*ਧਾਰਮਿਕ ਭਾਵਨਾਵਾਂ ਭੜਕਾਉਣ ਦੀ ਫ਼ਿਲਮ ਖ਼ਿਲਾਫ਼ ਮਾਨਸਾਂ ਦੀਆਂ ਹਿੰਦੂ ਜਥੇਬੰਦੀਆਂ ਨੇ ਕੀਤੀ ਇਕੱਤਰਤਾ ਅਤੇ ਕਾਰਵਾਈ ਦੀ ਕੀਤੀ ਮੰਗ*

0
95

ਮਾਨਸਾ 24 ਸਤੰਬਰ (ਸਾਰਾ ਯਹਾਂ /ਬੀਰਬਲ ਧਾਲੀਵਾਲ)  ਜੱਸੀ ਗਿੱਲ ਵੱਲੋਂ ਆਪਣੀ ਪੰਜਾਬੀ ਫਿਲਮ ਵਿੱਚ ਹਿੰਦੂ ਧਰਮ ਦੀਆਂ ਭਾਵਨਾਵਾਂ ਭੜਕਾਉਣ ਖ਼ਿਲਾਫ ਮਾਨਸਾ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਲਕਸ਼ਮੀ ਨਰਾਇਣ ਮੰਦਰ ਮਾਨਸਾ ਵਿਚ ਹੋਈ।  ਜਿਸ ਵਿੱਚ ਇਹ ਸਖ਼ਤ ਫ਼ੈਸਲਾ ਲਿਆ ਗਿਆ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਇਸ ਫ਼ਿਲਮ ਤੇ ਕਾਰਵਾਈ ਨਾ ਹੋਈ ਤਾਂ ਇਸ ਖ਼ਿਲਾਫ਼ ਸਖ਼ਤ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਉਕਤ ਫ਼ਿਲਮ ਬਣਾਉਣ ਵਾਲਿਆਂ ਦੀ ਹੋਵੇਗੀ  ਇਸ ਮਾਮਲੇ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਇੱਕ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ। ਇਸ ਸ਼ਿਕਾਇਤ ਨੂੰ ਦੇਣ ਮੌਕੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ ।ਅਤੇ ਇਸ ਐਪਲੀਕੇਸ਼ਨ ਦੇਣ ਤੋਂ ਇਲਾਵਾ ਜੇ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਲਕਸ਼ਮੀ ਨਰਾਇਣ ਮੰਦਰ ਵਿਚ ਹੋਈ ਅਤੇ ਫੈਸਲਾ ਕੀਤਾ ਗਿਆ ਕਿ ਜੇ ਸੋਮਵਾਰ ਤੱਕ ਸਾਡੀ ਦਿੱਤੀ ਦਰਖਾਸਤ ਤੇ ਕਾਰਵਾਈ ਨਾ ਕੀਤੀ ਗਈ ਸੋਮਵਾਰ ਨੂੰ ਮਾਨਸਾ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇੱਕ ਮੰਚ ਇੱਕਠੇ ਹੋ ਕਿ ਵੱਡੀ ਮੀਟਿੰਗ ਕਰਕੇ ਕਰਵਾਈ ਕੀਤੀ ਜਾਵੇਗੀ। ਅਤੇ ਇਹ ਫਿਲਮ ਸਿਨੇਮਾ ਘਰਾਂ ਵਿਚ ਨਹੀਂ ਲੱਗ ਰਾਹੀਂ ਇਹ ਵੈੱਬ ਸੀਰੀਜ਼ O T T Z 5 ਤੇ ਰਲੀਜ਼ ਹੋਈ ਹੈ ।ਵਾਇਸ ਪ੍ਰਧਾਨ ਅੱਗਰਵਾਲ ਸਭਾ ਪੰਜਾਬ ਦੇ ਵਾਈਸ ਪ੍ਰਧਾਨ ਅਸ਼ੋਕ ਗਰਗ  ਮਾਨਸਾ ਸਮੀਰ ਛਾਬੜਾ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ, ਪ੍ਰਸ਼ੋਤਮ ਬਾਂਸਲ ਪ੍ਰਧਾਨ ਅਗਰਵਾਲ ਸਭਾ ਮਾਨਸਾ ,ਸ੍ਰੀ ਰਾਮ ਲਾਲ ਸ਼ਰਮਾ ਸਰਪ੍ਰਸਤ ਬ੍ਰਾਹਮਣ ਸਭਾ ਮਾਨਸਾ  , ਆਰ ਸੀ ਗੋਇਲ ਐਡਵੋਕੇਟ, ਧਰਮ ਪਾਲ ਪਾਲ਼ੀ ਅਸੋਕ ਬਾਸਲ ਅਮਰ ਚੰਦ ਪੀ ਪੀ  ਕਿ੍ਸ਼ਨਾ ਕੀਰਤਨ ਮੰਡਲ ,ਰਾਜ ਕੁਮਾਰ ਮਿੱਤਲ, ਨਿਤਿਨ ਖੂੰਗਰ ਸ਼ਕਤੀ ਕੀਰਤਨ ਮੰਡਲ , ਬਲਜੀਤ ਸ਼ਰਮਾ ਭਗਵਾਨ ਪਰਸ਼ੂਰਾਮ ਕੀਰਤਨ ਮੰਡਲ ਰਾਜੇਸ਼ ਪੰਧੇਰ ਜਰਨਲ ਸੈਕਟਰੀ ਸਨਾਤਨ ਧਰਮ ਸਭਾ, ਬਿੰਦਰ ਪਾਲ ਸੈਕਟਰੀ ਸਨਾਤਨ ਧਰਮ ਸਭਾ, ਜੀਵਨ ਮੀਰਪੁਰੀਆ, ਸੰਜੀਵ ਕੁਮਾਰ ਪਿੰਕਾ ਮਾਨਸਾ ਸਾਈਕਲ ਗਰੂੱਪ,ਸ਼ਾਮ ਲਾਲ ਐਫ਼ ਸੀ,ਆਈਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ,ਪਿਰਤਪਾਲ ਪਾਲ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਮਾਨਸਾ ,  ,ਸਨਾਤਨ ਧਰਮ ਪ੍ਰਚਾਰ ਸੇਵਾ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ, ਭਗਵਾਨ ਪਰਸ਼ੂਰਾਮ ਸੰਗ ਕੀਰਤਨ ਮੰਡਲ , ਦੁਰਗਾ ਕੀਰਤਨ ਮੰਡਲ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਟੋਨੀ ,ਪੰਜਾਬ ਮਹਾਂਵੀਰ ਦਲ ਦੇ ਪ੍ਰਧਾਨ ਪਰਮਜੀਤ ਜਿੰਦਲ, ਸ਼ਿਵ ਸ਼ੰਕਰ ਸੇਵਾ ਦਲ ਅਰੁਨਾਏ ਵਾਲੇ ਦੇ ਪ੍ਰਧਾਨ ਭੂਸ਼ਨ ਮੱਤੀ, ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਇਸ ਫਿਲਮ ਵਿਚ ਫ਼ਿਲਮਾਏ ਗਏ ਗ਼ਲਤ ਸੀਨਾ ਨੂੰ ਜੇਕਰ ਜਲਦੀ ਹੀ ਨਾ ਹਟਾਇਆ ਗਿਆ ਤਾਂ ਇਸ ਖ਼ਿਲਾਫ਼ ਪੰਜਾਬ ਪੱਧਰੀ ਸੰਘਰਸ਼ ਵੀ ਵਿੱਢਿਆ ਜਾ ਸਕਦਾ ਹੈ।

NO COMMENTS