*ਧਮਕੀ ਦੇਕਰ 30 ਲੱਖ ਰੂਪੈ ਫਿਰੋਤੀ ਮੰਗਣ ਦੇ ਮਾਮਲੇ ਨੂੰ ਟਰੇਸ ਕਰਕੇ ਦੋਸੀਆ ਨੂੰ ਗ੍ਰਿਫਤਾਰ ਕਰਕੇ 2 ਪਿਸਟਲ ਸਮੇਤ ਮੋਟਰ ਸਾਇਕਲ ਬ੍ਰਾਮਦ ਕੀਤੇ*

0
77

ਮਿਤੀ 10-02-25  (ਸਾਰਾ ਯਹਾਂ/ਮੁੱਖ ਸੰਪਾਦਕ)

ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ 30 ਲੱਖ ਰੂਪੈ ਫਿਰੋਤੀ ਮੰਗਣ ਦੇ ਮਾਮਲੇ ਨੂੰ ਟਰੇਸ ਕਰਕੇ ਦੋਸੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 02.02.2025 ਨੂੰ ਮੁਦੱਈ ਬਲਜਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਵਾਰਡ ਨੰਬਰ 2 ਮਾਨਸਾ ਦੇ ਰਾਤ ਨੂੰ ਕਰੀਬ 11.00 ਵਜੇ ਰਾਤ ਨੂੰ ਦੋ ਨਾ ਮਲੂਮ ਵਿਅਕਤੀਆ ਨੇ ਮੋਟਰ ਸਾੲਕਿਲ ਪਰ ਆ ਕੇ ਘਰ ਦੇ ਗੇਟ ਪਰ ਫਾਇਰ ਕੀਤੇ ਸਨ ਅਤੇ ਮੁਦੱਈ ਦੇ ਭਰਾ ਪ੍ਰਗਟ ਸਿੰਘ ਨੂੰ ਵੀ
ਕਈ ਦਿਨ ਤੋ ਉਸਦੇ ਫੋਨ ਪਰ ਵਟਸਐਪ ਨੰਬਰ +447404560238, +1(672)377-4035 ਰਾਹੀ ਧਮਕੀਆ ਦੇਕਰ 30 ਲੱਖ ਦੀ ਫਿਰੋਤੀ ਦੀ ਮੰਗ ਵੀ ਕੀਤੀ ਗਈ ਸੀ। ਜਿਸ ਸਬੰਧੀ ਮੁੱ.ਨੰ 13 ਮਿਤੀ 03.02.2025 ਅ/ਧ 109,308(5),125,3(5) ਭਂਸ਼,25/27 ਅਸਲਾ ਐਕਟ ਥਾਣਾ ਸਿਟੀ 2 ਮਾਨਸਾ ਬਰਖਿਲਾਫ ਨਾ-ਮਾਲੂਮ ਵਿਅਕਤੀਆ ਦਰਜ ਰਜਿਸਟਰ ਕੀਤਾ ਗਿਆ ਸੀ।

ਜਿਸਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ੍ਰੀ ਮਨਮੋਹਨ ਸਿੰਘ ਅੋਲਖ ਐਸ.ਪੀ. (ਡੀ) ਮਾਨਸਾ,ਸ੍ਰੀ ਜਸਵਿੰਦਰ ਸਿੰਘ ਉਪ ਕਤਪਾਨ ਪੁਲਿਸ (ਡੀ),ਸ੍ਰੀ ਬੂਟਾ ਸਿੰਘ ਉਪ ਕਪਤਾਨ (ਸ:ਡ) ਮਾਨਸਾ ਦੀ ਨਿਗਰਾਨੀ ਹੇਠ ਅਤੇ ਇੰਸ:ਜਗਦੀਸ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਤੇ ਮੁੱਖ ਅਫਸਰ ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ ਇਸ ਟੀਮ ਵੱਲੋ ਤੁਰੰਤ ਕਾਰਵਾਈ ਕਰਦਿਆ ਵਿਗਿਆਨਿਕ ਢੰਗ ਨਾਲ ਤਫਤੀਸ ਕਰਕੇ ਇਸ ਵਾਰਦਾਤ ਵਿੱਚ ਸਾਮਲ ਕਮਲ ਕੁਮਾਰ ਉਰਫ ਮੱਦੀ ਪੁੱਤਰ ਮੁਲਤਾਨ ਸਿੰਘ,ਪ੍ਰਭਜੋਤ ਸਿੰਘ ਉਰਫ ਖਾਧਾ ਪੁੱਤਰ ਅਮਰਜੀਤ ਸਿੰਘ ਵਾਸੀਆਨ ਮਾਨਸਾ ਨੂੰ ਸਮੇਤ ਵਾਰਦਾਤ ਸਮੇ ਵਰਤਿਆ ਮੋਟਰ ਸਾਇਕਲ ਸਪਲੈਡਰ ਰੰਗ ਕਾਲਾ ਨੰਬਰੀ ਪੀ.ਬੀ 31 ਐਕਸ 1323 ਮਿਤੀ 06.02.2025 ਨੂੰ ਕਾਬੂ ਕੀਤਾ ਗਿਆ।ਫਿਰ ਮਿਤੀ 07.02.2025 ਨੂੰ ਜਸਦੇਵ ਸਿੰਘ ਉਰਫ ਜੱਸੀ ਪੈਂਚਰ ਪੁੱਤਰ ਪ੍ਰਤਾਮ ਸਿੰਘ ਵਾਸੀ ਮਾਨਸਾ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਫਿਰ ਮਿਤੀ 08.02.2025 ਨੂੰ ਸੁਖਵੀਰ ਸਿੰਘ ਉਰਫ ਸਨੀ ਮਾਨ ਪੁੱਤਰ ਅਮਰੀਕ ਸਿੰਘ ਵਾਸੀ ਮਾਨਸਾ, ਨੂਰਪ੍ਰੀਤ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਤਲਵੰਡੀ ਸਾਬੋ,ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਮੱਖਣ ਸਿੰਘ ਵਾਸੀ ਔਤਾਂਵਾਲੀ, ਅਮਿੰ੍ਰਤਪਾਲ ਸਿੰਘ ਉਰਫ ਫੌਜੀ ਸੂਟਰ ਪੁੱਤਰ ਹਰਜਿੰਦਰ ਸਿੰਘ ਵਾਸੀ ਦਮੋਦਰ ਜਿਲਾ ਗੁਰਦਾਸਪੁਰ ਨੂੰ ਸਮੇਤ ਸਕੌਡਾ ਕਾਰ ਨੰਬਰੀ ਐਚ.ਆਰ 06 ਟੀ 8151 ਰੰਗ ਸਿਲਵਰ ਦੇ ਡਲਹੌਜੀ (ਹਿਮਾਚਲ ਪ੍ਰਦੇਸ) ਤੋ ਕਾਬੂ ਕੀਤੇ ਗਏ।ਗ੍ਰਿਫਤਾਰ ਕੀਤੇ ਵਿਅਕਤੀਆ ਦਾ ਪੇਸ ਅਦਲਾਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ।ਮੁਕਦੱਮਾ ਵਿੱਚ ਰੁਪਿੰਦਰ ਸਿੰਘ ਪੁੱਤਰ ਬਰਾੜ ਪੁੱਤਰ ਕਸਮੀਰ ਸਿੰਘ ਵਾਸੀ ਲਖਮੀਰਵਾਲਾ ਹਾਲ ਕੈਨੇਡਾ ਅਤੇ ਜਸਨਦੀਪ ਸਰਮਾਂ ਪੁੱਤਰ ਰਾਜਿੰਦਰ ਕੁਮਾਰ ਵਾਸੀ ਮਾਨਸਾ ਹਾਲ ਇੰਗਲੈਡ ਦੀ ਗ੍ਰਿਫਤਾਰੀ ਬਾਕੀ ਹੈ। ਮੁੱਕਦਮਾ ਉਕਤ ਵਿੱਚ ਅੱਜ ਮਿਤੀ 10.02.2025 ਨੂੰ ਦੌਰਾਨੇ ਤਫਤੀਸ ਜਸਦੇਵ ਸਿੰਘ ਉਰਫ ਜੱਸੀ ਪੈਂਚਰ ਨੂੰ ਉਸਦੀ ਪੁੱਛਗੁੱਛ ਅਨੁਸਾਰ ਉਸ ਪਾਸੋਂ ਅਸਲਾ ਦੀ ਬ੍ਰਾਮਦਗੀ ਕਰਾਉਣ ਲਈ ਪੁਲਿਸ ਪਾਰਟੀ ਬਾਹੱਦ ਪਿੰਡ ਭੈਣੀਬਾਘਾ ਲੈ ਕੇ ਗਈ ਸੀ, ਜਦੋਂ ਜਸਦੇਵ ਸਿੰਘ ਉਰਫ ਜੱਸੀ ਪੈਂਚਰ ਆਪਣੀ ਨਿਸ਼ਾਨਦੇਹੀ ਪਰ ਉਸ ਵੱਲੋਂ ਲੁਕਾਇਆ ਹੋਇਆ ਅਸਲਾ ਪੁਲਿਸ ਪਾਰਟੀ ਨੂੰ ਬ੍ਰਾਮਦ ਕਰਾਉਣ ਲੱਗਾ ਤਾਂ ਉਸ ਵੱਲੋਂ ਲੁਕਾਇਆ ਹੋਇਆ ਪਿਸਟਲ ਪਹਿਲਾਂ ਹੀ ਲੋਡ ਹੋਣ ਕਰਕੇ ਉਸਨੇ ਪੁਲਿਸ
ਪਾਰਟੀ ਤੇ ਹਮਲਾ ਕਰ ਦਿੱਤਾ ਜੋ ਪੁਲਿਸ ਪਾਰਟੀ ਵਾਲ ਵਾਲ ਬਚੀ ਅਤੇ ਪੁਲਿਸ ਪਾਰਟੀ ਵੱਲੋਂ ਆਪਣੇ ਬਚਾਉ ਲਈ ਜਵਾਬੀ ਕਾਰਵਾਈ ਕਰਦਿਆਂ ਦੋਸੀ ਜਸਦੇਵ ਸਿੰਘ ਉਰਫ ਜੱਸੀ ਪੈਂਚਰ ਦੇ ਪੈਰਾਂ ਪਰ ਗੋਲੀ ਲੱਗ ਗਈ।ਜਸਦੇਵ ਸਿੰਘ ਉਰਫ ਜੱਸੀ ਪੈਂਚਰ ਪਾਸੋਂ 01 ਪਿਸਟਲ 30 ਬੋਰ, 01 ਪਿਸਟਲ 32 ਬੋਰ ਅਤੇ ਕਾਰਤੂਸ ਬ੍ਰਾਮਦ ਕਰਵਾਏ ਗਏ ਹਨ। ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਾਨਸਾ ਵਿਖੇ ਦਾਖਲ ਕਰਾਇਆ ਗਿਆ। ਡਾਕਟਰ ਵੱਲੋਂ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਮੁਕੱਦਮਾ ਦੀ ਤਫਤੀਸ ਵਿਗਿਆਨਿਕ ਅਤੇ ਤਕਨੀਕੀ
ਢੰਗਾਂ ਨਾਲ ਹਰ ਪਹਿਲੂ ਤੋਂ ਅਮਲ ਵਿੱਚ ਲਿਆ ਕੇ ਉਕਤਾਨ ਵਿਅਕਤੀਆ ਦੇ ਹੋਰ ਸਬੰਧਾ ਬਾਰੇ ਟਰੇਸ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here