*ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ਤੇ ਕਰਵਾਏ ਜਾ ਰਹੇ ਭਾਸ਼ਣ ਮੁਕਾਬਿਲਆਂ ਬਲਾਕ ਪੱਧਰ ਦਾ ਪਹਿਲਾ ਦੋਰ ਮਕੁਮੰਲ ਹੁੱਣ ਜਿਲ੍ਹਾ ਪੱਧਰ ਦੇ ਮੁਕਾਬਲੇ ਮਿੱਤੀ 7 ਦਸੰਬਰ 2021 ਨੂੰ ਮਾਨਸਾ ਵਿੱਚ*

0
2

ਮਾਨਸਾ 24,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼):  ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ਤੇ ਕਰਵਾਏ ਜਾ ਰਹੇ ਭਾਸ਼ਣ ਮੁਕਾਬਿਲਆਂ ਦਾ ਪਹਿਲਾ ਪੜਾਅ ਅੱਜ ਮੁਕੰਮਲ ਕਰ ਲਿਆ ਗਿਆ ਹੈ।ਬਲਾਕ ਝੁਨੀਰ ਅਤੇ ਸਰਦੂਲਗੜ ਦੇ ਬਲਾਕ ਦੇ ਮੁਕਾਬਲੇ/ਸਕਰੀਨੰਗ ਅੱਜ ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਕਰਵਾਏ ਗਏ।ਜਿਸ ਵਿੱਚ ਵੱਖ ਵੱਖ ਯੂਥ ਕਲੱਬਾਂ,ਰਾਸ਼ਟਰੀ ਸੇਵਾ ਯੋਜਨਾ ਦੇ 14 ਲੜਕੇ/ਲੜਕੀਆਂ ਨੇ ਭਾਗ ਲਿਆ।ਭਾਸ਼ਣ ਮੁਕਾਬਿਲਆਂ ਦੋਰਾਨ ਦੇਸ਼ ਭਗਤੀ ਦੇ ਮਾਹੋਲ ਨੂੰ ਸਿਰਜਦਆਂ ਵੱਖ ਵੱਖ ਭਾਗੀਦਾਰਾਂ ਨੇ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਤੇ ਗੱਲ ਕਰਦਿਆਂ ਦੱਸਿਆ ਕਿ ਇੱਕ ਬਾਗ ਦਾ ਮਾਲੀ ਜਦੋ ਆਪਣੇ ਬਾਗ ਵਿੱਚ ਫੁੱਲਾਂ ਦੀ ਰਾਖੀ ਕਰਦਾ ਹੈ ਤਾਂ ਉਹ ਵੀ ਦੇਸ਼ ਭਗਤੀ ਹੈ।ਦੇਸ਼ ਲਈ ਜਾਨਾਂ ਵਾਰਣ ਵਾਲੇ ਸ਼ਹੀਦਾ ਵੱਲੋ ਦਿੱਤੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀ ਜਾ ਸਕਦਾ।ਉਹਨਾਂ ਕਿਹਾ ਕਿ ਨੋਜਵਾਨਾਂ ਨੂੰ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਦੇ ਹੋਏ ਇੱਕ ਸਿਰਜਨਾਤਮਕ ਸਮਾਜ ਸਿਰਜਣਾ ਚਾਹੀਦਾ ਹੈ।
ਸਮੂਹ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਭਾਸ਼ਣ ਮੁਕਾਬਿਲਆਂ ਦੇ ਮੁੱਖ ਪ੍ਰਬੰਧਕ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਜਿਲ੍ਹਾ ਪੱਧਰ ਲਈ ਚੁੱਣੇ ਗਏ ਬਲਾਕ ਪੱਧਰ ਦੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿਵੇ ਜਿਵੇ ਇਹਨਾਂ ਮੁਕਾਬਿਲਆਂ ਦਾ ਪੱਧਰ ਅੱਗੇ ਵੱਧ ਰਿਹਾ ਹੈ ਉਵੇਂ ਹੀ ਹਰ ਭਾਗੀਦਾਰ ਨੂੰ ਆਪਣੇ ਵਿਸ਼ੇ ਅਤੇ ਬਾਕੀ ਗੱਲਾਂ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ।
ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਤੇ ਮੁਕਾਬਿਲਆਂ ਵਿੱਚ ਜੱਜ ਦੀ ਭੂਮਿਕਾ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨਸਾ ਅਤੇ ਸਿiੱਖਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ ਅਤੇ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਨਿਭਾਈ।ਬਲਾਕ ਝੁਨੀਰ ਵਿੱਚ ਲਖਵਿੰਦਰ ਕੌਰ ਬੀਰੇਵਾਲਾ ਜੱਟਾਂ ਨੇ ਪਹਿਲਾ ਸਥਾਨ ਅਤੇ ਸਰਦੂਲਗੜ ਬਲਾਕ ਵਿੱਚੋਂ ਰਮਨਦੀਪ ਕੌਰ ਯੂਨੀਵਰਸਟੀ ਕਾਲਜ ਸਰਦੂਲਗੜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਹੁਣ ਬਲਾਕ ਪੱਧਰ ਦੇ ਪਹਿਲੇ ਤਿੰਨ ਵਿਜੇਤਾ ਮਿੱਤੀ 7 ਦਸੰਬਰ 2021 ਨੂੰ ਮਾਨਸਾ ਵਿਖੇ ਹੋਣ ਵਾਲੇ ਜਿਲ੍ਹਾ ਪੱਧਰ ਦੇ ਮੁਕਾਬਿਲਆਂ ਵਿੱਚ ਭਾਗ ਲੈਣਗੇ।
ਇਸ ਬਾਰੇ ਜਾਣਕਾਰੀ ਦਿਦਿੰਆ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਜੇਤੂ ਨੂੰ ਪੰਝ ਹਜਾਰ( 5000/-) ਦੀ ਰਾਸ਼ੀ ਦਾ ਪਹਿਲਾ ਇਨਾਮ ਦਿੱਤਾ ਜਾਵੇਗਾ ਦੂਸਰੇ ਅਤੇ ਤੀਸ਼ਰੇ ਸਥਾਨ ਵਾਲੇ ਨੂੰ ਕ੍ਰਮਵਾਰ ਦੋ ਹਜਾਰ ਅਤੇ ਇੱਕ ਹਜਾਰ ਦੀ ਰਾਸ਼ੀ ਦਿੱਤੀ ਜਾਵੇਗੀ।ਰਾਜ ਪੱਧਰ ਦੇ ਜੇਤੂ ਨੂੰ ਪੰਚੀ ਹਜਾਰ ਦੀ ਰਾਸ਼ੀ ਦਿੱਤੀ ਜਾਵੇਗੀ ਅਤੇ ਦੂਸ਼ਰੇ ਸਥਾਨ ਵਾਲੇ ਨੂੰ ਦਸ ਹਜਾਰ ਅਤੇ ਤੀਸਰਾ ਸਥਾਨ ਵਾਲੇ ਨੂੰ ਪੰਜ ਹਜਾਰ ਦੀ ਰਾਸ਼ੀ ਪ੍ਰਸੰਸਾ ਪੱਤਰ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਡਾ ਘੰਡ ਨੇ ਦੱਸਿਆ ਕਿ ਕੌਮੀ ਪੱਧਰ ਦੇ ਜੇਤੂ ਨੂੰ ਦੋ ਲੱਖ ਨਗਦ ਇਨਾਮ ਦਿੱਤਾ ਜਾਵੇਗਾ ਦੂਸਰੇ ਸਥਾਨ ਵਾਲੇ ਨੂੰ ਇੱਕ ਲੱਖ ਅਤੇ ਤੀਸ਼ਰੇ ਸਥਾਨ ਵਾਲੇ ਨੂੰ ਪੰਜਾਹ ਹਜਾਰ ਦੀ ਰਾਸ਼ੀ ਦਿੱਤੀ ਜਾਵੇਗੀ।ਜਿਲ੍ਹਾ ਪੱਧਰ ਦੇ ਮੁਕਾਬਿਲਆ ਵਿੱਚ ਮਾਨਸਾ ਬਲਾਕ ਦੀ ਪ੍ਰਤੀਨਿਧਤਾ ਭੀਖੀ ਬਲਾਕ ਝੁਨੀਰ,ਸਰਦੂਲਗੜ ਅਤੇ ਬੁਢਲਾਡਾ ਬਲਾਕ ਵਿੱੋਚੋ ਇਸ ਮੋਕੇ ਹੋਰਨਾਂ ਤੋ ਇਲਾਵਾਗੁਰਸੇਵਕ ਸਿੰਘ ਯੂਨੀਵਰਸਟੀ ਕਾਲਜ ਸਰਦੂਲਗੜ, ਮੰਜੂ ਰਾਣੀ ਸਰਦੂਲਗੜ,ਬੇਅੰਤ ਕੌਰ ਕਿਸ਼ਨਗੜ ਫਰਵਾਹੀ ਸੀਨੀਅਰ ਵਲੰਟੀਅਰ ਮਨੋਜ ਕੁਮਾਰ,ਜਗਤਾਰ ਸਿੰਘ,ਗੁਰਪ੍ਰੀਤ ਸਿੰਘ ਨੰਦਗੜ,ਗੁਰਪ੍ਰੀਤ ਅੱਕਾਂਵਾਲੀ ਨੇ ਵੀ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here