
ਮਾਨਸਾ 29 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਸਹੀਦੇ ਆਜਮ ਸ੍ਰ ਭਗਤ ਸਿੰਘ ਦੀ 116 ਵੀ ਵਰੇਗੰਢ ਨੂੰ ਸਮਰਪਿਤ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੀ ਜੱਥੇਬੰਦਕ ਕਾਨਫਰੰਸ ਚਾਰ ਮੈਬਰੀ ਪ੍ਰਧਾਨਗੀ ਕ੍ਰਮਵਾਰ ਕਾਮਰੇਡ ਕਰਨੈਲ ਸਿੰਘ ਭੀਖੀ, ਕਾਮਰੇਡ ਸਾਧੂ ਸਿੰਘ ਰਾਮਾਨੰਦੀ, ਕਾਮਰੇਡ ਸੀਤਾਰਾਮ ਗੋਬਿੰਦਪੁਰਾ ਤੇ ਕਾਮਰੇਡ ਰਤਨ ਭੋਲਾ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ । ਕਾਨਫਰੰਸ ਦੇ ਸੁਰੂਆਤ ਵਿੱਚ ਵਿਛੜੇ ਸਾਥੀਆਂ ਦੀ ਯਾਦ ਵਿੱਚ ਸੋਕ ਮਤਾ ਰੱਖ ਕੇ ਵਿਛੜੇ ਸਾਥੀਆਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ । ਕਾਨਫਰੰਸ ਦਾ ਉਦਘਾਟਨ ਕਰਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾ ਪ੍ਰਧਾਨ ਤੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਅਸੀ ਸਹੀਦੇ ਆਜਮ ਸ੍ਰ ਭਗਤ ਸਿੰਘ ਦੀ 116 ਵੀ ਵਰੇਗੰਢ ਮਨਾ ਰਹੇ ਹਾ , ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡਾ ਦੇਸ ਆਜਾਦੀ ਤੋ ਬਾਅਦ ਸੱਭ ਤੋ ਬੂਰੇ ਦੌਰ ਵਿੱਚੋ ਗੁਜਰ ਰਿਹਾ ਹੈ , ਘੱਟਗਿਣਤੀਆਂ , ਆਦਿਵਾਸੀਆਂ , ਦਲਿਤਾਂ ਤੇ ਔਰਤਾਂ ਤੇ ਪਿਛਾਖੜੀ ਸੋਚ ਤਹਿਤ ਸਿਲੇਸਿਲੇਵਾਰ ਹਮਲੇ ਕੀਤੇ ਜਾ ਰਹੇ ਹਨ । ਕਾਮਰੇਡ ਬਰਾੜ ਨੇ ਕਿਹਾ ਕਿ ਦੇਸ ਵਿੱਚੋਂ ਫਿਰਕੂ ਫਾਸੀਵਾਦੀ ਤਾਕਤਾਂ ਹਰਾਉਣਾ ਤੇ ਸਮਾਜ ਵਿੱਚੋ ਨਿਖੇੜਣਾ ਹੀ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਕਿਹਾ ਕਿ ਏਟਕ ਭਾਰਤ ਦੀ ਸੱਭ ਤੋ ਪੁਰਾਣੀ ਤੇ ਗੋਰਵਮਈ ਇਤਿਹਾਸ ਦੀ ਮਾਲਕ ਜੱਥੇਬੰਦੀ ਹੈ , ਸੁਭਾਸ ਚੰਦਰ ਬੋਸ , ਵੀ ਵੀ ਗਿਰੀ ਵਰਗੀਆਂ ਮਹਾਨ ਹਸਤੀਆ ਏਟਕ ਦੀਆ ਪ੍ਰਧਾਨ ਰਹੀਆ ਹਨ ।

ਭਰਾਤਰੀ ਸੰਦੇਸ ਦਿੰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸਨ ਚੋਹਾਨ , ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਮਲਕੀਤ ਮੰਦਰਾ ਤੇ ਮੁਲਾਜਮ ਆਗੂ ਜਸਮੇਲ ਅਤਲਾ ਨੇ ਸਾਰੇ ਸਾਥੀਆ ਨੂੰ ਕਾਮਯਾਬ ਕਾਨਫਰੰਸ ਲਈ ਇਨਕਲਾਬੀ ਵਧਾਈਆ ਦਿੱਤੀਆ ।
ਇਸ ਮੌਕੇ ਤੇ ਜ਼ਿਲ੍ਹਾ ਮਾਨਸਾ ਲਈ 31ਮੈਬਰੀ ਕਮੇਟੀ ਦੀ ਸਰਵਸੰਮਤੀ ਨਾਲ ਚੌਣ ਕੀਤੀ ਗਈ , ਜਿਸ ਵਿੱਚ ਐਡਵੋਕੇਟ ਕੁਲਵਿੰਦਰ ਉੱਡਤ ਨੂੰ ਪ੍ਰਧਾਨ , ਨਰੇਸ ਬੁਰਜਹਰੀ ਜਰਨਲ ਸਕੱਤਰ , ਕਾਮਰੇਡ ਕਰਨੈਲ ਭੀਖੀ ਖਜਾਨਚੀ, ਸਾਧੂ ਸਿੰਘ ਰਾਮਾਨੰਦੀ ਸੀਨੀਅਰ ਮੀਤ ਪ੍ਰਧਾਨ , ਕਾਮਰੇਡ ਸੀਤਾਰਾਮ ਗੋਬਿੰਦਪੁਰਾ , ਨਿਰਮਲ ਬੱਪੀਆਣਾ , ਜਰਨੈਲ ਸਿੰਘ ਸਰਦੂਲਗੜ੍ਹ ਮੀਤ ਪ੍ਰਧਾਨ , ਕਾਲਾ ਖਾਂ ਭੰਮੇ , ਮੱਖਣ ਮਾਨਸਾ , ਰਤਨ ਭੋਲਾ ਸਕੱਤਰ , ਅਸੋਕ ਲਾਕੜਾ ਪ੍ਰੈਸ ਸਕੱਤਰ , ਕਾਕਾ ਸਿੰਘ ਸਰਪ੍ਰਸਤ , ਕ੍ਰਿਸਨ ਚੌਹਾਨ ਸਲਾਹਕਾਰ ,ਲਾਭ ਸਿੰਘ ਮੰਢਾਲੀ , ਸੁਖਦੇਵ ਸਿੰਘ ਮਾਨਸਾ , ਸੁਖਦੇਵ ਪੰਧੇਰ , ਗੁਰਜਿੰਦਰ ਸਿੰਘ ਜੋਗਾ , ਝੰਡਾ ਸਿੰਘ , ਕਾਲਾ ਸਿੰਘ , ਲੀਲਾ ਸਿੰਘ ਐਫਸੀਆਈ, ਪੂਰਨ ਸਿੰਘ ਸਰਦੂਲਗੜ੍ਹ , ਰਾਜ ਕੌਰ ਝੰਡੂਕੇ , ਚਰਨਜੀਤ ਕੌਰ ਮਾਨਸਾ, ਗੁਰਤੇਜ ਭੂਪਾਲ , ਬੰਬੂ ਸਿੰਘ , ਜੱਗਾ ਸਿੰਘ ਰਾਏਪੁਰ, ਬੂਟਾ ਸਿੰਘ ਖੀਵਾ , ਬੂਟਾ ਸਿੰਘ ਬਾਜੇਵਾਲਾ , ਚਿਮਨ ਲਾਲ ਕਾਕਾ ਤੇ ਮਨਦੀਪ ਭੋਲਾ ਆਦਿ ਵਰਕਿੰਗ ਕਮੇਟੀ ਮੈਬਰ ਚੁਣੇ ਗਏ । ਕਾਨਫਰੰਸ ਦੇ ਅਖੀਰ ਵਿੱਚ ਪ੍ਰਧਾਨਗੀ ਮੰਡਲ ਵੱਲੋ ਸਾਥੀ ਕਰਨੈਲ ਭੀਖੀ ਨੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ ।
