ਧਮਕੀ ਦੇਕਰ 15 ਲੱਖ ਰੂਪੈ ਫਿਰੋਤੀ ਮੰਗਣ ਦੇ ਮਾਮਲੇ ਨੂੰ ਟਰੇਸ ਕਰਕੇ ਦੋਸੀ ਗ੍ਰਿਫਤਾਰਮਿਤੀ 29-10-24

0
404

ਮਾਨਸਾ 29 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸ੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਜੀ ਦੀ ਅਗਵਾਈ ਹੇਠ 15 ਲੱਖ ਰੂਪੈ ਫਿਰੋਤੀ ਮੰਗਣ ਦੇ ਮਾਮਲੇ ਨੂੰ ਟਰ ੇਸ ਕਰਕੇ ਦੋਸੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 27.10.2024 ਨੂੰ ਮੁਦੱਈ ਗੁਰਦਰਸਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਵਾਰਡ ਨੰਬਰ 16 ਬੁਢਲਾਡਾ ਨ ੇ ਬਿਆਨ ਲਿਖਾਇਆ ਕਿ ਮਿਤੀ 18/19-10-2024 ਦੀ ਰਾਤ ਨੂੰ 1.30 ਵਜੇ ਕੋਈ ਨਾ ਮਲੂਮ ਵਿਅਕਤੀ ਵੱਲੋ ਇੱਕ ਬੰਦ ਲਿਫਾਫਾ ਤੇ ਅਖਬਾਰ ਉਸਦੇ ਘਰ ਗੇਟ ਥੱਲੇ ਸੁੱਟ ਗਿਆ ਸੀ ਜਿਸ ਵਿੱਚ ਮਿਲੇ ਪੱਤਰ ਵਿੱਚ ਗਲਤ ਵਿਡੀਉ ਤੇ ਸਕਰੀਨ ਸਾਟ ਵਾਇਰਲ ਕਰਨ ਦੀ ਧਮਕੀ ਦੇ ਕੇ 15 ਲੱਖ ਰੂਪੈ ਦੀ ਮੰਗ ਕੀਤੀ ਗਈ ਸੀ ਜਿਸ ਸਬੰਧੀ ਮੁੱ.ਨ ੰ 208 ਮਿਤੀ 26.10.2024 ਅ/ਧ 308 ਭਂਸ਼ ਥਾਣਾ ਸਿਟੀ ਬੁਢਲਾਡਾ ਬਰਖਿਲਾਫ ਨਾ-ਮਾਲੂਮ ਵਿਅਕਤੀ ਦਰਜ ਰਜਿਸਟਰ ਕੀਤਾ ਗਿਆ ਸੀ।

ਜਿਸਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ੍ਰੀ ਮਨਮੋਹਨ ਸਿੰਘ ਅੋਲਖ ਐਸ.ਪੀ.(ਇੰਨਵੈ) ਮਾਨਸਾ ਦੀ ਨਿਗਰਾਨੀ ਹੇਠ ਅਤੇ ਇੰਸ: ਜਗਦੀਸ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਤੇ ਮੁੱਖ ਅਫਸਰ ਥਾਣਾ
ਸਿਟੀ ਬੁਢਲਾਡਾ ਦੀ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ ਇਸ ਟੀਮ ਵੱਲੋ ਤੁਰੰਤ ਕਾਰਵਾਈ ਕਰਦਿਆ ਵਿਗਿਆਨਿਕ ਢੰਗ ਨਾਲ ਤਫਤੀਸ ਕਰਕੇ ਗੁਰਦਰਸਨ ਸਿੰਘ ਪੁੱਤਰ ਲਾਲ ਸਿੰਘ ਵਾਸੀਵਾਰਡ ਨੰਬਰ 16 ਬੁਢਲਾਡਾ ਨੂੰ ਧਮਕੀ ਦੇਣ ਵਾਲੇ ਵਿਸ਼ਾਲ ਗਰਗ ਪੁੱਤਰ ਜਸਪਾਲ ਗਰਗ ਵਾਸੀ ਸੁਖਵੰਤ ਸਿੰਘ ਵਾਲੀ ਗਲੀ ਵਾਰਡ ਨੰਬਰ 8 ਨ ੇੜੇ ਆਈ.ਟੀ.ਆਈ ਚੌਕ ਬੁਢਲਾਡਾ ਵੱਲੋ ਹੋਰ ਵਿਅਕਤੀਆਂ ਨਾਲ ਮਿਲਕੇ ਮੁਦੱਈ ਗੁਰਦਰਸਨ ਸਿੰਘ ਪਾਸ ੋ 15 ਲੱਖ ਦੀ ਫਿਰੋਤੀ ਮੰਗਣ ਤੇ ਗ੍ਰਿਫਤਾਰ ਕੀਤਾ ਗਿਆ।ਜਿਸ ਪਾਸੋਂ ਦੌਰਾਨ ੇ ਤਫਤੀਸ ਇੱਕ ਐਟਲਸ ਸਾਇਕਲ, ਇੱਕ ਪ੍ਰਿੰਟਰ ਐੱਚ.ਪੀ., ਇੱਕ ਪੈਨਡਰਾਇਵ 16 ਜੀ.ਬੀ. ਅਤੇ ਇੱਕ ਲੋਈ ਬ੍ਰਾਮਦ ਕੀਤੇ ਗਏ ਹਨ। ਵਿਸ਼ਾਲ ਗਰਗ ਉਕਤ ਦੀ ਉਮਰ ਕਰੀਬ 32 ਸਾਲ ਹੈ। ਜਿਸ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਪਾਸ ੋ ਹੋਰ ਵਾਰਦਾਤਾਂ ਕਰਨ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਵਿਸ਼ਾਲ ਗਰਗ ਪਰ ਪਹਿਲਾ ਕੋਈ ਵੀ ਕ੍ਰਿਮੀਨਲ ਮੁੱਕਦਮਾ ਦਰਜ ਰਜਿਸਟਰ ਨਹੀ ਹੈ ।

LEAVE A REPLY

Please enter your comment!
Please enter your name here