ਦੋਹਤੀ ਨੂੰ ਨਾਨਕਸ਼ੱਕ ਵਿੱਚ ਮੋਟਰ ਸਾਇਕਲ ਨਾ ਦੇਣ ਤੇ ਸਹੁਰਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਕੀਤੀ ਆਤਮਹੱਤਿਆ

0
96

ਬੋਹਾ13,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਦੋਹਤੀ ਦੇ ਵਿਆਹ ਤੇ ਨਾਨਕਿਆ ਵੱਲੋਂ ਨਾਨਕ ਸ਼ੱਕ *ਚ ਮੋਟਰ ਸਾਇਕਲ ਨਾ ਦੇਣ ਕਾਰਨ ਪਤੀ, ਸੱਸ ਅਤੇ ਜੇਠ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਮਾ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੋਹਾ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਮ੍ਰਿਤਕ ਦੇ ਭਰਾ ਸੱਤਪਾਲ ਸਿੰਘ ਨੇ ਦੱਸਿਆ ਕਿ ਬਾਗ ਵਿਹੜੇ ਦੀ ਰਹਿਣ ਵਾਲੀ ਉਸਦੀ ਭੈਣ ਕਰਮਜੀਤ ਕੋਰ ਦਾ ਵਿਆਹ 22 ਸਾਲ ਪਹਿਲਾ ਅਮਰੀਕ ਸਿੰਘ ਪੁੱਤਰ ਬਾਬੂ ਸਿੰਘ ਨਾਲ ਹੋਇਆ ਸੀ। ਇਸ ਦੌਰਾਨ ਮੇਰੀ ਭੈਣ ਨੇ ਆਪਣੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ। ਵਿਆਹ ਦੌਰਾਨ ਅਮਰੀਕ ਸਿੰਘ ਵੱਲੋਂ ਸਾਡੇ ਤੋਂ ਨਾਨਕ ਸ਼ੱਕ ਵਿੱਚ ਮੋਟਰ ਸਾਇਕਲ ਦੀ ਮੰਗ ਕੀਤੀ ਸੀ ਪਰ ਨਾ ਦੇਣ ਕਾਰਨ ਅਕਸਰ ਹੀ ਉਸਦਾ ਪਤੀ, ਸੱਸ ਅਤੇ ਜੇਠ ਤੰਗ ਪੇ੍ਰਸ਼ਾਨ ਕਰਦਾ ਆ ਰਿਹਾ ਸੀ। ਜਿਸਤੋਂ ਤੰਗ ਆ ਕੇ ਮੇਰੀ ਭੈਣ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਸਬ ਇੰਸਪੈਕਟਰ ਰਾਜਿੰਦਰਪਾਲ ਸਿੰਘ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਪਤੀ ਕਰਮਜੀਤ ਸਿੰਘ, ਜੇਠ ਗੁਰਮੀਤ ਸਿੰਘ ਅਤੇ ਸੱਸ ਜ਼ਸਵੰਤ ਕੋਰ ਖਿਲਾਫ ਧਾਰਾ 306, 34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੋਪ ਦਿੱਤੀ ਹੈ। 

LEAVE A REPLY

Please enter your comment!
Please enter your name here