ਦੂਰਦਰਸ਼ਨ ਅਤੇ ਸਵਅਮ ਪ੍ਰਭਾ ਚੈੱਨਲ ਤੇ ਬਾਰਵੀਂ ਕਲਾਸ ਦੇ ਸਿੱਖਿਆ ਪ੍ਰੋਗਰਾਮ ਸ਼ੁਰੂ ਹੋਣ ਤੇ ਵਿਦਿਆਰਥੀਆਂ ਚ ਖੁਸ਼ੀ ਦੀ ਲਹਿਰ

0
150

ਮਾਨਸਾ 4 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ)  : ਦੂਰਦਰਸ਼ਨ ਅਤੇ ਸਵਅਮ ਪ੍ਰਭਾ ਚੈੱਨਲ ਤੇ ਬਾਰਵੀਂ ਕਲਾਸ ਦੀਆਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਕਲਾਸਾਂ ਸ਼ੁਰੂ ਹੋਣ ਨਾਲ ਪੰਜਾਬ ਭਰ ਦੇ ਵਿਦਿਆਰਥੀਆਂ ਚ ਖੁਸ਼ੀ ਪਾਈ ਜਾ ਰਹੀ ਹੈ,ਸਿੱਖਿਆ ਮਾਹਿਰ ਇਸ ਗੱਲੋਂ ਵੀ ਤਸੱਲੀ ਜ਼ਾਹਿਰ ਕਰ ਰਹੇ ਹਨ ਕਿ ਇਹ ਵਿਦਿਆਰਥੀ ਨਾ ਸਿਰਫ ਅਪਣੀ ਕਲਾਸ ਦੇ ਸਲੇਬਸ ਨਾਲ ਜੁੜ ਸਕਣਗੇ ਸਗੋਂ ਭਵਿੱਖ ਚ ਦੂਰਦਰਸ਼ਨ ਅਤੇ ਹੋਰ ਚੈੱਨਲਾਂ ਦੇ ਸਿੱਖਿਆ ਪ੍ਰੋਗਰਾਮਾਂ ਪ੍ਰਤੀ ਉਤਸ਼ਾਹਤ ਰਹਿਣਗੇ।
ਇਸ ਤੋਂ ਪਹਿਲਾ ਦੂਰਦਰਸ਼ਨ ਦੇ ਡੀ ਡੀ ਪੰਜਾਬੀ ਅਤੇ ਸਵਅਮ ਪ੍ਰਭਾ ਚੈੱਨਲ ਤੇ ਤੀਸਰੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ,ਨੋਵੀਂ, ਦਸਵੀਂ ਦੇ ਸਿੱਖਿਆ ਪ੍ਰੋਗਰਾਮ ਚਲ ਰਹੇ ਹਨ। ਇਨ੍ਹਾਂ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਅਧਿਆਪਕਾਂ ਵੱਲ੍ਹੋ ਹਰ ਰੋਜ਼ ਵਿਦਿਆਰਥੀਆਂ ਨੂੰ ਵੱਖ ਵੱਖ ਸਾਧਨਾਂ ਰਾਹੀ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਇਸ ਸਿੱਖਿਆ ਤੋਂ ਵਾਂਝੇ ਨਾ ਰਹਿ ਸਕਣ।
ਜਾਣਕਾਰੀ ਅਨੁਸਾਰ ਇਨ੍ਹਾਂ ਲੈਕਚਰਾਂ ਦੌਰਾਨ ਹਿਊਮੈਨਟੀਜ਼ ਵਿਸ਼ਿਆਂ ਦੇ ਲੈਕਚਰਾਰਾਂ ਦੁਆਰਾ ਸ੍ਰੀਮਤੀ ਬਿੰਦੂ ਗੁਲਾਟੀ,ਸਾਬਕਾ ਸਹਾਇਕ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ ਅਧੀਨ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਲੈਕਚਰ ਐੱਨ.ਸੀ.ਈ.ਆਰ.ਟੀ. ਵੱਲੋਂ ਪ੍ਰਸਾਰਿਤ ਕੀਤੇ ਜਾ ਰਹੇ ਹਨ। ਅੰਗਰੇਜ਼ੀ ਵਿਸ਼ੇ ਦੇ ਬਾਰ੍ਹਵੀਂ ਦੇ ਇਹ ਲੈਕਚਰ ਬੀਤੇ ਦਿਨੀਂ 3 ਜੂਨ ਤੋਂ ਸ਼ੁਰੂ ਹੋਏ ਸਨ । ਕਰੋਨਾ ਮਹਾਂਮਾਰੀ ਵਿੱਚ ਸਿੱਖਿਆ ਉੱਤੇ ਆਏ ਇਸ ਸੰਕਟ ਨਾਲ ਨਜਿੱਠਣ ਵਿੱਚ ਇਨ੍ਹਾਂ ਲੈਕਚਰਾਂ ਦਾ ਵਿਸ਼ੇਸ਼ ਯੋਗਦਾਨ ਹੈ । ਵਿਦਿਆਰਥੀ ਘਰ ਬੈਠੇ ਹੀ ਔਖੇ ਤੋਂ ਔਖੇ ਪਾਠਾਂ ਨੂੰ ਪ੍ਰੋਗਰਾਮਾਂ ਦੁਆਰਾ ਅਸਾਨ ਤਰੀਕੇ ਨਾਲ ਪੜ੍ਹ ਰਹੇ ਹਨ ਅਤੇ ਪ੍ਰਸ਼ਨ ਉੱਤਰ ਵੀ ਹੱਲ ਕਰ ਰਹੇ ਹਨ। ਇਸ ਦਾ ਲਾਭ ਵਿਸ਼ੇਸ਼ ਤੌਰ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਵੀ ਹੋਵੇਗਾ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ ਅਤੇ ਫ੍ਰੀ ਚੈਨਲ ਦੁਆਰਾ ਉਹ ਆਪਣੀ ਪੜ੍ਹਾਈ ਘਰ ਬੈਠੇ ਹੀ ਕਰ ਸਕਣਗੇ ।
ਜ਼ਿਰਕਯੋਗ ਹੈ ਕਿ ਸਟੇਟ ਕੋਆਰਡੀਨੇਟਰ ਸ੍ਰੀਮਤੀ ਵਰਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਡੀ ਈ ਓ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਜ਼ਿਲਾ ਮਾਨਸਾ ਦੀ ਪ੍ਰੇਰਨਾ ਸਦਕਾ ਮਾਨਸਾ ਜ਼ਿਲ੍ਹੇ ਦੀ ਅੰਗਰੇਜ਼ੀ ਰਿਸੋਰਸ ਟੀਮ ਨੇ ਇਸ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ। ਸ੍ਰੀਮਤੀ ਵਰਿੰਦਰ ਕੌਰ ਨੇ ਦੱਸਿਆ ਕਿ ਯੋਗਿਤਾ ਜੋਸ਼ੀ, ਲੈਕਚਰਾਰ ਅੰਗਰੇਜ਼ੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀ ਬਾਘਾ ,ਦੁਆਰਾ ਤਿਆਰ ਕੀਤੇ ਗਏ ਪਾਠਾਂ ਦੀ ਐਨ ਸੀ ਆਰ ਟੀ ਵੱਲੋਂ ਵਿਸ਼ੇਸ਼ ਸ਼ਲਾਘਾ ਕੀਤੀ ਗਈ ਅਤੇ ਜ਼ਿਲ੍ਹਾ ਮਾਨਸਾ ਦੇ ਰਿਸੋਰਸ ਪਰਸਨਾਂ ਦੁਆਰਾ ਵਿਸ਼ੇਸ਼ ਲੈਕਚਰ ਤਿਆਰ ਕਰਕੇ ਸਟੇਟ ਨੂੰ ਭੇਜੇ ਗਏ ਹਨ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਿਆ ਜਾ ਸਕੇ।ਗੁਰਸੇਵ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ ਨੇ ਇਨ੍ਹਾਂ ਯਤਨਾਂ ਲਈ ਸਾਰੇ ਅਧਿਆਪਕਾਂ ਨੂੰ ਹੱਲਾ ਸ਼ੇਰੀ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਅੰਗ੍ਰੇਜ਼ੀ ਰਿਸੋਰਸ ਟੀਮ ਦੁਆਰਾ ਵਿਸ਼ੇਸ਼ ਤੌਰ ਤੇ ਯੂ ਟਿਊਬ ਚੈਨਲ ਤਿਆਰ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਅਨੁਸਾਰ ਲੈਕਚਰ ਪਾਏ ਜਾ ਰਹੇ ਹਨ । ਜਿੱਥੇ ਯੋਗਿਤਾ ਜੋਸ਼ੀ ਵੱਲੋਂ ਸੱਤਵੀਂ,ਅੱਠਵੀਂ ਅਤੇ ਬਾਰ੍ਹਵੀਂ ਵੱਖ ਵੱਖ ਚੈਨਲਾਂ ਲਈ ਵੀਡੀਓਜ਼, ਯੂਟਿਊਬ ਲੈਕਚਰ ਅਤੇ ਪੀ.ਪੀ.ਟੀ.ਜ਼ ਬਣਾਈਆਂ ਜਾ ਰਹੀਆਂ ਹਨ ਹਨ, ਉੱਥੇ ਹੀ ਅੰਗਰੇਜ਼ੀ ਦੇ ਰਿਸੋਰਸ ਪਰਸਨ ਬਿਮਲ ਕੁਮਾਰ ਜੈਨ ਵੱਲੋਂ ਲਗਾਤਾਰ ਹਰ ਰੋਜ਼ ਵਿਸ਼ੇਸ਼ ਆਨਲਾਈਨ ਜਮਾਤਾਂ ਲਾਈਆਂ ਜਾ ਰਹੀਆਂ ਹਨ । ਅੰਗਰੇਜ਼ੀ ਰਿਸੋਰਸ ਪਰਸਨ ਦਰਸ਼ਨ ਸਿੰਘ ਬਰੇਟਾ , ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁੱਲਰੀਆਂ ,ਵੱਲੋਂ ਅੰਗਰੇਜ਼ੀ ਗਰਾਮਰ ਸਬੰਧੀ ਵੀਡੀਓ ਲੈਕਚਰਾਂ ਦੀ ਯੂ.ਟਿਊਬ ਸੀਰੀਜ਼ ਤਿਆਰ ਕੀਤੀ ਜਾ ਰਹੀ ਹੈ ।ਅੰਗਰੇਜ਼ੀ ਦੇ ਰਿਸੋਰਸ ਪਰਸਨ ਸੁਰਿੰਦਰ ਮਿੱਤਲ,ਲੈਕਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮੁੰਡੇ) ਮਾਨਸਾ, ਵੱਲੋਂ ਵਿਸ਼ੇਸ਼ ਵੀਡੀਓ ਕਲਿਪਸ ਵਿਦਿਆਰਥੀਆਂ ਲਈ ਤਿਆਰ ਕੀਤੀਆਂ ਗਈਆਂ । ਰਿਸੋਰਸ ਪਰਸਨ ਪਰਮਵੀਰ ਕੌਰ,ਲੈਕਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਡਾ ਖੁਰਦ ਅਤੇ ਲਖਬੀਰ ਸਿੰਘ , ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰੋਕੇ ਕਲਾਂ ,ਵੱਲੋਂ ਵੀ ਵਿਸ਼ੇਸ਼ ਸੇਵਾਵਾਂ ਦਿੱਤੀਆਂ ਗਈਆਂ ।
ਸਟੇਟ ਕੋ ਆਰਡੀਨੇਟਰ ਵਰਿੰਦਰ ਕੌਰ ਅਤੇ ਅਨੁਰਾਗ ਸਿੱਧੂ ਨੇ ਦੱਸਿਆ ਕਿ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਕਿ ਹਾਲਾਤ ਸੁਖਾਵੇਂ ਨਹੀਂ ਹੁੰਦੇ ਅਤੇ ਸਕੂਲਾਂ ਚ ਜਮਾਤਾਂ ਸ਼ੁਰੂ ਨਹੀਂ ਹੋ ਜਾਂਦੀਆਂ। ਉਨ੍ਹਾਂ ਦੱਸਿਆ ਕਿ ਸਕੂਲ ਸ਼ੁਰੂ ਹੋਣ ਤੋਂ ਬਾਅਦ ਵੀ ਇਨ੍ਹਾਂ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਦੇ ਭਰਪੂਰ ਯਤਨ ਕੀਤੇ ਜਾਣਗੇ ।

NO COMMENTS