*ਦੋਧੀ ਯੂਨੀਅਨ ਮਾਨਸਾ ਵੱਲੋਂ ਭਾਰਤ ਬੰਦ ਦਾ ਸਮਰਥਨ ਦੁੱਧ ਦੀ ਸਪਲਾਈ ਰੱਖੀ ਜਾਵੇਗੀ ਬੰਦ*

0
87

ਮਾਨਸਾ 25 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਿਆਦੇ  ਤਿੱਨ ਕਾਲੇ ਕਾਨੂੰਨਾਂ ਖ਼ਿਲਾਫ਼ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ ।ਜਿਸ ਨੂੰ ਵੱਖ ਵੱਖ ਜਥੇਬੰਦੀਆਂ ਸਮਰਥਨ  ਦੇ ਰਹੀਆਂ ਹਨ ।ਇਸ ਅੰਦੋਲਨ ਨੂੰ ਚਲਦੇ 10 ਮਹੀਨੇ ਹੋ ਚੁੱਕੇ ਹਨ ।ਸਮੇਂ ਦੀ ਮਾੜੀ ਸਰਕਾਰ ਨੂੰ ਕੋਈ ਅਸਰ ਨਹੀਂ ਹੋ ਰਿਹਾ ਹੈ ।ਜਿਸ ਕਰਕੇ ਸੰਯੁਕਤ ਮੋਰਚੇ ਦੀ ਕਾਲ ਤੇ ਭਾਰਤ ਬੰਦ ਦਾ ਸੱਦਾ 27 ਸਤੰਬਰ ਨੂੰ ਮਿਲਿਆ ਹੈ ਮਾਨਸਾ ਦੋਧੀ ਯੂਨੀਅਨ ਮਾਨਸਾ ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਜੱਸੀ ,ਤੇ ਸੈਕਟਰੀ ਵਿਸਾਖੀ ਲਾਲ ਖਿਆਲਾ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ ।ਜਿਸ ਵਿਚ ਫੈਸਲਾ ਲਿਆ ਗਿਆ ਕਿ 27 ਸਤੰਬਰ ਨੂੰ ਮਾਨਸਾ ਸ਼ਹਿਰ ਦੀ  ਦੁੱਧ ਦੀ ਸਪਲਾਈ ਸਵੇਰੇ ਛੇ ਤੋਂ ਸ਼ਾਮ ਚਾਰ ਵਜੇ ਤੱਕ ਬੰਦ ਰੱਖੀ ਜਾਵੇਗੀ। ਜਿਸ ਵਿਚ ਸੂਬਾ ਜਰਨਲ ਸੈਕਟਰੀ ਸੱਤਪਾਲ ਸਿੰਘ ਮਾਨਸਾ, ਸਾਬਕਾ ਸੂਬਾ ਪ੍ਰਧਾਨ ਗੁਰਦੇਵ ਸਿੰਘ ਫੌਜੀ,ਖੋਖਰ, ਸੰਦੀਪ ਖਿਆਲਾ, ਮੀਤ ਪ੍ਰਧਾਨ ਬਬਲੁੂ ਦੂਲੋਵਾਲ, ਮੀਤ ਪ੍ਰਧਾਨ ਜਸਵਿੰਦਰ ਸਿੰਘ ਅਸਪਾਲ ,ਹਰਦੀਪ ਸਿੰਘ ਭਾਈਦੇਸਾ, ਸ਼ਿਵਦੱਤ ਸਿੰਘ, ਨਰਿੰਦਰ ਨੰਦੀ ,ਸਾਬਕਾ ਪ੍ਰਧਾਨ ਬਿੱਕਰ ਸਿੰਘ ਖਿਆਲਾ, ਨਰੇਸ਼ ਬੁਰਜਹਰੀ ,ਖਜ਼ਾਨਚੀ ਗੋਪਾਲ ਕ੍ਰਿਸ਼ਨ ,ਬੇਅੰਤ ਸਿੰਘ  ਅਸਪਾਲ ,ਪ੍ਰੇਮ ਖਿਆਲਾ, ਜ਼ਿਲ੍ਹਾ ਸੈਕਟਰੀ ਲਾਭ ਸਿੰਘ ਭੈਣੀਬਾਘਾ ,ਕੁਲਵੰਤ ਸਿੰਘ ਕੋਰਵਾਲਾ ,ਅਤੇ ਕਮੇਟੀ ਮੈਂਬਰ ਗੁਲਾਬ ਸਿੰਘ ਖਿਆਲਾ, ਰਮਨਦੀਪ ਸਿੰਘ ਕੋਟੜਾ, ਅਮਰੀਕ ਸਿੰਘ ਰੱਲਾ, ਲਖਵਿੰਦਰ ਸਿੰਘ, ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here