ਮਾਨਸਾ 05,ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਿਛਲੇ ਸਾਲਾਂ ਦੀ ਤਰਾਂ ਨੋਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਹਿੱਤ ਅਤੇ ਨੋਜਵਾਨਾਂ ਨੂੰ ਸਮਾਜ ਦੇ ਵਿਕਾਸ ਦੇ ਕੰਮਾਂ ਵਿੱਚ ਭਾਗੀਦਾਰੀ ਬਣਾਉਣ ਹਿੱਤ ਬਲਾਕ/ਜਿਲ੍ਹਾ/ਰਾਜ ਅਤੇ ਕੋਮੀ ਪੱਧਰ ਦੇ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਮੁਕਾਬਿਲਆਂ ਤੋ ਪਹਿਲਾਂ ਬਲਾਕ ਪੱਧਰ ਦੇ ਮੁਕਾਬਲੇ ਕਰਵਾਕੇ ਸਕ੍ਰੀਨਗ ਕੀਤੀ ਜਾਵੇਗੀ ਅਤੇ ਬਲਾਕ ਪੱਧਰ ਤੇ ਪਹਿਲੇ ਤਿੰਨ ਜੈਤੂ ਜਿਲ੍ਹਾ ਪੱਧਰ ਦੇ ਮੁਕਾਬਲੇ ਵਿੱਚ ਭਾਗ ਲੇ ਸਕਣਗੇ।ਉਹਨਾਂ ਕਿਹਾ ਕਿ ਮਾਨਸਾ ਅਤੇ ਭੀਖੀ ਬਲਾਕ ਪੱਧਰ ਦੇ ਮੁਕਾਬਲੇ/ ਸਕ੍ਰੀਨਗ ਨਹਿਰੂ ਯੁਵਾ ਕੇਦਰ ਮਾਨਸਾ ਵਿਖੇ ਮਿੱਤੀ 17 ਨਵੰਬਰ 2021 ਨੂੰ ਸਵੇਰੇ 11 ਵਜੇ ਕਰਵਾਈ ਜਾ ਰਹੀ ਹੈ।ਇਸੇ ਤਰਾਂ ਬਲਾਕ ਬੁਢਲਾਡਾ ਲਈ 22 ਨਵੰਬਰ ਅਤੇ ਝੁਨੀਰ ਅਤੇ ਸਰਦੂਲਗੜ ਬਲਾਕ ਦੀ ਸਕ੍ਰੀਨਗ ਵੀ ਨਹਿਰੂ ਯੁਵਾ ਕੇਂਦਰ ਮਾਨਸਾ ਵਿੱਚ ਹੀ ਮਿੱਤੀ 23 ਨਵੰਬਰ 2021 ਨੂੰੰ ਕਰਵਾਈ ਜਾਵੇਗੀ।
ਸਰਬਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਮੁਕਾਬਿਲਆਂ ਲਈ ਭਾਗੀਦਾਰ ਦੀ ਉਮਰ ਮਿੱਤੀ ਇੱਕ ਅਪ੍ਰੇਲ 2021( 1/4/2021) ਨੂੰ 18 ਸਾਲ ਤੋਂ ਵੱਧ ਅਤੇ 29 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਭਾਗੀਦਾਰ ਮਾਨਸਾ ਜਿਲ੍ਹੇ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ ਜਿਸ ਲਈ ਉਸ ਨੂੰ ਆਪਣਾ ਪੱਕਾ ਸਬੂਤ ਦੇਣਾ ਹੋਵੇਗਾ।ਡਾ. ਸੰਦੀਪ ਘੰਡ ਨੇ ਹੋਰ ਜਾਣਕਾਰੀ ਸਾਝੀ ਕਰਦਿਆਂ ਦੱਸਿਆ ਕਿ ਜਿਲਾ ਪੱਧਰ ਦੇ ਜੈਤੂ ਨੂੰ 5000/-(ਪੰਜ ਹਜਾਰ) ਦੁਜੇ ਨੰਬਰ ਤੇ ਰਹਿਣ ਵਾਲੇ ਨੂੰ 2000/-(ਦੋ ਹਜਾਰ) ਅਤੇ ਤੀਸਰੇ ਨੰਬਰ ਤੇ ਰਹਿਣ ਵਾਲੇ ਨੂੰ 1000/-ਦੀ ਰਾਸ਼ੀ ਦਿਤੀ ਜਾਵੇਗੀ ।ਇਸੇ ਤਰਾਂ ਰਾਜ ਪੱਧਰ ਦੇ ਮੁਕਾਬਲੇ ਵਿੱਚ ਜੈਤੂ ਨੂੰ 25000/-(ਪੰਝੀ ਹਜਾਰ) ਦੂਸ਼ਰੇ ਨੰਬਰ ਤੇ ਜੈਤੂ ਨੂੰ 10000-(ਦਸ ਹਜਾਰ ਰੁਪਏ) ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਨੂੰ 5000/-(ਪੰਜ ਹਾਜਰ) ਦੀ ਰਾਸ਼ੀ ਦਿਤੀ ਜਾਵੇਗੀ।ਰਾਸ਼ਟਰ ਪੱਧਰ ਦੇ ਮੁਕਾਬਲੇ ਜੋ ਕਿ ਦਿਲੀ ਵਿਖੇ ਆਯੋਜਿਤ ਕੀਤੇ ਜਾਣਗੇ ਵਿੱਚ ਜੈਤੂ ਨੂੰ 2 ਲੱਖ (ਦੋ ਲੱਖ) ਦੂਜੇ ਨੰਬਰ ਤੇ ਇੱਕ ਲੱਖ ਅਤੇ ਤੀਸਰੇ ਸਥਾਨ ਦੇ ਜੈਤੂ ਨੂੰ 50000/-(ਪੰਜਾਹ ਹਜਾਰ)ਦੀ ਰਾਸ਼ੀ ਦਿੱਤੀ ਜਾਵੇਗੀ।
ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਮੁਕਾਬਿਲਆਂ ਲਈ ਹਰ ਸਾਲ ਦੀ ਤਰਾਂ ਦੇਸ਼ ਭਗਤੀ ਰਾਸ਼ਟਰ ਨਿਰਮਾਣ ਵਿਸ਼ੇ ਨੂੰ ਸਬ ਕਾ ਸਾਥ ਸਬ ਕਾ ਵਿਸ਼ਵਾਸ,ਸਬ ਕਾ ਵਿਕਾਸ ਅਤੇ ਸਬ ਕਾ ਪਰਿਆਸ ਨੂੰ ਲਿਆ ਗਿਆ ਹੈ। ਇਹ ਵੀ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ,ਰਾਸ਼ਟਰੀ ਸ਼ੇਵਾ ਯੋਜਨਾ ਅਤੇ ਸਿਖਿਆ ਵਿਕਾਸ ਮੰਚ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਹਨਾਂ ਮੁਕਾਬਿਲਆ ਲਈ ਅਰਜੀ ਫਾਰਮ ਨਹਿਰੂ ਯੂਵਾ ਕੇਂਦਰ ਮਾਨਸਾ ਜਾਂ ਯੁਵਕ ਸੇਵਾਵਾਂ ਦਫਤਰ ਤੋ ਬਿਲਕੁੱਲ ਮੁੱਫਤ ਪ੍ਰਾਪਤ ਕੀਤੇ ਜਾ ਸਕਦੇ ਹਨ।