
28,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਰੂਸ-ਯੂਕਰੇਨ ਵਿਚਾਲੇ ਗੱਲਬਾਤ ਲਈ ਮੰਚ ਤਿਆਰ
ਬੇਲਾਰੂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਫੋਟੋ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਰੂਸ-ਯੂਕਰੇਨ ਦੀ ਬੈਠਕ ਆਯੋਜਿਤ ਕਰਨ ਲਈ ਮੰਚ ਤਿਆਰ ਕਰ ਲਿਆ ਗਿਆ ਹੈ। ਹੁਣ ਸਿਰਫ਼ ਦੋਵਾਂ ਦੇਸ਼ਾਂ ਦੇ ਵਫ਼ਦ ਦੀ ਉਡੀਕ ਹੈ।
ਯੂਕਰੇਨੀ ਫੌਜ ਦੀ ਮਦਦ ਕਰੇਗਾ ਜਰਮਨੀ
ਜਰਮਨੀ ਨੇ ਆਪਣੀ ਪੁਰਾਣੀ ਨੀਤੀ ਵਿੱਚ ਇਤਿਹਾਸਕ ਬਦਲਾਅ ਕਰਦੇ ਹੋਏ ਯੂਕਰੇਨ ਦੀ ਫੌਜੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਜਰਮਨੀ ਨੇ ਯੂਕਰੇਨ ਨੂੰ ਐਂਟੀ-ਟੈਂਕ ਹਥਿਆਰਾਂ ਅਤੇ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਸਪਲਾਈ ਕਰਨ ਦਾ ਫੈਸਲਾ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਇਸ ਨੇ ਯੁੱਧਗ੍ਰਸਤ ਖੇਤਰ ਨੂੰ ਹਥਿਆਰਾਂ ਦੀ ਬਰਾਮਦ ਨਾ ਕਰਨ ਦੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਪਣੀ ਵਿਦੇਸ਼ ਨੀਤੀ ਵਿੱਚ ਇਤਿਹਾਸਕ ਬਦਲਾਅ ਦਾ ਸੰਕੇਤ ਦਿੱਤਾ ਹੈ।
