ਬੁਢਲਾਡਾ 21 ਦਸੰਬਰ (ਸਾਰਾ ਯਹਾਂ/ਅਮਨ ਮੇਹਤਾ) ਸਥਾਨਕ ਸਿਟੀ ਪੁਲਿਸ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚੋਂ ਹਜਾਰਾਂ ਰੁਪਏ ਦੀ ਨਕਦੀ ਸਮੇਤ ਜੂਆ, ਦੜਾ ਸੱਟਾ ਬਰਾਮਦ ਕਰਕੇ 4 ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐਸ.ਐਚ.ਓ. ਸਿਟੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਫੁਹਾਰਾ ਚੌਂਕ ਤੇ ਤਾਸ਼ ਦੇ ਪੱਤਿਆ ਨਾਲ ਜੂਆ ਖੇਡਦੇ ਪਰਮਿੰਦਰ ਕੁਮਾਰ, ਜੱਸੀ, ਮੁਰਲੀ ਨੂੰ ਏ.ਐਸ.ਆਈ. ਜ਼ਸਵਿੰਦਰ ਸਿੰੰਘ ਨੇ ਤਾਸ਼ ਦੇ ਪੱਤਿਆ ਸਮੇਤ 2620 ਰਪਏ ਨਕਦੀ ਨਾਲ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਨੇੜਲੇ ਕਲੀਪੁਰ ਫਾਟਕ ਹਵਲਦਾਰ ਸੁਖਵਿੰਦਰ ਸਿੰਘ ਨੇ ਸ਼ਰੇਆਮ ਦੜਾ ਸੱਟਾ ਲਵਾਉਂਦਿਆਂ ਜਤਿੰਦਰ ਕੁਮਾਰ ਨੂੰ 6050 ਰੁਪਏ ਨਕਦੀ ਸਮੇਤ ਗ੍ਰਿਫਤਾਰ ਕੀਤਾ। ਇਨ੍ਹਾਂ ਖਿਲਾਫ ਗੈਮਬਲਿੰਗ ਐਕਟ, ਦੜਾ—ਸੱਟਾ ਅਧੀਨ ਮੁਕਦਮਾ ਦਰਜ ਕਰ ਲਿਆ ਗਿਆ ਹੈ।