
ਬੁਢਲਾਡਾ 30, ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਕਾਗਰਸ ਵਲੋ ਜਾਰੀ ਕੀਤੀ ਗਈ ਬੁਢਲਾਡਾ ਦੇ 19 ਵਾਰਡਾ ਦੀ ਉਮੀਦਵਾਰਾ ਦੀ ਪਹਿਲੀ ਸੂਚੀ ਵਿੱਚ 2 ਬਾਗੀ ਅਕਾਲੀ ਉਮੀਦਵਾਰਾ ਨੂੰ ਕਾਗਰਸ ਪਾਰਟੀ ਦੇ ਉਮੀਦਵਾਰ ਵਜੋ ਪੇਸ਼ ਕੀਤਾ । ਜਿਹਨਾ ਵਿੱਚੋ ਵਾਰਡ ਨੰਬਰ 2 ਤੋ ਸੁਖਵਿਦਰ ਸਿੰਘ ਪੁੱਤਰ ਲਾਲ ਚੰਦ ਵਰਮਾ ਅਤੇ ਵਾਰਡ ਨਬਰ 7 ਤੋ ਮਨਜੀਤ ਕੋਰ ਪਤਨੀ ਨੱਥਾ ਸਿੰਘ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ। ਵਰਣਨਯੋਗ ਹੈ ਕਿ ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਵਾਰਡ ਨੰਬਰ 2 ਤੋਂ ਜ਼ਸਵੀਰ ਸਿੰਘ ਜੱਸੀ ਅਤੇ ਵਾਰਡ ਨੰਬਰ 7 ਤੋਂ ਸੁਖਵਿੰਦਰ ਕੋਰ ਸੱੁਖੀ ਨੂੰ ਪਾਰਟੀ ਉਮੀਦਵਾਰ ਵਜੋ ਘੋਸ਼ਿਤ ਕੀਤਾ ਗਿਆ ਹੈ। ਉਪਰੋਕਤ ਵਾਰਡਾਂ ਵਿੱਚ ਟਿਕਟ ਦੇ ਦਾਅਵੇਦਾਰ ਸੁਖਵਿੰਦਰ ਸਿੰਘ ਉਰਫ ਸੁਭਾਸ਼ ਵਰਮਾ ਅਤੇ ਮਨਜੀਤ ਕੋਰ ਪਤਨੀ ਨੱਥਾ ਸਿੰਘ ਪਾਰਟੀ ਟਿਕਟ ਦੇ ਦਾਅਵੇਦਾਰ ਸਨ ਨੇ ਪਾਰਟੀ ਟਿਕਟ ਨਾ ਮਿਲਣ ਕਾਰਨ ਆਜ਼ਾਦ ਤੋਰ ਤੇ ਚੋਣ ਲੜ੍ਹਨ ਦਾ ਫੈਸਲਾ ਕੀਤਾ ਹੈ।

