
ਬਰੇਟਾ 28 ਅਕਤੂਬਰ (ਸਾਰਾ ਯਹਾ /ਰੀਤਵਾਲ) ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਦੀਆਂ ਬਹੁਤੀਆਂ ਔਰਤਾਂ ਵੱਲੋਂ ਮਿੱਟੀ ਤੋਂ ਬਣੇ ਦੇਸੀ ਚੁੱਲ੍ਹੇ ਤੇ ਖਾਣਾ ਬਣਾਉਣਾ ਤਾਂ ਦੂਰ ਦੀ ਗੱਲ ਹੈ,ਉਨ੍ਹਾਂ ਨੂੰ ਚੁੱਲ੍ਹੇ ਵਿੱਚ ਅੱਗ ਬਾਲਣੀ
ਵੀ ਔਖੀ ਲੱਗਦੀ ਹੈ ਜਿਸਦਾ ਮੁੱਖ ਕਾਰਨ ਗੈਸੀ ਚੁੱਲ੍ਹਿਆਂ ਨੇ ਮਿੱਟੀ ਵਾਲੇ ਚੁੱਲ੍ਹਿਆਂ ਦੀ ਜਗ੍ਹਾ ਲੈਣ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਗੈਸ ਸਿਲੰਡਰ ਆਉਣ ਕਰਕੇ ਚੁੱਲੇ ਵੀ ਗੈਸ ਵਾਲੇ
ਆ ਗਏ ਤੇ ਚੌਂਕਾ ਚੁੱਲਾ ਪੰਜਾਬੀ ਜੀਵਨ ਵਿੱਚੋਂ ਇੱਕ ਤਰਾਂ ਨਾਲ ਗਾਇਬ ਹੀ ਹੋ ਗਿਆ ਹੈ ਅਤੇ ਗੈਸੀ ਚੁੱਲ੍ਹੇ ਤੇ ਘੱਟ ਖੇਚਲ ਕਰਨ ਦੇ ਨਾਲ ਨਾਲ ਖਾਣਾ ਜਲਦੀ ਤਿਆਰ ਹੋ ਜਾਂਦਾ ਹੈ।
ਇਸ ਸਬੰਧੀ ਲੰਮੇ ਸਮੇਂ ਤੋਂ ਮਿੱਟੀ ਦੇ ਚੁੱਲ੍ਹੇ ਤੇ ਰੋਟੀ ਬਣਾਉਣ ਵਾਲੀ 80 ਸਾਲਾਂ ਔਰਤ ਮਾਇਆ ਕੌਰ ਨੇ ਗੱਲਬਾਤ ਕਰਨ ਉਪਰੰਤ ਦੱਸਿਆ ਕਿ ਮਿੱਟੀ ਦੇ ਚੁੱਲੇ ਤੇ ਰੋਟੀ ਬਣਾਉਣ ਲੱਗੇ
ਮਿਹਨਤ ਅਤੇ ਸਮਾਂ ਤਾਂ ਜਰੂਰ ਵੱਧ ਲਗਦਾ ਹੈ ਪਰ ਦੇਸੀ ਚੁੱਲ੍ਹੇ ਤੇ ਬਣੇ ਹੋਏ ਖਾਣੇ ਦਾ ਸੁਆਦ ਹੀ ਵੱਖਰਾ ਹੁੰਦਾ ਹੈ ਤੇ ਗੈਸੀ ਚੁੱਲੇ੍ਹ ਦੀ ਰੋਟੀ ਨਾਲੋਂ ਇਸਦੀ ਰੋਟੀ ਬਹੁਤ ਹੀ ਸਵਾਦ
ਅਤੇ ਗੁਣਕਾਰੀ ਹੁੰਦੀ ਹੈ । ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਲਈ ਵੀ ਇਹ ਸਸਤਾ ਸਾਧਨ ਹੈ। ਸਿਹਤ ਮਾਹਿਰ ਨਾਲ ਗੱਲ ਕਰਨ ਤੇ ਡਾ.ਪੂਰਨ ਸਿੰਘ ਨੇ ਦੱਸਿਆ
ਕਿ ਗੈਸੀ ਚੁੱਲ੍ਹੇ ਤੇ ਬਣੇ ਖਾਣੇ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਹੋ ਜਾਂਦੀ ਹੈ । ਜਿਸ ਨਾਲ ਖਾਣੇ ਦੇ ਸੁਆਦ ਵਿੱਚ ਤਬਦੀਲੀ ਹੋ ਜਾਂਦੀ ਹੈ । ਜਿਸ ਨਾਲ ਕਈ ਵਾਰ ਤੇਜਾਬ,ਪੇਟ ਗੈਸ

ਅਤੇ ਜੋੜਾਂ ਦੇ ਦਰਦ ਵਰਗੀਆਂ ਬਿਮਾਰੀਆਂ ਘਰ ਕਰ ਜਾਂਦੀਆਂ ਹਨ ਅਤੇ ਜੇਕਰ ਰੋਟੀ ਨੂੰ ਤਵੇ ਦੀ ਬਜਾਏ ਸਿੱਧਾ ਗੈਸ ੳੁੱਤੇ ਸੇਕਿਆ ਜਾਂਦਾ ਹੈ ਤਾਂ ਉਹ ਹੋਰ ਵੀ ਸਿਹਤ ਲਈ
ਹਾਨੀਕਾਰਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੇਸੀ ਚੁਲ੍ਹੇ ਦਾ ਖਾਣਾ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਾਅ ਦੇ ਨਾਲ ਨਾਲ ਮਨੁੱਖੀ ਸਰੀਰ ਨੂੰ ਮਿੱਟੀ ਅਤੇ ਗੋਹੇ ਦੀ ਪਾਥੀ ਦੀ ਬਣੀ
ਗੈਸ ਨਾਲ ਕੈਲਸ਼ੀਅਮ ਅਤੇ ਹਾਈਡਰੋਜਨ ਵਰਗੇ ਤੱਤ ਵੀ ਮਿਲਦੇ ਹਨ ਅਤੇ ਵਾਤਾਵਰਣਨ ਵੀ ਜਹਿਰੀਲਾ ਹੋਣ ਤੋਂ ਬਚਦਾ ਹੈ ।
