ਮਾਨਸਾ 7 ਮਈ (ਸਾਰਾ ਯਹਾ,ਹੀਰਾ ਸਿੰਘ ਮਿੱਤਲ) ਦੁਨੀਆਂ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੇਸ਼ ਭਰ ਵਿੱਚ ਲੱਗੇ ਕਰਫਿਊ ਦੌਰਾਨ ਲੋਕਾਂ ਦੀ ਮੱਦਦ ਲਈ ਮੁਹਰਲੀ ਕਤਾਰ ਵਿੱਚ ਸੇਵਾਵਾਂ ਨਿਭਾ ਰਹੇ ਡਾਕਟਰਜ਼, ਸਟਾਫ ਨਰਸਜ, ਪੁਲਿਸ ਮੁਲਾਜ਼ਮ, ਬਿਜਲੀ ਕਾਮੇ ਅਤੇ ਸਫਾਈ ਕਾਮਿਆਂ ਤੋਂ ਇਲਾਵਾ ਦੁਨੀਆਂ ਦਾ ਚੌਥਾ ਥੰਮ ਮੰਨੇ ਜਾਣ ਵਾਲੇ ਪੱਤਰਕਾਰ ਭਾਈਚਾਰੇ ਨੂੰ ਵੱਖ ਵੱਖ ਸਥਾਨਾਂ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਲੜ੍ਹੀ ਦੇ ਤਹਿਤ ਸ਼ੁੱਕਰਵਾਰ ਨੂੰ ਸ਼ਹਿਰ ਦੇ ਚਿੰਤਾ ਹਰਨ ਰੇਲਵੇ ਤ੍ਰਿਵੈਣੀ ਮੰਦਰ ਵਿਖੇ ਸ਼ੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨੂੰ ਸਨਮਾਨ ਦੇਣ ਤੋਂ ਇਲਾਵਾ 80 ਗਰੀਬ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੀ ਦਿੱਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਪ੍ਰੇਮ ਮਿੱਤਲ ਨੂੰ ਮੰਦਰ ਦੇ ਪ੍ਰਧਾਨ ਅਸ਼ੋਕ ਲਾਲੀ ਨੇ ਜੀ ਆਇਆ ਕਿਹਾ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਕਿ ਰੇਲਵੇ ਤ੍ਰਿਵੈਣੀ ਮੰਦਰ ਦੇ ਪ੍ਰਧਾਨ ਵੱਲੋਂ ਜੋ ਇਹ ਪਿਛਲੇ ਲੰਮੇਂ ਸਮੇਂ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਦੇਣਾ, ਪੈਨਸ਼ਨ ਦੇਣਾ ਅਤੇ ਰਾਸ਼ਨ ਕਿੱਟਾਂ ਦੇਣ ਇੱਕ ਬਹੁਤ ਵੱਡਾ ਕੰਮ ਹੈ, ਜੋ ਕਿ ਅਤਿ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇੱਥੇ ਕੀਤੀ ਜਾ ਰਹੀ ਲੋਕ ਭਲਾਈ ਦੀ ਸੇਵਾ, ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਸ ਦਰਬਾਰ ਤੋਂ ਕੋਈ ਵੀ ਲੋੜਵੰਦ ਵਿਅਕਤੀ ਖਾਲੀ ਹੱਥ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ।
ਉਨ੍ਹਾਂ ਇਸ ਦੌਰਾਨ ਸ਼ਹਿਰ ਦੇ ਲੋੜਵੰਦ 80 ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ।
ਇਸ ਦੌਰਾਨ ਮੰਦਰ ਦੇ ਪ੍ਰਧਾਨ ਅਸ਼ੋਕ ਲਾਲੀ ਨੇ ਸਾਬਕਾ ਵਿਧਾਇਕ ਮਿੱਤਲ ਨੂੰ ਵਿਸ਼ਵਾਸ਼ ਦਿਵਾਇਆ ਕਿ ਮੰਦਰ ਕਮੇਟੀ ਵੱਲੋਂ ਨਿਭਾਈ ਜਾ ਰਹੀ ਇਹ ਸੇਵਾ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਸੇਵਾ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਨੇਕ ਕਾਰਜ ਲਈ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਇਸ ਮੌਕੇ ਪ੍ਰਸ਼ੋਤਮ ਬਾਂਸਲ, ਸੁਰਿੰਦਰ ਲਾਲੀ, ਬਲਜੀਤ ਸ਼ਰਮਾ, ਅਸ਼ੋਕ ਗਰਗ, ਵਿਨੋਦ ਭੰਮਾ, ਰਾਜੇਸ਼ ਪੰਧੇਰ, ਬਿੰਦਰਪਾਲ ਗਰਗ, ਪ੍ਰਵੀਨ ਟੋਨੀ ਸ਼ਰਮਾ, ਦੀਨਾ ਨਾਥ ਚੁੱਘ, ਮੁਕੇਸ਼ ਨਿੱਕਾ, ਰਾਜੇਸ਼ ਠੇਕੇਦਾਰ, ਵਿਕਾਸ ਜੈਨ ਗੋਲਡੀ, ਅੰਕੁਸ਼ ਕੇਲਾ, ਸੰਜੈ ਭੈਣੀ, ਪਵਨ ਕੋਟਲੀ, ਸ਼ਤੀਸ਼ ਸੇਠੀ, ਬਿੱਲੂ ਭਾਟੀਆ, ਦੁਸੈਹਰੀ, ਕਾਲਾ ਰਾਮ, ਏ.ਐਸ.ਆਈ. ਜਗਜੀਤ ਸਿੰਘ, ਜਗਤ ਰਾਮ, ਸੱਤਪਾਲ ਜੌੜਕੀਆਂ ਤੋਂ ਇਲਾਵਾ ਕਮੇਟੀ ਮੈਂਬਰ ਹਾਜ਼ਰ ਸਨ।