*ਦੋ ਹੋਰ ਫਨਕਾਰਾਂ ਦੀ ਕਰੋਨਾ ਕਾਰਨ ਮੌਤ.!*

0
183

ਮਸ਼ਹੂਰ ਸਿਤਾਰ ਵਾਦਕ ਅਤੇ ਪਦਮਭੂਸ਼ਣ ਪੰਡਤ ਦੇਵਵਰਤ ਚੌਧਰੀ ਉਰਫ ਦੇਬੂ ਚੌਧਰੀ(85) ਦਾ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ ਹੈ । ਕੋਰੋਨਾ ਪਾਜਿਟਿਵ ਹੋਣ ਦੇ ਬਾਅਦ ਉਨ੍ਹਾਂ ਨੂੰ ਬੁੱਧਵਾਰ ਰਾਤ ਦਿੱਲੀ ਦੇ ਇੱਕ ਹਾਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਦੇਬੂ ਚੌਧਰੀ ਦੇ ਬੇਟੇ ਪ੍ਰਤੀਕ ਚੌਧਰੀ ਨੇ ਸੋਸ਼ਲ ਮੀਡਿਆ ਤੇ ਉਨ੍ਹਾਂ ਦੀ ਮੌਤ ਦੀ ਖਬਰ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ । ਭਾਰਤ ਸਰਕਾਰ ਨੇ 1992 ਵਿੱਚ ਕਲਾ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਉਨ੍ਹਾਂਨੂੰ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਸੀ ।
ਐਕਟਰ ਬਿਕਰਮਜੀਤ ਕੰਵਰਪਾਲ(52) ਵੀ ਕੋਰੋਨਾ ਦੀ ਜੰਗ ਹਾਰ ਗਏ ਹਨ।


ਅੱਜ ਹੀ ਕੋਰੋਨਾ ਨਾਲ ਐਕਟਰ ਮੇਜਰ ਬਿਕਰਮਜੀਤ ਕੰਵਰਪਾਲ ਦੀ ਵੀ ਮੌਤ ਹੋਈ ਹੈ। ਉਹ ਇੱਕ ਰਿਟਾਇਰਡ ਆਰਮੀ ਆਫਿਸਰ ਸਨ , ਜਿਨ੍ਹਾਂ ਨੇ ਕਈ ਫਿਲਮਾਂ ਅਤੇ ਟੀਵੀ ਸੀਰਿਅਲਾਂ ਵਿੱਚ ਕੰਮ ਕੀਤਾ ਸੀ । ਭਾਰਤੀ ਫੌਜ ਤੋਂ ਸੇਵਾਮੁਕਤ ਹੋਣ ਬਾਅਦ ਬਿਕਰਮਜੀਤ ਨੇ 2003 ਵਿੱਚ ਐਕਟਿੰਗ ਦੀ ਸ਼ੁਰੁਆਤ ਕੀਤੀ ਸੀ।

LEAVE A REPLY

Please enter your comment!
Please enter your name here