ਬੁਢਲਾਡਾ 6 ਜੂਨ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਲੋਕ ਸਭਾ ਹਲਕਾ ਬਠਿੰਡਾ ਤੋਂ ਲਗਾਤਾਰ ਚੋਥੀ ਵਾਰ ਚੋਣ ਜਿੱਤਣ ਵਾਲੇ ਬੀਬਾ ਹਰਸਿਮਰਤ ਕੌਰ ਬਾਦਲ ਗੁਰੂ ਦਾ ਸ਼ੁਕਰਾਨਾ ਕਰਨ ਲਈ 7 ਜੂਨ ਨੂੰ ਬੁਢਲਾਡਾ ਹਲਕੇ ਵਿੱਚ ਪੈਂਦੇ ਪਿੰਡ ਸੈਦੇਵਾਲਾ ਵਿਖੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੇ ਹਨ। ਇਸ ਦੀ ਜਾਣਕਾਰੀ ਦਿੰਦਿਆਂ ਬੁਢਲਾਡਾ ਹਲਕੇ ਦੇ ਇੰਚਾਰਜ ਡਾ: ਨਿਸ਼ਾਨ ਸਿੰਘ ਨੇ ਦੱਸਿਆ ਕਿ ਬੁਢਲਾਡਾ ਹਲਕੇ ਵਿੱਚੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲੀ ਵੱਡੀ ਵੋਟਾਂ ਦੀ ਲੀਡ ਤੇ ਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ ਸੈਦੇਵਾਲਾ ਵਿਖੇ ਅੱਜ ਦੁਪਹਿਰ 12 ਵਜੇ ਪਹੁੰਚ ਰਹੇ ਹਨ। ਜਿੱਥੇ ਬੀਬਾ ਬਾਦਲ ਵੱਲੋਂ ਗੁਰੂ ਦਾ ਸ਼ੁਕਰਾਨਾ ਕੀਤਾ ਜਾਵੇਗਾ। ਉੱਥੇ ਹੀ ਵੋਟਰਾਂ, ਸਪੋਟਰਾਂ ਅਤੇ ਇਸ ਚੋਣ ਵਿੱਚ ਆਪਣਾ ਪਸੀਨਾ ਵਹਾਉਣ ਵਾਲੇ ਵਰਕਰਾਂ ਦਾ ਵੀ ਧੰਨਵਾਦ ਬੀਬਾ ਬਾਦਲ ਵੱਲੋਂ ਕੀਤਾ ਜਾਵੇਗਾ। ਡਾ: ਨਿਸ਼ਾਨ ਸਿੰਘ ਨੇ ਕਿਹਾ ਕਿ ਬੀਬਾ ਬਾਦਲ ਦੀ ਇਹ ਬੁਢਲਾਡਾ ਫੇਰੀ ਨੂੰ ਲੈ ਕੇ ਵਰਕਰਾਂ ਵਿੱਚ ਵਿਆਹ ਜਿਨ੍ਹਾ ਚਾਅ ਹੈ। ਇਸ ਮੌਕੇ ਸੀਨੀਅਰੀ ਅਕਾਲੀ ਆਗੂ ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ ਨੇ ਦੱਸਿਆ ਕਿ ਬੀਬਾ ਬਾਦਲ ਦੇ ਸਨਮਾਨ ਲਈ ਪੂਰੀਆਂ ਤਿਆਰੀਆਂ ਜਥੇਬੰਦੀ ਵੱਲੋਂ ਕਰ ਲਈਆਂ ਗਈਆਂ ਹਨ ਤਾਂ ਕਿ ਜਿੱਥੇ ਬੀਬਾ ਬਾਦਲ ਗੁਰੂ ਦਾ ਸ਼ੁਕਰਾਨਾ ਕਰੇਗੀ। ਉੱਥੇ ਹੀ ਵਰਕਰਾਂ ਨਾਲ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਮੌਕੇ ਬੁਢਲਾਡਾ ਦੇ ਦਫਤਰ ਇੰਚਾਰਜ ਪੀ.ਏ ਹਰਬੰਤ ਸਿੰਘ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਡਰਪੁਰ, ਜਥੇਦਾਰ ਜੋਗਾ ਸਿੰਘ, ਜਸਪਾਲ ਸਿੰਘ ਗੰਢੂ ਕਲਾਂ, ਸੁਖਵਿੰਦਰ ਸਿੰਘ ਮੰਘਾਣੀਆਂ, ਰਮਨਦੀਪ ਸਿੰਘ ਗੁੜੱਦੀ, ਜਸਪਾਲ ਸਿੰਘ ਗੁੜੱਦੀ, ਬਿੱਕਰ ਸਿੰਘ ਬੋੜਾਵਾਲ ਨੇ ਕਿਹਾ ਕਿ ਬੀਬਾ ਬਾਦਲ ਦਾ ਭਰਵਾਂ ਸਵਾਗਤ ਕਰਾਂਗੇ