ਜੋਗਾ, 17 ਮਈ (ਸਾਰਾ ਯਹਾਂ/ਗੋਪਾਲ ਅਕਲੀਆ)-ਦੇਸ਼ ਵਿਦੇਸ਼ ਵਿੱਚ ਲੋਕ ਅੱਜ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ, ਜਿਸ ਵਿੱਚ ਲੋਕਾਂ ਨੂੰ ਇਸ ਬਿਮਾਰੀ ਦਾ ਸਚੁੱਜੇ ਢੰਗ ਨਾਲ ਇਲਾਜ ਕਰਵਾਉਣ ਲਈ ਅਨੇਕਾਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਲੋਕਾਂ ਨਾਲ ਇਸ ਮਾੜੇ ਦੌਰ ਵਿੱਚ ਯੂਥ ਕਾਂਗਰਸ ਮਾਨਸਾ ਦੀ ਟੀਮ ਜਿਲ੍ਹਾ ਪ੍ਰਧਾਨ ਚੁਸਪਿੰਦਰਵੀਰ ਸਿੰਘ ਚਹਿਲ ਦੀ ਅਗਵਾਈ ਹੇਠ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਚਟਾਨ ਵਾਂਗ ਖੜ੍ਹੀ ਹੈ, ਜਿਸਦੀ ਜਿਲ੍ਹੇ ਭਰ ਦੇ ਨਾਲ-ਨਾਲ ਦੇਸ਼ਾ-ਵਿਦੇਸ਼ਾ ਵਿੱਚ ਸੋਸ਼ਲ ਮੀਡੀਆ ਰਾਹੀ ਹਰ ਵਰਗ ਵਲੋਂ ਖੂਬ ਪ੍ਰਸੰਸ਼ਾ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਅੱਜ ਇਸ ਬਿਮਾਰੀ ਦੀ ਲਪੇਟ ਵਿੱਚ ਆਉਣ ਵਾਲੇ ਪਰਿਵਾਰਾਂ ਤੋਂ ਰਿਸ਼ਤੇਦਾਰ ਅਤੇ ਨਜ਼ਦੀਕੀ ਪਰਿਵਾਰ ਪਾਸਾ ਵੱਟਦੇ ਨਜ਼ਰ ਆ ਰਹੇ ਹਨ, ਪਰ ਉੱਥੇ ਹੀ ਮਾਨਸਾ ਜਿਲ੍ਹੇ ਦੀ ਇੱਕ ਯੂਥ ਕਾਂਗਰਸ ਦੀ ਟੀਮ ਲੋਕਾਂ ਦੇ ਦੁੱਖ-ਸੁੱਖ ਵਿੱਚ ਮੋਢੇ ਨਾਲ ਮੋਢਾ ਜੋੜ ਖੜ੍ਹਨ ਵਾਲੇ ਜਿਲ੍ਹਾ ਯੂਥ ਪ੍ਰਧਾਨ ਚੁਸਪਿੰਦਰਵੀਰ ਸਿੰਘ ਚਹਿਲ ਦੀ ਅਗਵਾਹੀ ਹੇਠ ਇਸ ਮਹਾਂਮਾਰੀ ਵਿੱਚ ਲੋਕਾਂ ਦੀ ਦਿਨ-ਰਾਤ ਸੇਵਾ ਕਰਨ ਵਿੱਚ ਲੱਗੀ ਹੋਈ ਹੈ ਅਤੇ ਉਨ੍ਹਾਂ ਦਾ ਸਹਾਰਾ ਬਣ ਪੀੜਿਤ ਮਰੀਜ਼ਾ ਨੂੰ ਇਲਾਜ ਵਿੱਚ ਮਿਲਣ ਵਾਲੀਆ ਸਹੂਲਤਾਂ ਪ੍ਰਦਾਨ ਕਰਵਾ ਰਹੀ ਹੈ। ਇਸ ਸਬੰਧੀ ਜਿਲ੍ਹਾ ਯੂਥ ਪ੍ਰਧਾਨ ਚੁਸਪਿੰਦਰਵੀਰ ਸਿੰਘ ਚਹਿਲ ਨੇ ਕਿਹਾ ਕਿ ਅੱਜ ਸਾਨੂੰ ਜਾਨ ਦੀ ਪ੍ਰਵਾਹ ਨਾ ਕਰਦਿਆ ਪੰਜ ਸਾਲ ਸਾਡੇ ਲਈ ਲੜ੍ਹਨ ਵਾਲੇ ਅਤੇ ਉਨ੍ਹਾਂ ਨੂੰ ਸ਼ਾਹੀ ਕੁਰਸੀ ਤੇ ਬਿਠਾਉਣ ਵਾਲੇ ਲੋਕਾਂ ਦਾ ਔਖ ਦੀ ਘੜੀ ਵਿੱਚ ਸਾਥ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਹੌਸ਼ਲਾ ਬਣਦਾ ਚਾਹੀਦਾ ਹੈ, ਤਾਂ ਜੋ ਇਹ ਮਾੜਾ ਸਮਾਂ ਕਿਸੇ ਬਤੀਤ ਹੋ ਸਕੇ। ਚਹਿਲ ਨੇ ਦੱਸਿਆ ਕਿ ਬੀਤੇ ਸਮੇਂ ਦੇ ਮੁਕੰਮਲ ਲਾਕਡਾਊਨ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੈਂਕੜੇ ਪਰਿਵਾਰਾਂ ਨੂੰ ਲੋੜਵੰਦ ਰਾਸ਼ਨ, ਦਵਾਈਆ ਅਤੇ ਹੋਰ ਸਮਾਨ ਦੀ ਘਰ-ਘਰ ਵੰਡੀ ਕੀਤੀ ਗਈ ਸੀ, ਤਾਂ ਲੋੜਵੰਦ ਪਰਿਵਾਰ ਭੁੱਖ ਨਾ ਸੌਣ। ਚਹਿਲ ਨੇ ਕਿਹਾ ਭਾਵੇਂ ਸੂਬਾ ਦੀ ਕਾਂਗਰਸ ਸਰਕਾਰ ਵਲੋਂ ਕੋਰੋਨਾ ਪੀੜਿਤ ਮਰੀਜ਼ਾ ਦੇ ਨਾਲ-ਨਾਲ ਲੋਕਾਂ ਦੀ ਭਲਾਈ ਅਨੇਕਾ ਉਪਰਾਲ ਕੀਤੇ ਜਾ ਰਹੇ ਹਨ, ਉੱਥੇ ਹੀ ਹੁਣ ਯੂਥ ਕਾਂਗਰਸ ਮਾਨਸਾ ਦੀ ਟੀਮ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੋਰੋਨਾ ਪੀੜਿਤ ਮਰੀਜ਼ਾ ਨੂੰ ਘਰ-ਘਰ ਮੈਡੀਕਲ ਕਿੱਟਾਂ ਅਤੇ ਲੋੜ ਪੈਣ ਤੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਖੂਨਦਾਨ ਕੈਂਪ ਆਦਿ ਅਨੇਕਾਂ ਲੋਕਾਂ ਦੀ ਭਲਾਈ ਕੰਮ ਕੀਤੇ ਜਾ ਰਹੇ ਹਨ, ਤਾ ਜੋ ਪੀੜਿਤ ਅਤੇ ਲੋੜਵੰਦ ਪਰਿਵਾਰਾਂ ਨੂੰ ਦਿੱਕਤਾ ਦਾ ਸਾਹਮਣਾ ਨਾ ਕਰਨਾ ਪਵੇ। ਚੁਸਪਿੰਦਰਵੀਰ ਚਹਿਲ ਨੇ ਹੋਰਨਾਂ ਪਾਰਟੀਆ ਦੇ ਆਗੂਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਾਨੂੰ ਅਜਿਹੀ ਸੰਕਟ ਦੀ ਘੜੀ ਵਿੱਚ ਲੋਕਾਂ ਦਾ ਸਹਾਰਾ ਬਣਨ ਦੀ ਮੁੱਖ ਲੋੜ ਹੈ, ਤਾਂ ਜੋ ਇਹ ਮਾੜਾ ਸਮਾਂ ਜਲਦ ਬਿਨ੍ਹਾਂ ਕਿਸੇ ਮਾੜੀ ਘਟਨਾ ਤੋਂ ਬਤੀਤ ਹੋ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀਆ ਹਦਾਇਤਾ ਦੀ ਜਰੂਰ ਪਾਲਣਾ ਕਰਨ ਅਤੇ ਇਸਦੇ ਬਚਾਅ ਲਈ ਕੋਰੋਨਾ ਟੈਸਟ ਅਤੇ ਕੋਵਿਡ ਵੈਕਸੀਨ ਜਰੂਰ ਲਗਵਾਉਣ ਅਤੇ ਬਿਨ੍ਹਾਂ ਕੰਮ ਤੋਂ ਘਰਾਂ ਤੋ ਬਾਹਰ ਨਾਲ ਨਿਕਲਣ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਭਾਵੇਂ ਉਨ੍ਹਾਂ ਦੀ ਟੀਮ ਦੇ ਕੁੱਝ ਨੌਜਵਾਨ ਬਿਮਾਰ ਹੋ ਚੁੱਕੇ ਹਨ, ਪਰ ਫਿਰ ਵੀ ਯੂਥ ਕਾਂਗਰਸ ਉਨ੍ਹਾਂ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਖੜ੍ਹੀ ਰਹੇਗੀ।
ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆਏ ਲੋਕਾਂ ਨੂੰ ਸਰਕਾਰੀ ਸਹੂਲਤਾ ਅਧੀਨ ਇਲਾਜ ਕਰਵਾਉਣ ਲਈ ਦਰ-ਦਰ ਠੋਕਰਾ ਖਾਣੀਆ ਪੈ ਰਹੀਆ ਹਨ। ਜਿੱਥੇ ਸਰਕਾਰਾਂ ਲੋਕਾਂ ਨੂੰ ਬਣਦੀਆ ਸਹੂਲਤਾ ਪ੍ਰਦਾਨ ਕਰਵਾਉਣ ਲਈ ਨਾਕਾਮ ਸਾਬਤ ਹੋਈਆ ਹਨ, ਉੱਥੇ ਹੀ ਚੋਣਾਂ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੇ ਅਤੇ ਲੋਕਾਂ ਦੇ ਮਸੀਹਾ ਕਹਾਉਣ ਵਾਲੇ ਰਾਜਨੀਤਿਕ ਪਾਰਟੀਆ ਦੇ ਕੁੱਝ ਆਗੂ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਦਾ ਸਹਾਰਾ ਬਣਨ ਦੀ ਬਜਾਏ ਘਰਾਂ ਵਿੱਚ ਡਰਦੇ ਆਰਾਮ ਫਰਮਾਹ ਰਹੇ ਹਨ, ਪਰ ਲੋਕ ਇੰਨ੍ਹਾਂ ਆਗੂਆਂ ਦੀ ਮੌਕਾਪ੍ਰਾਸਤੀ ਨੀਤੀ ਤੋ ਭਹਿਭੀਤ ਜਾਣੂ ਹੋ ਚੁੱਕੇ ਹਨ ਅਤੇ ਇੰਨ੍ਹਾਂ ਨੂੰ ਸਬਕ ਸਿਖਾਉਣ ਲਈ ਆਉਣ ਵਾਲੀਆਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।