ਮਾਨਸਾ 4 ਜੁਲਾਈ (ਸਾਰਾ ਯਹਾ/ਜੋਨੀ ਜਿੰਦਲ) : ਦੂਰਦਰਸ਼ਨ ‘ਤੇ ਸਿੱਖਿਆ ਵਿਭਾਗ ਦੀ ਚਲ ਰਹੀ ਆਨਲਾਈਨ ਸਿੱਖਿਆ ਹੁਣ ਜਲਦੀ ਪਾਠ ਯਾਦ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਲਈ ਭਾਵਪੂਰਤ ਸਨੇਹੇ ਵੀ ਦੇਣ ਲੱਗੀ ਹੈ। ਅੱਜ ਡੀ ਡੀ ਪੰਜਾਬੀ ਉੱਪਰ ” ਪਰਤ ਆਉਣ ਤੱਕ ” ਨਾਟਕ ਦੀ ਪੇਸ਼ਕਾਰੀ ਜਿਥੇਂ ਵਿਦਿਆਰਥੀਆਂ ਨੂੰ ਨੋਵੀਂ ਜਮਾਤ ਵਿਚਲੇ ਇਕਾਂਗੀ ਦਾ ਸਬਕ ਯਾਦ ਕਰਵਾ ਗਈ, ਉਥੇਂ ਮਾਪਿਆਂ ਨੂੰ ਬੁਜ਼ਰਗਾਂ ਦਾ ਸਤਿਕਾਰ ਕਰਨ ਅਤੇ ਛੋਟੇ ਛੋਟੇ ਲਾਲਚਾਂ ਪਿਛੇਂ ਕਲੇਸ਼ ਦੀ ਥਾਂ ਘਰਾਂ ਵਿਚਲੀ ਸ਼ਾਤੀ ਨੂੰ ਬਰਕਰਾਰ ਰੱਖਕੇ ਚੰਗੇ ਸਮਾਜ ਦੀ ਸਿਰਜਣਾ ਦਾ ਭਾਵਪੂਰਤ ਸਨੇਹਾ ਦਿੱਤਾ।
ਸਿੱਖਿਆ ਵਿਭਾਗ ਵਿੱਚ ਪੰਜਾਬੀ ਅਧਿਆਪਕ ਵਜੋਂ ਕੰਮ ਕਰਦੇ ਉਘੇ ਰੰਗਮੰਚ ਅਤੇ ਫਿਲਮੀ ਨਿਰਦੇਸ਼ਕ ਰੰਗ ਹਰਜਿੰਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ (ਫਰੀਦਕੋਟ) ਵੱਲ੍ਹੋਂ ਨੋਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠ ਕ੍ਰਮ ਵਿੱਚ ਸ਼ਾਮਲ ਇਕਾਂਗੀ ” ਪਰਤ ਆਉਣ ਤੱਕ ” ਕਰਵਾਈ ਗਈ। ਰੰਗ ਹਰਜਿੰਦਰ ਦੀ ਇਸ ਪਹਿਲ ਕਦਮੀਂ ਤਹਿਤ ਉਨ੍ਹਾਂ ਇਸ ਇਕਾਂਗੀ ਨੂੰ ਪੜ੍ਹਾਉਣ ਦੀ ਥਾਂ ਅਪਣੇ ਕੋਟਸੁਖੀਆ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਨਿਰਦੇਸ਼ਨਾਂ ਹੇਠ ਤਿਆਰ ਕਰਵਾਕੇ ਸਟੇਜ਼ ਤੇ ਖੇਡਕੇ ਪੇਸ਼ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਸਿੱਖਿਆ ਵਿਭਾਗ ਦੀਆਂ ਅਜਿਹੀਆਂ ਪਹਿਲ ਕਦਮੀਆਂ ਵਿਦਿਆਰਥੀਆਂ ਲਈ ਹੋਰ ਲਾਹੇਵੰਦ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਲਈ ਪ੍ਰਿੰਸੀਪਲ ਸੰਜੀਵ ਕੁਮਾਰ ਦੂਆ ਸਮੂਹ ਸਟਾਫ ਅਤੇ ਨਾਟਕ ਦੀ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਲੱਖਾ ਸਿੰਘ,ਹਰਮਨਦੀਪ ਸਿੰਘ,
ਮਨਦੀਪ ਸਿੰਘ,ਗੁਰਪਿੰਦਰ ਸਿੰਘ,ਮਨਪ੍ਰੀਤ ਕੌਰ,ਪ੍ਰਵੀਨ ਕੌਰ,ਜਗਦੀਸ਼ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਵਿਦਿਆਰਥੀਆਂ ਦੀ ਕਲਾਕਾਰੀ ਵੀ ਕਮਾਲ ਦੀ ਸੀ,ਜੋ ਭਾਵਪੂਰਤ ਸਨੇਹਾ ਦੇਣ ਦੇ ਨਾਲ ਨਾਲ ਘਰ ਬੈਠੇ ਵਿਦਿਆਰਥੀਆਂ ਨੂੰ ਇਸ ਕਲਾ ਲਈ ਉਤਸ਼ਾਹਤ ਵੀ ਕਰ ਗਈ।
ਸਿੱਖਿਆ ਵਿਭਾਗ ਦੀ ਇਸ ਨਿਵੇਕਲੀ ਪਹਿਲਕਦਮੀਂ ਦਾ ਵੱਖ ਵੱਖ ਸਾਹਿਤਕਾਰਾਂ ਅਧਿਆਪਕਾਂ ਗੁਰਪ੍ਰੀਤ, ਮਨਜੀਤ ਪੁਰੀ,ਡਾ ਜਗਦੀਪ ਸੰਧੂ, ਡਾ ਸੰਦੀਪ ਸ਼ਰਮਾ, ਬਲਵਿੰਦਰ ਸਿੰਘ ਬੁਢਲਾਡਾ ਨੇ ਸਵਾਗਤ ਕੀਤਾ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਪੜ੍ਹਾਈ ਦੇ ਇਸ ਤਰ੍ਹਾਂ ਦੇ ਤਰੀਕੇ ਵਿਦਿਆਰਥੀਆਂ ਅੰਦਰ ਸਿੱਖਣ ਦੀ ਸਮੱਰਥਾ ਵਿੱਚ ਵਾਧਾ ਕਰਦੇ ਹਨ,ਵਿਦਿਆਰਥੀ ਖੇਡ ਵਿਧੀ ਰਾਹੀਂ ਕਿਸੇ ਵੀ ਸੰਕਲਪ ਨੂੰ ਜ਼ਿਆਦਾ ਛੇਤੀਂ ਸਿਖਦੇ ਹਨ।