
(ਸਾਰਾ ਯਹਾਂ/ ਜੋਨੀ ਜਿੰਦਲ ): ਆਈ.ਸੀ.ਐਸ.ਈ ਬੋਰਡ ਵੱਲੋਂ ਅਲੱਗ ਅਲੱਗ ਸਕੂਲਾਂ ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਦਾ ਮੁੱਖ ਮੰਤਵ ਬੱਚਿਆਂ ਦੀ ਆਪਸੀ ਭਾਈਚਾਰਕ ਸਾਂਝ , ਖ਼ੁਸ਼ੀ , ਰਲ ਮਿਲ ਕੇ ਖੇਡਣਾ ,ਹਾਰ ਜਿੱਤ ਨੂੰ ਕਬੂਲਣਾ ਹੈ। ਇਸੇ ਦੌਰਾਨ ਦ’ ਰੈਨੇਸਾਂ ਸਕੂਲ ਮਾਨਸਾ ਵੱਲੋਂ ਤੀਰ ਅੰਦਾਜ਼ੀ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ -ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ ।ਮੁਕਾਬਲਿਆਂ ਦੀ ਸ਼ੁਰੂਆਤ ਮੁੱਖ ਮਹਿਮਾਨ ਮੋਗਾ ਜ਼ੋਨ ਦੇ ਕੋਆਰਡੀਨੇਟਰ ਐੱਸ.ਐੱਸ.ਧਾਲੀਵਾਲ ਨੇ ਕੀਤੀ। ਮੁਕਾਬਲੇ ਦੌਰਾਨ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ। U -14 ਲੜਕਿਆਂ ਦੇ ਮੁਕਾਬਲਿਆਂ ਵਿੱਚੋਂ ਐਸ.ਐਫ.ਸੀ.ਕਾਨਵੈਂਟ ਸਕੂਲ ਜਲਾਲਾਬਾਦ ਦੀ ਟੀਮ ਜੇਤੂ ਰਹੀ ।U -17 (ਲੜਕੇ , ਲੜਕੀਆਂ ) ਅਤੇ U -19 ਲੜਕਿਆਂ ਦੇ ਮੁਕਾਬਲਿਆਂ ਵਿੱਚ ‘ਦ ਰੈਨੇਸਾਂ ਸਕੂਲ ਦੀਆਂ ਟੀਮਾਂ ਜੇਤੂ ਰਹੀਆਂ।ਮੁਕਾਬਲਿਆਂ ਤੋਂ ਬਾਅਦ ਮੁੱਖ ਮਹਿਮਾਨ ਐਸ. ਐਸ .ਧਾਲੀਵਾਲ ਨੇ ਜੇਤੂ ਟੀਮਾਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ।
