*ਦੇਸ਼ ਦੀ ਆਜ਼ਾਦੀ ਤੋਂ 75 ਸਾਲ ਬਾਅਦ ਵੀ ਸੰਗਰੂਰ ਦੇ ਇਸ ਪਿੰਡ ਨੂੰ ਸ਼ਹਿਰ ਤੱਕ ਜਾਣ ਲਈ ਨਹੀਂ ਹੈ ਕੋਈ ਬਸ ਸਰਵਿਸ

0
28

ਸੰਗਰੂਰ: ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਚੁੱਕੇ ਹਨ ਦੇਸ਼ ਤਰੱਕੀ ਦੇ ਵੱਲ ਵੱਧ ਰਿਹਾ ਹੈ ਪਰ ਇਸ ਦੇ ਉਲਟ ਅਸੀਂ ਤੁਹਾਨੂੰ ਪੰਜਾਬ ਦੇ ਸੰਗਰੂਰ ਦਾ ਇੱਕ ਅਜਿਹਾ ਪਿੰਡ ਵਿਖਾਉਣ ਜਾ ਰਹੇ ਹਨ ਜਿਸ ਵਿੱਚ ਹੁਣ ਤੱਕ ਕੋਈ ਬਸ ਸਰਵਿਸ ਨਹੀਂ ਹੈ। ਪਰ ਇਸ ਦੇ ਨਾਲ ਹੀ ਦੱਸ ਦਈਏ ਕਿ ਇੱਥੇਂ ਇੱਕ ਰੇਲਵੇ ਸਟੇਸ਼ਨ ਜ਼ਰੂਰ ਹੈ ਪਰ ਉੱਥੇ ਕੋਈ ਗੱਡੀ ਨਹੀਂ ਰੁਕਦੀ। ਆਓ ਹੁਣ ਤੁਹਾਨੂੰ ਇਸ ਖਾਸ ਰਿਪੋਰਟ ‘ਚ ਇਸ ਪਿੰਡਬਾਰੇ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ।

ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਵਿਧਾਨਸਭਾ ਹਲਕਾ ਸੁਨਾਮ ਦਾ ਪਿੰਡ ਭਰੂਰ ਹੈ। ਜਿੱਥੇ ਰੇਲਵੇ ਦਾ ਇੱਕ ਬੋਰਡ ਲਗਾ ਹੈ ਜਿਸ ‘ਤੇ ਪਿੰਡ ਦਾ ਨਾਂਅ ਲਿਖਿਆ ਹੋਇਆ ਹੈ। ਹੁਣ ਇਸ ਤੋਂ ਸਾਫ਼ ਹੈ ਕਿ ਰੇਲਵੇ ਸਟੇਸ਼ਨ ਵੀ ਹੋਵੇਗਾ ਪਰ ਰੇਲਵੇ ਸਟੇਸ਼ਨ ‘ਤੇ ਵੱਡਾ-ਵੱਡਾ ਘਾਹ ਉੱਗਿਆ ਹੋਇਆ ਹੈ ਜੋ ਇਸ਼ਾਰਾ ਦਿੰਦਾ ਹੈ ਕਿ ਇੱਥੇ ਨਾਹ ਤਾਂ ਕੋਈ ਪੈਸੇਂਜਰ ਆਇਆ ਹੋਵੇਗਾ ਅਤੇ ਨਾਹ ਹੀ ਟ੍ਰੇਨ ਰੁਕੀ ਹੋਵੇਗੀ। ਅਤੇ ਟਿਕਟ ਖਿਡ਼ਕੀ ਵੀ ਬੰਦ ਹੈ।

ਪਰ ਇਸ ਦੇ ਨਾਲ ਹੀ ਇੱਥੇ ਇੱਕ ਰੇਟ ਲਿਸਟ ਜਰੂਰ ਲੱਗੀ ਹੋਈ ਹੈ। ਇਸੇ ਦੌਰਾਨ ਇੱਥੇ ਟ੍ਰੇਨ ਵੀ ਆਉਂਦੀ ਨਜ਼ਰ ਆਈ ਜਿਸ ਦਾ ਲੋਕ ਇੰਤਜ਼ਾਰ ਵੀ ਕਰ ਰਹੇ ਹਨ। ਪਰ ਰੇਲ ਦੌੜਦੇ ਹੋਏ ਨਿਕਲ ਗਈ ਅਤੇ ਅਜਿਹਾ ਹੀ ਹਰ ਰੋਜ਼ ਹੁੰਦਾ ਹੈ। ਇੱਕ ਦੂਜਾ ਸਾਧਨ ਪਿੰਡ ਨੂੰ ਸ਼ਹਿਰ ਦੇ ਨਾਲ ਜੋੜਨ ਦਾ ਉਹ ਹੁੰਦਾ ਹੈ ਬਸ ਸਰਵਿਸ। ਉਹ ਤਾਂ ਇਸ ਪਿੰਡ ਵਿੱਚ 75 ਸਾਲਾਂ ਤੋਂ ਹੈ ਹੀ ਨਹੀਂ,,, ਅਤੇ ਨਾ ਹੀ ਕਿਸੇ ਨੇਤਾ ਨੇ ਸੋਚਿਆ।

ਇਸ ਬਾਰੇ ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰ ਵਾਰ ਅਸੀਂ ਮੰਗ ਰੱਖਦੇ ਹਾਂ ਪਰ ਇਹ ਸਭ ਹੁਣ ਸਭ ਦੇ ਸਾਹਮਣੇ ਹੈ। ਇਸ ਇਲਾਕੇ ‘ਚ ਕਈ ਦਿੱਗਜ ਨੇਤਾ ਰਹੇ ਹਨ, ਸਾਰੀਆਂ ਸਰਕਾਰਾਂ ਦੇ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਅਮਨ ਅਰੋੜਾ ਸੰਗਰੂਰ ਵਿੱਚ ਹੈ। ਇੱਥੋ ਤੱਕ ਕਿ ਭਗਵੰਤ ਮਾਨ, ਵਿਜੇਇੰਦਰ ਸਿੰਗਲਾ, ਸੁਖਦੇਵ ਸਿੰਘ ਢੀਂਡਸਾ ਵੀ ਇੱਥੋ ਹੀ ਹਨ। ਪਰ ਸ਼ਾਇਦ ਕਿਸੇ ਨੂੰ ਇਹ ਪਿੰਡ ਦਿਖ ਹੀ ਨਹੀਂ ਰਿਹਾ ਅਤੇ ਲੋਕਾਂ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਕਿ ਜੇਕਰ ਤੁਹਾਡੇ ਪਿੰਡ ਵਿੱਚ ਬਸ ਸਰਵਿਸ ਸ਼ੁਰੂ ਹੋ ਗਈ ਤਾਂ ਟ੍ਰੇਨ ਸਰਵਿਸ ਬੰਦ ਹੋ ਜਾਵੇਗੀ ਕਿਉਂਕਿ ਰੇਲਵੇ ਨੂੰ ਘਾਟਾ ਪਵੇਗਾ। ਪਰ ਲੋਕ ਬੋਲੇ ਕਿ ਦੋ ਸਾਲ ਤੋਂ ਤਾਂ ਟ੍ਰੇਨ ਵੀ ਬੰਦ ਹੈ।

ਪਿੰਡ ਦੇ ਲੋਕਾਂ ਮੁਤਾਬਕ ਅਮੀਰ ਲੋਕ ਤਾਂ ਆਪਣੇ ਸਾਧਨਾਂ ‘ਤੇ ਮੋਟਰਸਾਇਕਿਲ ਅਤੇ ਕਾਰ ‘ਤੇ ਚਲਾ ਜਾਂਦਾ ਹੈ ਜੋ ਗਰੀਬ ਹੈ ਉਹ ਫਿਰ ਪੈਦਲ ਹੀ ਜਾਂਦਾ ਹੈ। ਪਿੰਡ ਵਿੱਚ ਅਠਵੀਂ ਜਮਾਤ ਦੇ ਤੱਕ ਸਕੂਲ ਹੈ ਅਤੇ ਉਸਦੇ ਬਾਅਦ ਦੂੱਜੇ ਪਿੰਡ ਵਿੱਚ ਸਕੂਲ ਪੜ੍ਹਣ ਲਈ ਸਾਡੇ ਬੱਚੇ ਪੈਦਲ ਜਾਂਦੇ ਹਨ।

ਏਬੀਪੀ ਸਾਂਝਾ ਨੇ ਇਸ ਪਿੰਡ ਦੀ ਤਸਵੀਰ ਦਿਖਾ ਕੇ ਫਰਜ ਨਿਭਾਇਆ, ਹੁਣ ਵੇਖਣਾ ਹੈ 10 ਮਾਰਚ ਨੂੰ ਨਵੀਂ ਸਰਕਾਰ ਬਣਦੀ ਹੈ ਤਾਂ ਉਹ ਇਸ ਪਿੰਡ ਦੇ ਲੋਕਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਬਸ ਸਰਵਿਸ ਦੇ ਨਾਲ ਹੋਰ ਕੀ ਸਹੂਲਤ ਦੇ ਪਾਉਂਦੀ ਹੈ। ਜਾਂ ਫਿਰ ਇੱਕ ਵਾਰ ਫਿਰ ਤੋਂ ਇਸ ਪਿੰਡ ਦੇ ਲੋਕਾਂ ਦੇ ਪੰਜ ਸਾਲ ਇਸੇ ਤਰ੍ਹਾਂ ਨਿਕਲ ਜਾਣਗੇ।

LEAVE A REPLY

Please enter your comment!
Please enter your name here