
ਮਾਨਸਾ, 05 ਜੁਲਾਈ (ਸਾਰਾ ਯਹਾ/ ਬੀਰਬਲ ਧਾਲੀਵਾਲ) ਦੇਰ ਰਾਤ ਹੋਈ ਬਾਰਿਸ਼ ਦੇ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਦਲਿਤ ਬਸਤੀ ਚੋਂ ਗਰੀਬਾਂ ਦੇ ਘਰਾਂ ਚੋਂ ਪਾਣੀ ਭਰ ਜਾਣ ਕਾਰਨ ਘਰਾਂ ਦੀਆਂ ਕੰਧਾਂ ਚ ਦਰਾਰਾਂ ਆ ਗਈਆਂ ਅਤੇ ਘਰਾਂ ਦਾ ਜ਼ਰੂਰੀ ਸਾਮਾਨ ਭਿੱਜ ਕੇ ਖਰਾਬ ਹੋ ਗਿਆ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਪੰਚਾਇਤ ਵੱਲੋਂ ਗਲੀਆਂ ਉੱਚੀਆਂ ਚੁੱਕ ਦਿੱਤੀਆਂ ਜਾਣ ਕਾਰਨ ਗਰੀਬ ਪਰਿਵਾਰਾਂ ਦੇ ਘਰ ਨੀਵੇਂ ਹੋ ਚੁੱਕੇ ਨੇ ਜਿਸ ਦੇ ਕਾਰਨ ਬਾਰਿਸ਼ ਦਾ ਸਾਰਾ ਪਾਣੀ ਗ਼ਰੀਬ ਲੋਕਾਂ ਦੇ ਘਰਾਂ ਚੋਂ ਵੜ ਚੁੱਕਿਆ ਹੈ ਅਤੇ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਪਿੰਡ ਵਾਸੀ ਗੁਰਮੇਲ ਸਿੰਘ ਗੁਰਨਾਮ ਸਿੰਘ ਗੁਰਜੀਤ ਸਿੰਘ ਨਸੀਬ ਕੌਰ ਹਰਜੀਤ ਸਿੰਘ ਗੁਰਚਰਨ ਸਿੰਘ ਗੁਰਸੇਵ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਜੋ ਗਲੀਆਂ ਬਣਾਈਆਂ ਗਲੀਆਂ ਬਹੁਤ ਹੀ ਉੱਚੀਆਂ ਚੁੱਕ ਦਿੱਤੀਆਂ ਗਈਆਂ ਨੇ ਜਿਸ ਦੇ ਚੱਲਦਿਆਂ ਬਾਰਿਸ਼ ਦਾ ਸਾਰਾ ਪਾਣੀ ਗਰੀਬ ਲੋਕਾਂ ਦੇ ਘਰਾਂ ਵਿੱਚ ਵੜ ਚੁੱਕਿਆ ਹੈ ਅਤੇ ਇਨ੍ਹਾਂ ਘਰਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਘਰਾਂ ਦੇ ਵਿਚ ਦਰਾਰਾਂ ਆ ਚੁੱਕੀਆਂ ਨੇ ਅਤੇ ਕਈ ਘਰਾਂ ਦੇ ਵਿੱਚ ਜ਼ਰੂਰੀ ਸਾਮਾਨ ਵੀ ਖਰਾਬ ਹੋ ਚੁੱਕਿਆ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਗਲੀਆਂ ਦੁਬਾਰਾ ਬਣਾਈਆਂ ਜਾਣ ਤਾਂ ਕਿ ਉਨ੍ਹਾਂ ਦੇ ਘਰਾਂ ਦਾ ਪਾਣੀ ਬਾਹਰ ਨਿਕਲਦਾ ਹੋਵੇ ਤੇ ਉਹ ਉਨ੍ਹਾਂ ਦੇ ਘਰਾਂ ਦਾ ਨੁਕਸਾਨ ਨਾ ਹੋਵੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਜ਼ਿਲ੍ਹਾ ਪੱਧਰ ਤੇ ਵੀ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੇ।

ਉੱਧਰ ਪਿੰਡ ਦੇ ਸਰਪੰਚ ਸਰਬਜੀਤ ਕੌਰ ਦੇ ਪਤੀ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੋ ਗਲੀਆਂ ਬਣਾਈਆਂ ਗਈਆਂ ਨੇ ਬਿਨਾਂ ਕਿਸੇ ਪੱਖ ਪਾਤ ਤੋਂ ਬਣਾਈਆਂ ਗਈਆਂ ਨੇ ਅਤੇ ਪਿੰਡ ਦੇ ਵਿਕਾਸ ਲਈ ਹੀ ਕੰਮ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਪਿੰਡ ਦਾ ਨਿਕਾਸੀ ਪਾਣੀ ਬਾਹਰ ਕੱਢਣ ਦੇ ਲਈ ਹੀ ਗਲੀਆਂ ਨਾਲੀਆਂ ਬਣਾਈਆਂ ਜਾ ਰਹੀਆਂ ਨੇ ਨਾ ਕਿ ਕਿਸੇ ਨੂੰ ਬਿਨਾਂ ਵਜ੍ਹਾ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਪਰਿਵਾਰ ਨੂੰ ਕੋਈ ਅਜਿਹੀ ਸਮੱਸਿਆ ਹੈ ਤਾਂ ਉਹ ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਦੇਣਗੇ।
