*’ਦ ਰੇਨੈਸਾਂ ਸਕੂਲ ਦਾ ਵਿਗਿਆਨ ਮੇਲਾ ਆਪਣੀ ਅਮਿੱਟ ਛਾਪ ਛੱਡ ਗਿਆ*

0
24

ਮਾਨਸਾ 14,ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ ): ‘ਦ ਰੇਨੈਸਾਂ ਸਕੂਲ ਮਾਨਸਾ ਨੇ ਵਿਗਿਆਨ ਮੇਲੇ ਦਾ ਤਿੰਨ ਦਿਨਾ ਆਯੋਜਨ ਕਰਵਾਇਆ ।ਅੱਜ 14 ਮਾਰਚ ਨੂੰ ਮੇਲੇ ਦਾ ਅਖੀਰਲਾ ਦਿਨ ਜਿੱਥੇ ਇਸ  ਵਿਗਿਆਨ ਮੇਲੇ ਵਿੱਚ ਇਲਾਕੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਹਜ਼ਾਰਾਂ ਦੀ ਤਾਦਾਦ ਵਿੱਚ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ ਉਥੇ ਇਲਾਕੇ ਦੇ ਬਹੁਤ ਸਾਰੇ  ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ ।ਇਸ ਵਿਚ ਰੈਨੇਸਾਂ ਸਕੂਲ ਦੇ ਵਿਦਿਆਰਥੀਆਂ  ਨੇ ਦਰਸ਼ਕਾਂ ਨਾਲ ਆਪਣੇ ਮਾਡਲਾਂ  ਰਾਹੀਂ ਖੂਬ ਗੱਲਬਾਤ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਸਾਰੇ ਵਿਸ਼ਿਆਂ ਸਾਇੰਸ,ਸਮਾਜਿਕ ਸਿੱਖਿਆ, ਗਣਿਤ ,ਹਿੰਦੀ ,ਪੰਜਾਬੀ, ਅੰਗਰੇਜ਼ੀ, ਸੰਗੀਤ, ਆਰਟ ਅਤੇ ਖੇਡਾਂ ਨਾਲ ਸਬੰਧਿਤ ਮਾਡਲ ਬਣਾਏ ਸਨ। ਮੇਲੇ ਵਿਚ  ਸ਼ਮੂਲੀਅਤ ਕਰ ਰਹੇ ਮਾਪਿਆਂ ਅਤੇ ਦਰਸ਼ਕਾਂ

ਨੇ ਹੋ ਰਹੇ ਹਵਾਈ ਉਡਾਣ ਦੇ  ਦ੍ਰਿਸ਼ ਦਾ ਵੀ ਖੂਬ ਆਨੰਦ ਮਾਣਿਆ ।ਇਸ ਵਿਗਿਆਨ ਮੇਲੇ ਦਾ ਹਿੱਸਾ ਬਣੇ ਹਰ ਦਰਸ਼ਕ ਦਾ ਮਨ ਵਿੱਦਿਆ ਦੇ ਇਸ ਢੰਗ ਨੂੰ ਦੇਖ ਕੇ ਅਸ਼- ਅਸ਼ ਕਰ ਉੱਠਿਆ ।ਸਕੂਲ ਦੇ ਚੇਅਰਮੈਨ ਡਾ ਅਵਤਾਰ ਸਿੰਘ ਅਤੇ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਬੱਚੇ  

ਹਰ ਵਿਸ਼ੇ ਨੂੰ ਗਤੀਵਿਧੀ ਰਾਹੀਂ ਵਧੀਆ ਤਰੀਕੇ ਨਾਲ ਤੇ ਜ਼ਿਆਦਾ ਸਮਝਦੇ ਹਨ । ਉਨ੍ਹਾਂ ਕਿਹਾ ਕਿ  ਵਿਗਿਆਨ ਮੇਲੇ ਦੀ ਤਿਆਰੀ  ਚੱਲਦਿਆਂ ਇਹ ਵੀ ਇਕ ਵੱਡਾ ਤਜਰਬਾ ਪ੍ਰਾਪਤ  ਪ੍ਰਾਪਤ ਹੋਇਆ ਹੈ ਕਿ ਬੱਚੇ ਕਿਸ ਤਰ੍ਹਾਂ ਜਲਦੀ ਸਿੱਖਦੇ ਹਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਹਰ ਗੱਲ ਦਿਮਾਗ ਵਿਚ ਪ੍ਰਪੱਕ ਹੋ  ਜਾਂਦੀ ਹੈ ।ਇਸ ਵਿਗਿਆਨ ਮੇਲੇ ਨੂੰ ਦੇਖਣ ਤੋਂ ਬਾਅਦ ਬਾਹਰ ਨਿਕਲਣ ਬਾਰੇ ਹਰ ਵਿਅਕਤੀ ਦਾ ਚਿਹਰਾ ਦੱਸਦਾ ਸੀ ਕਿ ਇਹ ਵਿ

ਗਿਆਨ ਮੇਲਾ ਆਪਣੀ ਇੱਕ ਅਮਿੱਟ ਛਾਪ ਛੱਡ ਗਿਆ ।

LEAVE A REPLY

Please enter your comment!
Please enter your name here