*ਦੁਖਦਾਈ ! ਕੈਨੇਡਾ ‘ਚ ਫ਼ਰੀਦਕੋਟ ਦੇ 18 ਸਾਲਾਂ ਨੌਜਵਾਨ ਦਾ ਕਤਲ, ਕੈਨੇਡਾ ਸਰਕਾਰ ਤੋਂ ਇਨਸਾਫ਼ ਦੀ ਮੰਗ*

0
44

(ਸਾਰਾ ਯਹਾਂ/ਬਿਊਰੋ ਨਿਊਜ਼ ) :  ਫਰੀਦਕੋਟ ਦੇ ਨਿਊ ਕੈਂਟ ਰੋਡ ‘ਤੇ ਰਹਿੰਦੇ ਸੇਠੀ ਪਰਿਵਾਰ ‘ਤੇ ਉਸ ਸਮੇਂ ਕਹਿਰ ਵਾਪਰਿਆ,ਜਦੋ ਕਨੈਡਾ ਵਿੱਚ ਰਹਿੰਦੇ ਉਨ੍ਹਾਂ ਦੇ 18 ਸਾਲਾਂ ਪੋਤਰੇ ਦੀ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ।

ਜ਼ਿਕਰ ਕਰ ਦਈਏ ਕਿ ਮਹਿਕਪ੍ਰੀਤ ਉਰਫ ਜੈਜੀ ਆਪਣੇ ਮਾਪਿਆਂ ਅਤੇ ਭੈਣ-ਭਰਾ ਸਣੇ ਪਿਛਲੇ ਕੁਝ ਸਾਲ ਤੋਂ ਕਨੈਡਾ ਵਿਚ ਰਹਿ ਰਿਹਾ ਸੀ ਅਤੇ ਪੂਰੇ ਪਰਿਵਾਰ ਨੂੰ ਕਨੈਡਾ ਦੀ ਪੀਆਰ ਦੀ ਮਿਲ ਚੁੱਕੀ ਸੀ। ਮਹਿਕ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕਰ ਰਿਹਾ ਸੀ ਅਤੇ ਉਸਦਾ ਸੁਪਨਾ ਕੈਨੇਡਾ ਆਰਮੀ ਵਿਚ ਭਰਤੀ ਹੋਣ ਦਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਦੱਸ ਦਈਏ ਕਿ ਲੰਘੀ 23 ਨਵੰਬਰ ਨੂੰ ਉਸਦਾ ਕੈਨੇਡਾ ਦੇ ਸਰੀ ਇਲਾਕੇ ਦੇ ਸਕੂਲ ਦੀ ਪਾਰਕਿੰਗ ਵਿਚ ਚਾਕੂ ਮਾਰਕੇ ਕਤਲ ਕਰ ਦਿਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲੇ ਨੌਜਵਾਨ ਦੀ ਉਮਰ 17 ਸਾਲ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਰੀਦਕੋਟ ਵਿੱਚ ਉਨ੍ਹਾਂ ਦੇ ਪਰਿਵਾਰ ਮਾਤਮ ਛਾਇਆ ਹੈ। ਫ਼ਰੀਦਕੋਟ ਵਿੱਚ ਉਸਦੇ ਦਾਦਾ ਦਾਦੀ,ਚਾਚਾ ਚਾਚੀ ਸਣੇ ਹੋਰ ਪਰਿਵਾਰਕ ਮੈਂਬਰ ਰਹਿੰਦੇ ਹਨ।

ਮ੍ਰਿਤਕ ਮਹਿਕ ਦੀ ਦਾਦੀ ਅਤੇ ਸੇਵਾਮੁਕਤ ਅਧਿਆਪਕਾ ਬਲਜੀਤ ਕੌਰ ਨੇ ਕਿਹਾ ਕਿ ਪੋਤਰੇ ਦੀ ਮੌਤ ਨੇ ਉਨ੍ਹਾਂ ਦੀ ਉਮਰ ਘਟਾ ਦਿਤੀ ਹੈ। ਉਨ੍ਹਾਂ ਕਨੈਡਾ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਰੋਸ ਜਤਾਇਆ ਕਿ ਅਜੇ ਤਕ ਉਨ੍ਹਾਂ ਦੇ ਪਰਿਵਾਰ ਨੂੰ ਅਜੇ ਤੱਕ ਬੇਟੇ ਦੀ ਲਾਸ਼ ਨਹੀਂ ਦਿਖਾਈ ਹੈ। ਉਨ੍ਹਾਂ ਨੂੰ ਅਜੇ ਤਕ ਇਹ ਵੀ ਨਹੀਂ ਪਤਾ ਲੱਗਾ ਕਿ ਮਹਿਕ ਦੇ ਚਾਕੂ ਕਿਥੇ ਵਜਿਆ ਹੈ।

ਮਹਿਕ ਦੇ ਚਾਚਾ ਹਰਮੀਤ ਸਿੰਘ ਨੇ ਕਿਹਾ ਕਿ ਕਨੈਡਾ ਸਰਕਾਰ ਨੇ ਸੰਸਕਾਰ ਲਈ 5 ਦਸੰਬਰ ਦੀ ਤਰੀਕ ਦਿੱਤੀ ਸੀ ਪਰ ਉਸ ਦਿਨ ਛੋਟੇ ਭਤੀਜੇ ਦਾ ਜਨਮਦਿਨ ਹੈ ਇਸ ਲਈ ਹੁਣ ਉਨ੍ਹਾਂ ਨੇ 4 ਦਸੰਬਰ ਦੀ ਤਰੀਕ ਲਈ ਹੈ। 

LEAVE A REPLY

Please enter your comment!
Please enter your name here