*ਦੇਸ਼ ‘ਚ ਕੋਰੋਨਾ ਵਿਸਫੋਟ, ਹਫ਼ਤੇ ‘ਚ ਹੀ ਨਵੇਂ ਕੇਸਾਂ ‘ਚ 300% ਦਾ ਵਾਧਾ, ਇਨ੍ਹਾਂ ਸੂਬਿਆਂ ‘ਚ ਡਰਾਉਣ ਵਾਲੇ ਅੰਕੜੇ*

0
165

ਨਵੀਂ ਦਿੱਲੀ 13 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾਵਾਇਰਸ ਦੇ ਕੇਸਾਂ ਦੀ ਰਫਤਾਰ ਸਾਰੇ ਦੇਸ਼ ਵਿੱਚ ਆਪਣੇ ਸਿਖਰ ‘ਤੇ ਹੈ। ਹਰ ਸੂਬੇ ਵਿੱਚ ਕੋਰੋਨਾ ਲਾਗ ਦੇ ਅੰਕੜੇ ਤੇਜ਼ੀ ਨਾਲ ਵਧਦੇ ਨਜ਼ਰ ਆ ਰਹੇ ਹਨ। ਹੁਣ ਸਥਿਤੀ ਇਹ ਹੈ ਕਿ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਕੋਰੋਨਾ ਵਿੱਚ 300 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਵੇਖੋ ਜ਼ਰਾ ਇਨ੍ਹਾਂ ਡਰਾਉਣ ਵਾਲੇ ਅੰਕੜਿਆਂ ਵੱਲ:

5 ਤੋਂ 11 ਅਪ੍ਰੈਲ ਦੌਰਾਨ ਬਿਹਾਰ ਵਿੱਚ ਕੋਰੋਨਾ ਦੇ 14,852 ਨਵੇਂ ਕੇਸ ਦਰਜ ਕੀਤੇ ਗਏ, ਜਦੋਂਕਿ ਪਿਛਲੇ ਹਫ਼ਤੇ ਇਹ ਅੰਕੜਾ ਸਿਰਫ 3,422 ਤੱਕ ਸੀਮਤ ਸੀ। ਉੱਤਰ ਪ੍ਰਦੇਸ਼ ਵਿੱਚ ਪਿਛਲੇ ਹਫ਼ਤੇ ਦੇ ਮੁਕਾਬਲੇ ਸੰਕਰਮਿਤ ਮਾਮਲਿਆਂ ਦੀ ਗਿਣਤੀ 281% ਦੀ ਦਰ ਨਾਲ ਵਧੀ ਹੈ। ਉੱਤਰ ਪ੍ਰਦੇਸ਼ ਵਿੱਚ ਇਸ ਹਫਤੇ ਸੰਕਰਮਣ ਦੇ 62,005 ਨਵੇਂ ਕੇਸ ਦਰਜ ਕੀਤੇ ਗਏ, ਜਦੋਂਕਿ ਨਵੇਂ ਮਰੀਜ਼ਾਂ ਦੀ ਗਿਣਤੀ ਪਿਛਲੇ ਹਫ਼ਤੇ 16,269 ਸੀ।

ਇਸ ਤੋਂ ਇਲਾਵਾ ਦੂਜੇ ਸੂਬਿਆਂ ਵਿੱਚ ਕੋਰੋਨਾ ਬਹੁਤ ਤੇਜ਼ੀ ਨਾਲ ਫੈਲਿਆ ਹੈ। ਰਾਜਸਥਾਨ ਵਿੱਚ ਕੋਰੋਨਾ ਕੇਸਾਂ ‘ਚ 183% ਦਾ ਵਾਧਾ ਦਰਜ ਕੀਤਾ ਗਿਆ, ਜਦੋਂਕਿ ਝਾਰਖੰਡ ਵਿੱਚ 182% ਕੇਸਾਂ ‘ਚ ਵਾਧਾ ਦਰਜ ਕੀਤਾ ਗਿਆ। ਉਧਰ, ਉੱਤਰਾਖੰਡ ਇਨ੍ਹੀਂ ਦਿਨੀਂ ਕੁੰਭ ਕਰਕੇ ਚਰਚਾ ਵਿੱਚ ਹੈ। ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ 175 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਮਹਾਰਾਸ਼ਟਰ ਵਿੱਚ ਅਜੇ ਵੀ ਦੂਜੇ ਸੂਬਿਆਂ ਨਾਲੋਂ ਬਹੁਤ ਜ਼ਿਆਦਾ ਕੇਸ

ਅਸਾਮ ਵਿੱਚ ਚੋਣਾਂ ਦਰਮਿਆਨ ਕੋਰੋਨਾ ਕੇਸਾਂ ‘ਚ ਚਾਰ ਗੁਣਾ ਵਾਧਾ ਹੋਇਆ ਹੈ। ਇਸ ਹਫਤੇ ਨਵੇਂ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1,689 ਰਹੀ ਜੋ ਪਿਛਲੇ ਹਫ਼ਤੇ ਪ੍ਰਾਪਤ 407 ਮਰੀਜ਼ਾਂ ਦੀ ਗਿਣਤੀ ਨਾਲੋਂ ਚਾਰ ਗੁਣਾ ਸੀ। ਗੱਲ ਕਰੀਏ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਦੀ ਤਾਂ ਇੱਥੇ ਅਜੇ ਵੀ ਕੋਰੋਨਾ ਕੇਸ ਸਭ ਅੱਗੇ ਹੈ। ਇੱਥੇ ਹਰ ਹਫ਼ਤੇ 34 ਪ੍ਰਤੀਸ਼ਤ ਕੋਰੋਨਾ ਕੇਸਾਂ ਦੇ ਵਾਧੇ ਨਾਲ ਇਸ ਹਫਤੇ 3,96,648 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ।

ਛੱਤੀਸਗੜ੍ਹ ਖੇਤਰ ਵਿੱਚ ਇੱਕ ਛੋਟਾ ਜਿਹਾ ਸੂਬਾ ਹੋਣ ਦੇ ਬਾਵਜੂਦ, ਇਸ ਹਫ਼ਤੇ ਇੱਥੇ 74,251 ਸੰਕਰਮਣ ਦੇ ਕੇਸ ਪਾਏ ਗਏ। ਇਸ ਤੋਂ ਬਾਅਦ ਯੂਪੀ (62,005), ਕਰਨਾਟਕ (50,135) ਅਤੇ ਦਿੱਲੀ (48,783) ਦਾ ਨੰਬਰ ਆਉਂਦਾ ਹੈ।

LEAVE A REPLY

Please enter your comment!
Please enter your name here