
ਬੁਢਲਾਡਾ 02 ਜੂਨ (ਸਾਰਾ ਯਹਾਂ/ਅਮਨ ਮਹਿਤਾ: ਬਜੂਰਗ ਔਰਤ ਤੋਂ ਦੋ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਵੱਲੋਂ 22 ਹਜ਼ਾਰ ਦੀ ਨਕਦੀ ਅਤੇ ਬੈਗ ਖੋਹਣ ਦਾ ਸਮਾਚਾਰ ਮਿਿਲਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਤੋਂ ਪੈਸੇ ਕਢਵਾ ਕੇ ਅਜਮੇਰ ਕੋਰ(85) ਆਪਣੇ ਰਿਸ਼ਤੇਦਾਰਾਂ ਨਾਲ ਮੋਟਰ ਸਾਇਕਲ ਤੇ ਵਿਚਕਾਰ ਬੈਠ ਕੇ ਘਰ ਜਾ ਰਹੇ ਸਨ। ਜਿਉ ਹੀ ਗੁਰਨੇ ਵਾਲੇ ਦਰਵਾਜੇ ਕੋਲ ਮੋੜ ਮੁੜਨ ਲੱਗੇ ਤਾਂ ਉਨ੍ਹਾਂ ਦੇ ਮੋਟਰ ਸਾਇਕਲ ਦੀ ਧੀਮੀ ਗਤੀ ਹੋਣ ਤੇ ਨਾਲ ਅਚਾਨਕ ਦੋ ਅਣਪਛਾਤੇ ਮੋਟਰ ਸਾਇਕਲ ਸਵਾਰ ਆ ਗਏ। ਜਿਨ੍ਹਾਂ ਨੇ ਅਜਮੇਰ ਕੋਰ ਦੇ ਹੱਥ ਵਿੱਚੋਂ ਬੈਗ(ਝੋਲਾ) ਖੋਹ ਲਿਆ ਅਤੇ ਫਰਾਰ ਹੋ ਗਏ। ਬੈਗ ਵਿੱਚ 22 ਹਜ਼ਾਰ ਰੁਪਏ ਨਕਦੀ ਅਤੇ ਜ਼ਰੂਰੀ ਕਾਗਜਾਤ ਸਨ। ਐਸ ਐਚ ਓ ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਮੁਲਜਮ ਜਲਦ ਹੀ ਕਾਬੂ ਕਰ ਲਏ ਜਾਣਗੇ ਜਾਂਚ ਜਾਰੀ ਹੈ।
