ਫਗਵਾੜਾ 31 ਜੁਲਾਈ (ਸਾਰਾ ਯਹਾਂ/ਸ਼ਿਵ ਕੋੜਾ) ਉਸਾਰੂ ਸਾਹਿਤ ਅਤੇ ਸਾਫ ਸੁਥਰੇ ਸਮਾਜ ਲਈ ਕਾਰਜਸ਼ੀਲ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਜੱਥੇਬੰਦੀ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਅਤੇ ਡਾਇਰੈਕਟਰ ਡਾ. ਐਸ.ਪੀ. ਮਾਨ ਦੀ ਅਗਵਾਈ ਹੇਠ ਮਹਾਂ ਸਿੰਘ ਐਨਕਲੇਵ ਹਾਜੀਪੁਰ ਫਗਵਾੜਾ ਵਿਖੇ ਛਾਂਦਾਰ, ਫਲਦਾਰ ਅਤੇ ਫੁੱਲਾਂ ਵਾਲੇ ਬੂਟੇ ਲਗਾਏ ਗਏ। ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਵਲੋਂ ਸ਼ੁਰੂ ਕੀਤੀ ਗਈ ਬੂਟੇ ਲਗਾਉਣ ਮੁਹਿੰਮ ਤਹਿਤ ਸ਼ਹਿਰ ਵਿੱਚ ਪਾਰਕਾਂ, ਧਾਰਮਿਕ ਸਥਾਨਾਂ, ਸਕੂਲਾਂ, ਸੜਕਾਂ ਦੇ ਆਲੇ-ਦੁਆਲੇ ਅਤੇ ਜਨਤੱਕ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ। ਉਹਨਾਂ ਕਿਹਾ ਕਿ ਰੁੱਖਾ ਬਿਨਾਂ ਜ਼ਿੰਦਗੀ ਨੂੰ ਖਤਰਾ ਹੈ ਅਤੇ ਸਾਡਾ ਵਾਤਾਵਰਨ ਵੀ ਸ਼ੁੱਧ ਨਹੀਂ ਹੋ ਸਕਦਾ ਰੁੱਖ ਸਾਡੀਆਂ ਅਨੇਕਾਂ ਲੋੜਾਂ ਪੂਰੀਆਂ ਕਰਦੇ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਆਲਾ-ਦੁਆਲਾ ਹਰਿਆ ਭਰਿਆ ਹੋ ਸਕੇ। ਇਸ ਮੌਕੇ ਡਾ. ਧਰਮਵੀਰ ਚੌਹਾਨ ਨੇ ਇਸ ਮੁਹਿੰਮ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਉਹਨਾਂ ਨੇ ਸਭਾ ਵੱਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰੋਜੈਕਟ ਡਾਇਰੈਕਟਰ ਗੁਰਨਾਮ ਸਿੰਘ ਸੈਣੀ ਅਤੇ ਸੀਨੀਅਰ ਪ੍ਰੈਸ ਸਕੱਤਰ ਅਸ਼ੋਕ ਸ਼ਰਮਾ ਨੇ ਸਮੂਹ ਪਤਵੰਤਿਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅਸ਼ੋਕ ਸਾਗਰ, ਪ੍ਰੀਤ ਕੌਰ ਪ੍ਰੀਤੀ, ਪ੍ਰੈਸ ਸਕੱਤਰ ਕਰਮ ਵੀਰ ਪਾਲ ਹੈਪੀ,,ਲਵਪ੍ਰੀਤ ਸਿੰਘ ਰਾਏ, ਖੁਸ਼ਪ੍ਰੀਤ ਕੌਰ ਰਾਏ, ਗੌਤਮ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।