। ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਹ ਬੱਸ ਸ਼੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਉਪਰੰਤ ਸ੍ਰੀ ਸਾਲਾਸਰ ਧਾਮ ਦੇ ਦਰਸ਼ਨ ਕਰਕੇ ਕੱਲ੍ਹ ਐਤਵਾਰ ਨੂੰ ਵਾਪਸ ਮਾਨਸਾ ਵਾਪਸ ਆਵੇਗੀ ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮਕਸਦ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਪ੍ਰਵਿਰਤੀ ਨਾਲ ਜੋੜਣਾ ਹੈ।ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਜਿੱਥੇ ਆਮਤੌਰ ਤੇ ਆਮ ਲੋਕਾਂ ਵਿੱਚ ਇਹ ਸੋਚ ਬਣੀ ਹੈ ਕਿ ਕਲੱਬ ਮੈਂਬਰ ਸਿਰਫ ਤੇ ਸਿਰਫ ਹੋਟਲਾਂ ਵਿੱਚ ਪਾਰਟੀਆਂ ਕਰਦੇ ਹਨ ਅਤੇ ਟੂਰਾਂ ਲਈ ਪਹਾੜੀ ਇਲਾਕਿਆਂ ਵਿੱਚ ਜਾਂਦੇ ਹਨ ਅਪੈਕਸ ਕਲੱਬ ਦੇ ਮੈਂਬਰਾਂ ਨੇ ਅਜਿਹੀ ਧਾਰਮਿਕ ਯਾਤਰਾ ਤੇ ਜਾ ਕੇ ਇੱਕ ਵਧੀਆ ਸੰਦੇਸ਼ ਦਿੱਤਾ ਹੈ। ਸਮਾਜਸੇਵੀ ਕੰਮਾਂ ਵਿੱਚ ਰੋਲ ਅਦਾ ਕਰਨਾ ਅਤੇ ਬੱਚਿਆਂ ਨੂੰ ਧਾਰਮਿਕ ਭਾਵਨਾਵਾਂ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੀ ਕਲੱਬਾਂ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ।ਕਲੱਬ ਦੇ ਸਰਪ੍ਰਸਤ ਸੁਰੇਸ਼ ਜਿੰਦਲ ਅਤੇ ਅਸ਼ਵਨੀ ਜਿੰਦਲ ਨੇ ਬੱਸ ਨੂੰ ਹਰੀ ਝੰਡੀ ਦੇ ਰਵਾਨਾ ਕਰਨ ਪਹੁੰਚੇ ਡਾਕਟਰ ਵਿਜੇ ਸਿੰਗਲਾ ਅਤੇ ਮੱਘਰ ਮੱਲ ਖਿਆਲਾ ਨੂੰ ਸ਼ਾਲ ਪਹਿਣਾ ਕੇ ਸਨਮਾਨਿਤ ਕੀਤਾ।ਇਸ ਮੌਕੇ ਕੈਸ਼ੀਅਰ ਧੀਰਜ ਬਾਂਸਲ, ਵਿਨੋਦ ਬਾਂਸਲ, ਸਤੀਸ਼ ਗਰਗ,ਨਵੀਨ ਜਿੰਦਲ,ਵਨੀਤ ਗਰਗ, ਨਰਿੰਦਰ ਜੋਗਾ, ਸੁਰੇਸ਼ ਜਿੰਦਲ, ਭੁਪੇਸ਼ ਜਿੰਦਲ, ਸੋਨੂੰ ਗਰਗ, ਅਸ਼ਵਨੀ ਜਿੰਦਲ, ਸੰਜੀਵ ਪਿੰਕਾ,ਕਮਲ ਗਰਗ, ਧਰਮਪਾਲ ਸਮੇਤ ਮੈਂਬਰ ਹਾਜ਼ਰ ਸਨ।