*ਦੇਸ਼ ਦੀ ਵੱਧ ਰਹੀ ਅਬਾਦੀ ਦੀ ਸਮੱਸਿਆ ਦੇਸ ਦੇ ਵਿਕਾਸ ਵਿੱਚ ਰੁਕਵਾਟ ਬਣ ਰਹੀ ਹੈ ਬਿਕਰਮ ਸਿੰਘ ਗਿੱਲ ਰਾਜ ਨਿਰਦੇਸ਼ਕ*

0
12

ਮਾਨਸਾ 12,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਵਿਸ਼ਵ ਅਬਾਦੀ ੁਦਿਵਸ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਹਨ ਪੇਟਿੰਗ,ਭਾਸ਼ਣ,ਲੇਖ ਅਤੇ ਕੁਇੱਜ ਮੁਕਾਬਲੇ
 ਦੇਸ਼ ਦੀ ਵੱਧ ਰਹੀ ਅਬਾਦੀ ਹੋਰ ਵੀ ਕਈ ਸੱਮਸਿਆਵਾਂ ਨੂੰ ਜਨਮ ਦੇ ਰਹੀ ਹੈ ਅਤੇ ਦੇਸ ਦੇ ਵਿਕਾਸ ਵਿੱਚ ਰੁਕਾਵਟ ਬਣੀ ਹੋਈ ਹ।ੈ ਇਸ ਗੱਲ ਦਾ ਪ੍ਰਗਟਵਾ ਨਹਿਰੂ ਯੁਵਾ ਕੇਂਦਰ ਪੰਜਾਬ ਦੇ ਰਾਜ ਨਿਰਦੇਸ਼ਕ ਸ੍ਰੀ ਬਿਕਰਮ ਸਿੰਘ ਗਿੱਲ  ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਵਿਸਵ ਅਬਾਦੀ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਸੈਮੀਨਰ ਨੂੰ ਸੰਬੋਧਨ ਕਰਦਿਆ ਕੀਤਾ। ਸ੍ਰੀ ਗਿੱਲ ਨੇ ਕਿਹਾ ਕਿ ਸਿੱਖਿਆਂ ਦੇ ਪ੍ਰਸਾਰ ਅਤੇ ਜਾਗਰੂਕਤਾ ਨਾਲ ਇਸ ਸੱਮਸਿਆ ਤੋ ਨਿਜਾਤ ਪਾਈ ਜਾ ਸਕਦੀ ਹੈ ਜਿਸ ਵਿੱਚ ਯੂਥ ਕਲੱਬਾਂ ਆਪਣਾ ਆਹਿਮ ਰੋਲ ਅਦਾ ਕਰ ਸਕਦਿਆ ਹਨ ।
ਆਨਲਾਈਨ ਕਰਵਾਏ ਗਏ ਸੈਮੀਨਰ ਨੂੰ ਸੰਬੋਧਨ ਕਰਦਿਆ ਜਿਲਾ ਯੂਥ ਅਫਸਰ  ਸਰਬਜੀਤ ਸਿੰਘ ਨੇ ਦੱਸਿਆ ਕਿ ਨਹਿਰੂ ਯੁਵਾ ਮਾਨਸਾ ਵੱਲੋ ਵਿਸਵ ਅਬਾਦੀ ਦਿਵਸ ਦੇ ਸੰਬੰਧ ਵਿੱਚ  ਲੇਖ, ਪੇਟਿੰਗ ਅਤੇ ਕਿਊਜ ਮਕਾਬਲੇ ਕਰਵਾਏ ਜਾ ਰਹੇ ਹਨ। ਉਹਨਾ ਨੇ ਕਿਹਾ ਕਿ ਵੱਧਦੀ ਅਬਾਦੀ ਵਿੱਚ ਦੇਸ ਦੀ ਆਰਥਿਕਤਾ ਤੇ ਵੀ ਮਾੜਾ ਅਸਰ ਪੈਦਾਂ ਹੈ। ਸੈਮੀਨਾਰ ਦੌਰਾਨ ਵਿਚਾਰ ਚਰਚਾ ਵਿੱਚ ਭਾਗ ਲੇਦਿਆਂ ਮਨੋਜ ਕੁਮਾਰ ਛਾਪਿਆਂਵਾਲੀ ,ਮਿਸ ਬੇਅੰਤ ਕੌਰ ਕ੍ਰਿਸਨਗੜ੍ਹ ਫਰਵਾਹੀ, ਰਾਜਵੀਰ ਕੌਰ ਰੜ੍ਹ, ਮੰਜੂ ਸਰਦੂਲਗੜ੍ਹ, ਮਨਪ੍ਰੀਤ ਕੌਰ ਆਹਲੂਪੁਰ , ਪਰਮਜੀਤ ਕੌਰ ਬੁਢਲਾਡਾ, ਮਨਦੀਪ ਕੁਮਾਰ ਸ਼ਰਮਾ ਪ੍ਰਧਾਨ ਗੇਹਲੇ, ਜੀਵਨ ਸ਼ਿੰਘ ਕੌਰਵਾਲਾ, ਗੁਰਪ੍ਰੀਤ ਨੰਦਗੜ੍ਹ, ਜਗਤਾਰ ਸਿੰਘ ਅਤਲਾ ਕਲਾਂ, ਜੋਨੀ ਮਾਨਸਾ, ਕਰਮਜੀਤ ਕੌਰ ਸੇਖਪੁਰ ਖੁਡਾਲ ਨੇ ਕਿਹਾ ਕਿ ਯੁਵਾ ਸਕਤੀ ਅਬਾਦੀ ਦੀ ਸੱਮਸਿਆ ਨੂੰ ਠੱਲ਼ ਪਾਉਣ ਲਈ ਸਾਰਿਥਕ ਰੋਲ ਅਦਾ ਕਰ ਸਕਦੀ ਹੈ ਉਹਨਾ ਨੇ ਪ੍ਰਣ ਕੀਤਾ ਇਸ ਸੱਮਸ਼ਿਆ ਦੇ ਹੱਲ ਲਈ ਪਿੰਡ- ਪਿੰਡ ਜਾ ਕਿ ਲੋਕਾ ਨੂੰ ਜਾਗਰੂਕਤਾ ਮੁਹਿੰਮ ਚਲਾਉਣਗੇ।


 ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਸੰਦੀਪ ਘੰਡ ਨੇ ਵੱਖ-ਵੱਖ ਬੁਲਾਰਿਆਂ ਵੱਲੋ ਪ੍ਰਗਟਾਏ ਵਿਚਾਰਾਂ ਲਈ ਦੰਨਵਾਦ ਕਰਦਿਆਂ ਕਿਹਾ ਕਿ ਯੂਥ ਕਲੱਬਾਂ ਦੇ ਸਹਿਯੋਗ ਨਾਲ ਅਬਾਦੀ ਦੀ ਸਮੱਸਿਆ ਦੇ ਰੋਕਥਾਮ ਲਈ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ।ਸੈਮੀਨਾਰ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਤੋ ਇਲਾਵਾ ਵੱਖ ਵੱਖ ਕਲੱਬਾਂ ਦੇ 54 ਦੇ ਕਰੀਬ ਲੜਕੇ/ਲੜਕੀਆਂ ਨੇ ਭਾਗ ਲਿਆ।

LEAVE A REPLY

Please enter your comment!
Please enter your name here