
ਮਾਨਸਾ, 20 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਸ਼ਹਿਰ ਦੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦੇ ਪ੍ਰਬੰਧ ਲਈ ਨਗਰ ਕੌਂਸਲ ਮਾਨਸਾ ਵੱਲੋ ਵੱਖ ਵੱਖ ਟੈਂਡਰ ਲਗਾ ਕੇ ਦੋ ਸੁਪਰ ਸਕਸ਼ਨ ਮਸ਼ੀਨਾ ਨਾਲ ਸੀਵਰੇਜ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸੁਪਰ ਸਕਸ਼ਨ ਮਸ਼ੀਨਾ ਨਾਲ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਕਰਨ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਕੀਤਾ। ਡਾ. ਵਿਜੇ ਸਿੰਗਲਾ ਨੇ ਇਸ ਮੌਕੇ ਤੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੀ ਆਮ ਆਦਮੀ ਸਰਕਾਰ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਵਚਨਬੱਧ ਹੈ ਅਤੇ ਕੀਤੇ ਵਾਅਦੇ ਮੁਤਾਬਕ ਅੱਜ ਸ਼ਹਿਰ ਦੇ ਸਾਲਾ ਤੋਂ ਬਲਾਕ ਪਏ ਸੀਵਰੇਜ ਨੂੰ ਖੋਲ੍ਹਣ ਅਤੇ ਸਾਫ ਸਫਾਈ ਕਰਨ ਲਈ ਦੋ ਸੁਪਰ ਸਕਸ਼ਨ ਮਸ਼ੀਨਾ ਲਗਾ ਦਿੱਤੀਆ ਗਈਆ ਹਨ। ਇਸ ਨਾਲ ਵੱਡੇ ਪੱਧਰ ਤੇ ਸ਼ਹਿਰ ਦੇ ਵਾਰਡਾ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਡਾ. ਸਿੰਗਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਸੀਵਰੇਜ ਦੇ ਪਾਣੀ ਦੀ ਪੱਕੇ ਤੌਰ ਤੇ ਨਿਕਾਸੀ ਦੇ ਹੱਲ ਲਈ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਜ ਮਾਨਸਾ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਸੁਨੀਲ ਕੁਮਾਰ ਨੀਨੂ, ਸਾਬਕਾ ਸੀਨੀਅਰ ਵਾਈਸ ਪ੍ਰਧਾਨ ਵਿਸ਼ਾਲ ਜੈਨ ਗੋਲਡੀ, ਮੀਤ ਪ੍ਰਧਾਨ ਰਾਮਪਾਲ ਸਿੰਘ, ਐਡਵੋਕੇਟ ਅਮਨ ਕੁਮਾਰ ਮਿੱਤਲ, ਕੌਸਲਰ ਦਵਿੰਦਰ ਜਿੰਦਲ ਬਿੰਦਰ, ਸਤੀਸ਼ ਮਹਿਤਾ, ਸੰਦੀਪ ਸ਼ਰਮਾ, ਅਜੀਤ ਸਿੰਘ ਸਰਪੰਚ ਅਤੇ ਸੀਵਰੇਜ ਬੋਰਡ ਦੇ ਐਸ ਡੀ ਓ, ਜੇ ਈ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਤੇ ਸ਼ਹਿਰ ਨਿਵਾਸੀ ਵੱਡੇ ਪੱਧਰ ਤੇ ਹਾਜਰ ਸਨ।
